ਇਸਲਾਮਾਬਾਦ - ਪਾਕਿਸਤਾਨੀ ਫੌਜ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਸ ਦੀ ਕੰਟਰੋਲ ਲਾਈਨ 'ਤੇ ਹਵਾਈ ਖੇਤਰ ਦਾ ਕਥਿਤ ਉਲੰਘਣ ਕਰਨ ਕਾਰਨ ਭਾਰਤ ਦੇ ਇਕ ਜਾਸੂਸੀ ਕਵਾਡਕੋਪਟਰ (ਡ੍ਰੋਨ) ਨੂੰ ਢੇਰ ਕਰ ਦਿੱਤਾ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫਤਖਾਰ ਨੇ ਦੱਸਿਆ ਕਿ ਘਟਨਾ ਕੰਟਰੋਲ ਲਾਈਨ 'ਤੇ ਰਖਚਿਕਰੀ ਸੈਕਟਰ ਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਦਾ ਜਾਸੂਸੀ ਕਵਾਡਕੋਪਟਰ ਕੰਟਰੋਲ ਲਾਈਨ 'ਤੇ ਪਾਕਿਸਤਾਨ ਵੱਲ 650 ਮੀਟਰ ਤੱਕ ਅੰਦਰ ਆ ਗਿਆ ਸੀ ਅਤੇ ਇਸ ਨੂੰ ਢੇਰ ਕਰ ਦਿੱਤਾ ਗਿਆ।
ਉਥੇ ਹੀ ਭਾਰਤ ਨੇ ਪਾਕਿਸਤਾਨ ਵੱਲੋਂ ਅਤੀਤ ਵਿਚ ਕੀਤੇ ਗਏ ਇਸ ਤਰ੍ਹਾਂ ਦੇ ਦਾਅਵਿਆਂ ਨੂੰ ਖਾਰਿਜ਼ ਕੀਤਾ ਹੈ। ਅਪ੍ਰੈਲ ਵਿਚ, ਪਾਕਿਸਤਾਨ ਫੌਜ ਨੇ ਇਕ ਭਾਰਤੀ ਡ੍ਰੋਨ ਨੂੰ ਢੇਰ ਕਰਨ ਦਾ ਦਾਅਵਾ ਕੀਤਾ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਪਿਛਲੇ ਸਾਲ 26 ਫਰਵਰੀ ਨੂੰ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਵਿਚ ਜੈਸ਼-ਏ-ਮੁਹੰਮਦ ਦੇ ਟ੍ਰੇਨਿੰਗ ਦੇਣ ਵਾਲੇ ਕੈਂਪਾਂ 'ਤੇ ਹਵਾਈ ਹਮਲੇ ਕਰਨ ਤੋਂ ਬਾਅਦ ਤਣਾਅਪੂਰਣ ਹਨ। ਭਾਰਤ ਨੇ ਪਿਛਲੇ ਸਾਲ 14 ਫਰਵਰੀ ਨੂੰ ਪੁਲਵਾਮਾ ਵਿਚ ਸੀ. ਆਰ. ਪੀ. ਐਫ. ਦੇ ਕਾਫਿਲੇ 'ਤੇ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਬਾਲਾਕੋਟ 'ਤੇ ਹਵਾਈ ਹਮਲਾ ਕੀਤਾ ਸੀ। ਦੱਸ ਦਈਏ ਕਿ ਪੁਲਵਾਮਾ ਵਿਚ ਹੋਏ ਹਮਲੇ ਸੀ. ਆਰ. ਪੀ. ਐਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ।
ਅਫਗਾਨਿਸਤਾਨ 'ਚ ਕੋਰੋਨਾ ਦੇ ਕੁੱਲ 12,456 ਮਾਮਲੇ
NEXT STORY