ਇਸਲਾਮਾਬਾਦ (ਏਜੰਸੀ)— ਕਸ਼ਮੀਰ ਮੁੱਦੇ ’ਤੇ ਬੌਖਲਾਇਆ ਪਾਕਿਸਤਾਨ ਹੁਣ ਭਾਰਤ ਨੂੰ ਪਰਮਾਣੂ ਯੁੱਧ ਦੀ ਧਮਕੀ ਦੇ ਰਿਹਾ ਹੈ। ਇਸ ਦੇ ਤਹਿਤ ਪਾਕਿਸਤਾਨ ਵੀਰਵਾਰ ਨੂੰ ਇਕ ਬੈਲਿਸਟਿਕ ਮਿਜ਼ਾਈਲ ਦਾ ਪਰੀਖਣ ਕਰੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਹਫਤੇ ਪਹਿਲਾਂ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਪਰਮਾਣੂ ਟਕਰਾਅ ਦੇ ਸੰਕੇਤ ਦਿੱਤੇ ਸੀ ਅਤੇ 26 ਅਗਸਤ ਨੂੰ ਇਕ ਭਾਸ਼ਣ ਵਿਚ ਇਸ ਗੱਲ ਨੂੰ ਦੁਹਰਾਇਆ ਸੀ। ਦਿਲਚਸਪ ਗੱਲ ਇਹ ਹੈ ਕਿ 26 ਅਗਸਤ ਨੂੰ ਇਸਲਾਮਾਬਾਦ ਨੇ ਨਵੀ ਦਿੱਲੀ ਨੂੰ ਸਿੰਧ ਵਿਚ ਪਰੀਖਣ ਦੇ ਬਾਰੇ ਵਿਚ ਸੂਚਿਤ ਕੀਤਾ ਸੀ, ਜਿਸ ਵਿਚ ਸਾਲ 2005 ਦੇ ਸਮਝੌਤੇ ਤਹਿਤ ਦੋਹਾਂ ਦੇਸ਼ਾਂ ਵੱਲੋਂ ਮਿਜ਼ਾਈਲ ਪਰੀਖਣਾਂ ’ਤੇ ਤਿੰਨ ਦਿਨ ਪਹਿਲਾਂ ਦੱਸਣਾ ਲਾਜ਼ਮੀ ਕੀਤਾ ਗਿਆ ਸੀ। ਇਸ ਪਰੀਖਣ ਨੂੰ ਸੂਚਨਾ ਦੇਣ ਵਾਲੇ ਭਰੋਸੇਮੰਦ ਮਾਪਕ ਦੇ ਉਪਬੰਧਾਂ ਦੇ ਮੱਦੇਨਜ਼ਰ ਧਿਆਨ ਵਿਚ ਰੱਖਦਿਆਂ ਕੀਤਾ ਗਿਆ ਸੀ।
ਡਿਪਲੋਮੈਟਾਂ ਅਤੇ ਮਿਜ਼ਾਈਲ ਵਿਗਿਆਨੀਆਂ ਮੁਤਾਬਕ ਸਤਹਿ ਤੋਂ ਸਤਹਿ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਪਰੀਖਣ ਸ਼ਾਇਦ ਗਜ਼ਨਵੀ (300 ਕਿਲੋਮੀਟਰ ਦੀ ਰੇਂਜ ਨਾਲ) ਦਾ ਸੰਚਾਲਨ ਵੀਰਵਾਰ ਨੂੰ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਮਿਜ਼ਾਈਲ ਨੂੰ ਬਲੋਚਿਸਤਾਨ ਵਿਚ ਸੋਨਮਿਆਨੀ ਉਡਾਣ ਪਰੀਖਣ ਰੇਂਜ ਵਿਚ ਕਮਾਂਡ ਪੋਸਟ (59) ਅਤੇ ਸਾਈਟ 888 ਤੋਂ ਲਾਂਚ ਕੀਤਾ ਜਾਵੇਗਾ। ਇਸ ਨੂੰ ਸੀਮਾ ਤੋਂ 200 ਕਿਲੋਮੀਟਰ ਦੀ ਦੂਰੀ ’ਤੇ ਰਾਸ਼ਟਰੀ ਵਿਕਾਸ ਕੰਪਲੈਕਸ (ਐੱਨ.ਡੀ.ਸੀ.) ਗ੍ਰਾਊਂਡ ਕੰਟਰੋਲ ਸਟੇਸ਼ਨ ਵੱਲੋਂ ਸਿੰਧ ਵਿਚ ਨੂਰੀਬਾਦ ਅਤੇ ਗੋਥ ਪਿਯਾਰੋ ਵਿਚ ਟਰੈਕ ਕੀਤਾ ਜਾਵੇਗਾ। ਐੱਨ.ਡੀ.ਸੀ. ਪਾਕਿਸਤਾਨ ਮਿਜ਼ਾਈਲ ਡਿਵੈਲਪਰ ਹੈ ਜਿਸ ਦਾ ਹੈੱਡਕੁਆਰਟਰ ਫਤਹਿਜੰਗ, ਪੰਜਾਬ ਵਿਚ ਹੈ। ਇਸ ਪਰੀਖਣ ਦੇ ਮੱਦੇਨਜ਼ਰ ਕਰਾਚੀ ਹਵਾਈ ਖੇਤਰ ਦੇ ਤਿੰਨ ਰਸਤਿਆਂ ਨੂੰ 28 ਤੋਂ 31 ਅਗਸਤ ਤੱਕ ਬੰਦ ਕਰ ਦਿੱਤਾ ਗਿਆ ਹੈ।
ਡਿਪਲੋਮੈਟਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਇਸ ਮਿਜ਼ਾਈਲ ਪਰੀਖਣ ਨਾਲ ਚਿੰਤਤ ਨਹੀਂ ਹੈ। ਭਾਰਤ ਦੇ ਪਾਕਿਸਤਾਨ ਨਿਗਰਾਨ ਸਪਸ਼ੱਟ ਹਨ ਕਿ ਇਹ ਟੈਸਟ ਜਾਣਬੁੱਝ ਕੇ ਅੰਤਰਰਾਸ਼ਰੀ ਭਾਈਚਾਰੇ ਦਾ ਧਿਆਨ ਆਪਣੇ ਵੱਲ ਆਕਰਿਸ਼ਤ ਕਰਨ ਲਈ ਕੀਤਾ ਜਾ ਰਿਹਾ ਹੈ। ਪਰੀਖਣ ਦਾ ਉਦੇਸ਼ ਅੰਸ਼ਕ ਤੌਰ ’ਤੇ ਪਾਕਿਸਤਾਨ ਵਿਚ ਜੇਹਾਦੀ ਸਮੂਹਾਂ ਦੀ ਖੂਨ ਦੀ ਪਿਆਸ ਨੂੰ ਪੂਰਾ ਕਰਨਾ ਹੈ ਜੋ ਹੁਣ ਜੰਮੂ-ਕਸ਼ਮੀਰ ਵਿਚ ਧਾਰਾ 370 ’ਤੇ 35ਏ ਨੂੰ ਰੱਦ ਕਰਨ ’ਤੇ ਭਾਰਤ ਵਿਰੁੱਧ ਬਦਲਾ ਲੈਣ ਦੀ ਮੰਗ ਕਰ ਰਹੇ ਹਨ।
ਇੱਥੇ ਦੱਸ ਦਈਏ ਕਿ ਗਜ਼ਨਵੀ ਇਕ ਛੋਟੀ ਦੂਰੀ ਦੀ ਮਿਜ਼ਾਈਲ ਹੈ। ਇਸਲਾਮਾਬਾਦ ਕੋਲ ਆਪਣੀ ਇਨਵੈਂਟਰੀ ਵਿਚ ਮੱਧਮ ਸ਼੍ਰੇਣੀ ਦੀ ਬੈਲਿਸਟਿਕ ਮਿਜ਼ਾਈਲਾਂ ਵਿਚ ਗੌਰੀ ਅਤੇ ਸ਼ਾਹੀਨ ਲੜੀ ਵੀ ਹੈ ਜਿਸ ਦੀ ਸੀਮਾ 2,750 ਕਿਲੋਮੀਟਰ ਹੈ ਜੋ ਸ਼ਾਹੀਨ ਤੀਜੀ ਦੀ ਸਭ ਤੋਂ ਲੰਬੀ ਰੇਂਜ ਹੈ। ਉਸ ਦੇ ਹਥਿਆਰਘਰ ਵਿਚ ਜੰਗ ਦੇ ਖੇਤਰ ਦੀਆਂ ਮਿਜ਼ਾਈਲਾਂ ਵੀ ਹਨ।
ਰੂਸ ਨੇ ਦੋ ਅਮਰੀਕੀ ਸੈਨੇਟਰਾਂ ਨੂੰ ਵੀਜ਼ਾ ਦੇਣ ਤੋਂ ਕੀਤਾ ਇਨਕਾਰ
NEXT STORY