ਗੁਰਦਾਸਪੁਰ/ਕਸੂਰ (ਵਿਨੋਦ)- ਪਾਕਿਸਤਾਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਮੁਸਲਿਮ ਵਿਅਕਤੀ ਨੇ ਆਪਣੇ ਨਾਲ ਕੰਮ ਕਰਨ ਵਾਲੇ ਇਕ ਈਸਾਈ ਵਰਕਰ ਦਾ ਸਿਰਫ਼ ਇਸ ਲਈ ਕਤਲ ਕਰ ਦਿੱਤਾ, ਕਿਉਂਕਿ ਉਸ ਨੇ ਮੁਸਲਿਮ ਮਜ਼ਦੂਰਾਂ ਲਈ ਲਾਏ ਗਏ ਵਾਟਰ ਕੂਲਰ ਤੋਂ ਪਾਣੀ ਪੀਤਾ ਸੀ।
ਮ੍ਰਿਤਕ ਦੀ ਪਛਾਣ ਸਾਦਿਕ ਮਸੀਹ (40) ਵਜੋਂ ਹੋਈ ਹੈ, ਜੋ ਕਿ 4 ਬੱਚਿਆਂ ਦਾ ਪਿਉ ਸੀ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸਾਦਿਕ ਮਸੀਹ ਆਪਣੇ ਵੱਡੇ ਭਰਾ, ਰਫੀਕ ਮਸੀਹ ਨਾਲ ਪੰਜਾਬ ਸੂਬੇ ਦੇ ਕਸੂਰ ਜ਼ਿਲੇ ਦੀ ਪੱਟੋਕੀ ਤਹਿਸੀਲ ਵਿਚ ਵੱਖ-ਵੱਖ ਇੱਟਾਂ ਦੇ ਭੱਠਿਆਂ ’ਤੇ ਲੋਡਰ ਵਜੋਂ ਕੰਮ ਕਰਦਾ ਸੀ। ਸਾਦਿਕ ਗੋਹਰ ਚੱਕ ਨੰਬਰ 8 ਪਿੰਡ ’ਚ ਅਯਾਨ ਇੱਟਾਂ ਦੇ ਭੱਠੇ ’ਤੇ ਟਰੱਕ ’ਤੇ ਇੱਟਾਂ ਲੋਡ ਕਰਨ ਗਿਆ ਸੀ, ਜਿੱਥੇ ਉਸ ਦਾ ਕਤਲ ਹੋਇਆ।
ਇਹ ਵੀ ਪੜ੍ਹੋ- ਹੁਣ ਭੂਚਾਲ ਦੇ ਦੋਹਰੇ ਝਟਕੇ ਨਾਲ ਕੰਬ ਗਿਆ ਭਾਰਤ ਦਾ ਗੁਆਂਢੀ ਮੁਲਕ ! ਸਵੇਰੇ-ਸਵੇਰੇ ਪੈ ਗਿਆ ਭਥੜੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿੰਧੂਦੇਸ਼ ਲਈ ਰਾਏਸ਼ੁਮਾਰੀ ਕਰਵਾਉਣ ਦੀ ਮੰਗ
NEXT STORY