ਰਾਵਲਪਿੰਡੀ (ਇੰਟ.)-ਪਾਕਿਸਤਾਨ ’ਚ ਇਸ ਸਮੇਂ ਹਾਲਾਤ ਬੜੇ ਹੀ ਅਜੀਬ ਹਨ। ਇਕ ਪਾਸੇ ਦੇਸ਼ ’ਚ ਆਰਥਿਕ ਸੰਕਟ ਸਿਖਰ ’ਤੇ ਹੈ ਤਾਂ ਦੂਜੇ ਪਾਸੇ ਰਾਜਨੀਤਕ ਅਸਥਿਰਤਾ ਵਧਦੀ ਜਾ ਰਹੀ ਹੈ। ਇਕ ਰਿਪੋਰਟ ’ਤੇ ਭਰੋਸਾ ਕਰੀਏ ਤਾਂ ਜਨਰਲ ਆਸਿਮ ਮੁਨੀਰ ਨੂੰ ਪਾਕਿਸਤਾਨ ਦੀ ਫ਼ੌਜ ਦਾ ਮੁਖੀ ਬਣਨ ਤੋਂ ਰੋਕਣ ਲਈ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ ਸਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਨੂੰ ਮੁੜ ਨੰਬਰ ਇਕ ਸੂਬਾ ਬਣਾਏਗੀ ਨਵੀਂ ਖੇਡ ਨੀਤੀ, ਲੋਕ ਦੇਣ ਸੁਝਾਅ : ਮੀਤ ਹੇਅਰ
ਦੇਸ਼ ਦੀ ਨੈਸ਼ਨਲ ਡਾਟਾਬੇਸ ਰਜਿਸਟਰੇਸ਼ਨ ਅਥਾਰਿਟੀ (ਐੱਨ. ਏ. ਡੀ. ਆਰ. ਏ.-ਨਾਡਰਾ) ਵੱਲੋਂ ਇਕ ਜਾਂਚ ਕਰਵਾਈ ਜਾ ਰਹੀ ਹੈ, ਜੋ ਡਾਟਾ ਲੀਕ ਨਾਲ ਜੁੜੀ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਦੇ ਪਰਿਵਾਰ ਵਾਲਿਆਂ ਨਾਲ ਜੁੜੀਆਂ ਕਈ ਨਿੱਜੀ ਜਾਣਕਾਰੀਆਂ ਨੂੰ ਲੀਕ ਕੀਤਾ ਗਿਆ ਹੈ। ਨਵੰਬਰ 2022 ’ਚ ਜਨਰਲ ਮੁਨੀਰ ਨੂੰ ਫ਼ੌਜ ਮੁਖੀ ਬਣਨ ਤੋਂ ਰੋਕਣ ਲਈ ਗ਼ੈਰ-ਕਾਨੂਨੀ ਢੰਗ ਨਾਲ ਜਾਣਕਾਰੀਆਂ ਹਾਸਲ ਕੀਤੀਆਂ ਗਈਆਂ ਸਨ। ਨੈਸ਼ਨਲ ਡਾਟਾਬੇਸ ਰਜਿਸਟਰੇਸ਼ਨ ਅਥਾਰਿਟੀ ਦੇ ਮੁਖੀ ਤਾਰਿਕ ਮਲਿਕ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ 30 ਨਿੱਜੀ ਸਕੂਲਾਂ ਨੂੰ ਜਾਰੀ ਕੀਤਾ ਨੋਟਿਸ
ਕੀ ਜਨਰਲ ਆਸਿਮ ਗਏ ਸੀ ਈਰਾਨ?
ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਏਜ਼ਾਜ਼ ਸਈਦ ਨੇ ਦੱਸਿਆ ਕਿ ਅਕਤੂਬਰ 2022 ’ਚ ਨਾਡਰਾ ਨਾਲ ਇਕ ਜੂਨੀਅਰ ਡਾਟਾ ਐਂਟਰੀ ਆਪ੍ਰੇਟਰ ਦੇ ਤੌਰ ’ਤੇ ਕੰਮ ਕਰਨ ਵਾਲਾ ਸ਼ਖ਼ਸ ਇਸ ਦੇ ਲਈ ਜ਼ਿੰਮੇਵਾਰ ਹੈ। ਨਾਡਰਾ ਦੇ ਕੋਹਲੂ ਸਥਿਤ ਸੈਂਟਰ ’ਚ ਕੰਮ ਕਰਨ ਵਾਲੇ ਫਾਰੂਕ ਅਹਿਮਦ ਨੇ ਫ਼ੌਜ ਮੁਖੀ ਜਨਰਲ ਮੁਨੀਰ ਦੀ ਪਤਨੀ ਬਾਰੇ ਜਾਣਕਾਰੀਆਂ ਕੱਢੀਆਂ। ਨਾਲ ਹੀ ਫਾਰੂਕ ਨੇ ਪਰਿਵਾਰ ਦੇ ਪਾਸਪੋਰਟ ਦੀਆਂ ਜਾਣਕਾਰੀਆਂ ਵੀ ਹਾਸਲ ਕੀਤੀਆਂ ਅਤੇ ਆਈ. ਡੀ. ਕਾਰਡ ਨੰਬਰ ਲਏ। ਉਸ ਸਮੇਂ ਜਨਰਲ ਮੁਨੀਰ ਲੈਫਟੀਨੈਂਟ ਜਨਰਲ ਦੇ ਅਹੁਦੇ ’ਤੇ ਤਾਇਨਾਤ ਸਨ।
ਇਹ ਖ਼ਬਰ ਵੀ ਪੜ੍ਹੋ : ਨਾਜਾਇਜ਼ ਖਣਨ ਖ਼ਿਲਾਫ਼ ਕਾਰਵਾਈ ਜਾਰੀ, ਸਵਾਂ ਨਦੀ ਨੇੜਿਓਂ ਪੋਕਲੇਨ ਮਸ਼ੀਨ ਤੇ 4 ਟਿੱਪਰ ਕੀਤੇ ਜ਼ਬਤ
ਜਨਰਲ ਮੁਨੀਰ ਦੇ ਪਰਿਵਾਰ ਦੀਆਂ ਜੁਟਾਈਆਂ ਗਈਆਂ ਜਾਣਕਾਰੀਆਂ ਨੂੰ ਬਾਅਦ ’ਚ ਫੈਡਰਲ ਇਨਵੈਸਟੀਗੇਸ਼ਨ ਏਜੈਂਸੀ (ਐੱਫ. ਆਈ. ਏ.) ਅਤੇ ਇੰਟੀਗ੍ਰੇਟਿਡ ਬਾਰਡਰ ਮੈਨੇਜਮੈਂਟ ਸਿਸਟਮ (ਆਈ. ਬੀ. ਐੱਮ. ਐੱਸ.) ’ਚ ਫੀਡ ਕੀਤਾ ਗਿਆ, ਤਾਂ ਕਿ ਪਰਿਵਾਰ ਦੇ ਅੰਤਰਰਾਸ਼ਟਰੀ ਟੂਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਜਿਸ ਸਮੇਂ ਇਹ ਸਭ ਕੁਝ ਹੋ ਰਿਹਾ ਸੀ, ਉਸ ਸਮੇਂ ਜਨਰਲ ਮੁਨੀਰ ਤੋਂ ਇਲਾਵਾ 5 ਸੀਨੀਅਰ ਲੈਫਟੀਨੈਂਟ ਜਨਰਲ ਫੌਜ ਮੁਖੀ ਦੀ ਦੌੜ ’ਚ ਸ਼ਾਮਲ ਸਨ।
ਸ਼ੀਆ ਇਸਲਾਮ ਕਬੂਲ ਕਰ ਲੈਣ ਦਾ ਡਰ
ਇਸ ਪੂਰਾ ਡਾਟਾ ਲੀਕ ਦਾ ਮਕਸਦ ਇਹ ਸਾਬਤ ਕਰਨਾ ਸੀ ਕਿ ਆਸਿਮ ਮੁਨੀਰ ਜਾਂ ਫਿਰ ਉਨ੍ਹਾਂ ਦੇ ਪਰਿਵਾਰ ਨੇ ਕਿਤੇ ਈਰਾਨ ਦੀ ਯਾਤਰਾ ਕਰ ਕੇ ਸ਼ੀਆ ਇਸਲਾਮ ਤਾਂ ਕਬੂਲ ਨਹੀਂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਦੋਸ਼ਾਂ ਨਾਲ ਸਾਊਦੀ ਅਰਬ ਦੀਆਂ ਅੱਖਾਂ ’ਚ ਉਨ੍ਹਾਂ ਲਈ ਸ਼ੱਕ ਪੈਦਾ ਕਰਨ ਦੀ ਕੋਸ਼ਿਸ਼ ਕਰਨਾ ਸੀ। ਸਾਊਦੀ ਅਰਬ, ਪਾਕਿਸਤਾਨ ਦਾ ਕਰੀਬੀ ਸਾਥੀ ਹੈ। ਇਸ ਡਾਟਾ ਲੀਕ ਦੀਆਂ ਕੁਝ ਜਾਣਕਾਰੀਆਂ ਸਾਊਦੀ ਅਰਬ ’ਚ ਡਿਫੈਂਸ ਅਤਾਸ਼ੇ ਨਾਲ ਸਾਂਝੀਆਂ ਕੀਤੀਆਂ ਗਈਆਂ ਅਤੇ ਇਥੋਂ ਜਾਣਕਾਰੀਆਂ ਸਾਊਦੀ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ।
ਜਨਰਲ ਆਸਿਮ ਮੁਨੀਰ ਪਹਿਲਾਂ ਵੀ ਸਾਊਦੀ ਅਰਬ ’ਚ ਤਾਇਨਾਤ ਰਹਿ ਚੁੱਕੇ ਹਨ। ਏਜ਼ਾਜ਼ ਸਈਦ ਅਨੁਸਾਰ ਜਦੋਂ ਸਾਊਦੀ ਸ਼ਾਸਨ ਨੂੰ ਇਹ ਜਾਣਕਾਰੀਆਂ ਮਿਲੀਆਂ ਤਾਂ ਉਹ ਹੈਰਾਨ ਰਹਿ ਗਿਆ। ਜਨਰਲ ਮੁਨੀਰ ਬਾਰੇ ਪਹਿਲਾਂ ਹੀ ਇਹ ਧਾਰਨਾ ਸੀ ਕਿ ਉਹ ਇਕ ‘ਫਿਰਕੂ ਮਾਨਸਿਕਤਾ’ ਵਾਲੇ ਜਨਰਲ ਨਹੀਂ ਹਨ ਪਰ ਇਸ ਪੂਰੀ ਸਾਜ਼ਿਸ਼ ਦਾ ਮਕਸਦ ਉਨ੍ਹਾਂ ਨੂੰ ਫ਼ੌਜ ਮੁਖੀ ਨਾ ਬਣਨ ਦੇਣਾ ਸੀ, ਇਸ ਲਈ ਸਾਊਦੀ ਅਰਬ ਨੂੰ ਗ਼ਲਤ ਜਾਣਕਾਰੀਆਂ ਮੁਹੱਈਆ ਕਰਵਾਈਆਂ ਗਈਆਂ।
ਸਾਜ਼ਿਸ਼ ਦੇ ਪਿੱਛੇ ਕੌਣ?
ਸਾਊਦੀ ਸਰਕਾਰ ਨੇ ਉਸ ਸਮੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਇਸ ਪੂਰੀ ਜਾਣਕਾਰੀ ਨੂੰ ਆਪਣੇ ਸਿਸਟਮ ’ਤੇ ਚੈੱਕ ਕਰਵਾਇਆ। ਇਕ ਵਾਰ ਚੈਕਿੰਗ ਪੂਰੀ ਹੋਣ ਤੋਂ ਬਾਅਦ ਨਵੀਂ ਰਿਪੋਰਟ ਬਣਾਈ ਗਈ। ਫਿਰ ਸਾਊਦੀ ਸਰਕਾਰ ਨੂੰ ਦੱਸਿਆ ਗਿਆ ਕਿ ਪਹਿਲਾਂ ਜੋ ਜਾਣਕਾਰੀਆਂ ਡਿਫੈਂਸ ਅਤਾਸ਼ੇ ਵੱਲੋਂ ਦਿੱਤੀਆਂ ਗਈਆਂ ਹਨ, ਉਹ ਗ਼ਲਤ ਹਨ। ਨਵੰਬਰ 2022 ਦੇ ਅੰਤ ’ਚ ਜਨਰਲ ਆਸਿਮ ਮੁਨੀਰ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਸੀ। ਝੂਠੀ ਰਿਪੋਰਟ ’ਤੇ ਪੀ. ਐੱਮ. ਸ਼ਾਹਬਾਜ਼ ਵੱਲੋਂ ਜਾਂਚ ਸ਼ੁਰੂ ਕੀਤੀ ਗਈ, ਜੋ ਅਜੇ ਵੀ ਜਾਰੀ ਹੈ। ਕਈ ਲੋਕਾਂ ਦੇ ਅਸਲੀ ਚਿਹਰੇ ਸਾਹਮਣੇ ਆਉਣ ਦੀ ਉਮੀਦ ਹੈ।
Twitter ਦਾ Logo ਬਦਲਿਆ! Blue Bird ਦੀ ਥਾਂ ਦਿਖਾਈ ਦੇਣ ਲੱਗਾ Doge
NEXT STORY