ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿਚ ਸ਼ੁੱਕਰਵਾਰ ਸਵੇਰੇ ਇਕ ਬੱਸ ਪਲਟ ਗਈ। ਇਸ ਹਾਦਸੇ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖਮੀ ਹੋ ਗਏ। ਪ੍ਰਾਪਤ ਰਿਪੋਰਟ ਮੁਤਾਬਕ ਇਹ ਬੱਸ ਸਿੰਧ ਸੂਬੇ ਦੇ ਬਾਦਿਨ ਖੇਤਰ ਦੇ ਮੋਰਝਹਾਰ ਵਿਚ ਪਲਟੀ। ਬੱਸ ਪਲਟਣ ਦੇ ਪਿੱਛੇ ਦਾ ਕਾਰਨ ਇਸ ਦਾ ਤੇਜ਼ ਗਤੀ ਵਿਚ ਹੋਣਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਬੱਸ ਸਿੰਧ ਸੂਬੇ ਦੇ ਇਸਲਾਮਾਕੋਟ ਸ਼ਹਿਰ ਤੋਂ ਕਰਾਚੀ ਸ਼ਹਿਰ ਵੱਲ ਜਾ ਰਹੀ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਨੇ ਬੱਸ ਵਿਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ। ਜ਼ਖਮੀ ਹੋਏ ਯਾਤਰੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ਵਿਚੋਂ 10 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੱਖਣੀ ਅਫਰੀਕਾ 'ਚ ਚਰਚ ਦੀ ਛੱਤ ਢਹਿ ਢੇਰੀ, 13 ਲੋਕਾਂ ਦੀ ਮੌਤ
NEXT STORY