ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਨੇ ਵੀਰਵਾਰ ਨੂੰ ਬੈਲਿਸਟਿਕ ਮਿਜ਼ਾਈਲ ‘ਗਜ਼ਨਵੀ’ ਦਾ ਸਫਲਤਾਪੂਰਵਕ ਪਰੀਖਣ ਕੀਤਾ। ਸਤਹਿ ਤੋਂ ਸਤਹਿ ਤੱਕ 290 ਤੋਂ 320 ਕਿਲੋਮੀਟਰ ਤੱਕ ਮਾਰ ਕਰਨ ਵਿਚ ਸਮਰੱਥ ਗਜ਼ਨਵੀ ਮਿਜ਼ਾਈਲ 700 ਕਿਲੋਗ੍ਰਾਮ ਵਿਸਫੋਟਕ ਲਿਜਾਣ ਵਿਚ ਸਮਰੱਥ ਹੈ। ਇਸ ਪਰੀਖਣ ਲਈ ਪਾਕਿਸਤਾਨ ਨੇ ਆਪਣਾ ਕਰਾਚੀ ਏਅਰਸਪੇਸ ਬੰਦ ਕਰ ਦਿੱਤਾ ਸੀ।
ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮਿਜ਼ਾਈਲ ਪਰੀਖਣ ਨਾਲ ਜੁੜੀ ਟੀਮ ਦੀ ਪ੍ਰਸ਼ੰਸਾ ਕੀਤੀ ਅਤੇ ਦੇਸ਼ ਨੂੰ ਵਧਾਈ ਦਿੱਤੀ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ (ISPR) ਦੇ ਜਨਰਲ ਸਕੱਤਰ ਗਫੂਰ ਨੇ ਆਪਣੇ ਟਵੀਟ ਵਿਚ ਮਿਜ਼ਾਈਲ ਪਰੀਖਣ ਦਾ ਵੀਡੀਓ ਸਾਂਝਾ ਕੀਤਾ।
ਪਾਕਿਸਤਾਨ ਦਾ ਗਜ਼ਨਵੀ ਮਿਜ਼ਾਈਲ ਦਾ ਪਰੀਖਣ ਕਰਨਾ ਦੁਨੀਆ ਨੂੰ ਤਣਾਅ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਮਝੌਤੇ ਦੇ ਤਹਿਤ ਕਿਸੇ ਵੀ ਪਰੀਖਣ ਦੀ ਸੂਚਨਾ ਘੱਟੋ-ਘੱਟ ਤਿੰਨ ਦਿਨ ਪਹਿਲਾਂ ਦੇਣੀ ਹੁੰਦੀ ਹੈ। ਪਾਕਿਸਤਾਨ ਵੱਲੋਂ ਇਸ ਪਰੀਖਣ ਦੀ ਸੂਚਨਾ ਭਾਰਤ ਨੂੰ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਇਸ ਸਬੰਧੀ ਸੂਚਨਾ ਪਾਕਿਸਤਾਨ ਨੇ 26 ਅਗਸਤ ਨੂੰ ਭਾਰਤੀ ਅਧਿਕਾਰੀਆਂ ਨਾਲ ਸਾਂਝੀ ਕੀਤੀ ਸੀ।।
ਪਾਕਿ ਅੱਜ ਕਰੇਗਾ ਬੈਲਿਸਟਿਕ ਮਿਜ਼ਾਈਲ ਦਾ ਪਰੀਖਣ
NEXT STORY