ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਬਾਜਵਾ ਨੇ ਸ਼ਨੀਵਾਰ ਨੂੰ ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ 'ਵੱਡੀ ਤ੍ਰਾਸਦੀ' ਕਰਾਰ ਦਿੱਤਾ ਅਤੇ ਜੰਗ ਨੂੰ ਤੁਰੰਤ ਖ਼ਤਮ ਕਰਨ ਦੀ ਮੰਗ ਕੀਤੀ। ਇਸਲਾਮਾਬਾਦ ਸੁਰੱਖਿਆ ਵਾਰਤਾ 'ਤੇ ਬੋਲਦੇ ਹੋਏ, ਜਨਰਲ ਬਾਜਵਾ ਨੇ ਕਿਹਾ, "ਰੂਸ ਦੀਆਂ ਸੁਰੱਖਿਆ ਚਿੰਤਾਵਾਂ ਦੇ ਬਾਵਜੂਦ ਇਕ ਛੋਟੇ ਦੇਸ਼ ਦੇ ਖ਼ਿਲਾਫ਼ ਉਸ ਦੇ ਹਮਲੇ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਹੈ।"
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਨੌਜਵਾਨ ਸਾਹਿਬ ਜੌਹਲ ਦਾ ਗੋਲੀ ਮਾਰ ਕੇ ਕਤਲ
ਪਾਕਿਸਤਾਨ ਨੇ ਲਗਾਤਾਰ ਜੰਗਬੰਦੀ ਅਤੇ ਦੁਸ਼ਮਣੀ ਖ਼ਤਮ ਕਰਨ ਦੀ ਮੰਗ ਕੀਤੀ ਹੈ। ਅਸੀਂ ਜੰਗਬੰਦੀ ਦਾ ਸਥਾਈ ਹੱਲ ਲੱਭਣ ਲਈ ਸਾਰੀਆਂ ਧਿਰਾਂ ਦਰਮਿਆਨ ਤੁਰੰਤ ਗੱਲਬਾਤ ਦੇ ਹੱਕ ਵਿਚ ਹਾਂ। ਡਾਨ ਨੇ ਫ਼ੌਜ ਮੁਖੀ ਦੇ ਹਵਾਲੇ ਨਾਲ ਕਿਹਾ ਕਿ ਰੂਸੀ ਹਮਲੇ ਵਿਚ ਹਜ਼ਾਰਾਂ ਲੋਕ ਮਾਰੇ ਗਏ, ਲੱਖਾਂ ਸ਼ਰਨਾਰਥੀ ਬਣ ਗਏ ਅਤੇ ਅੱਧੇ ਯੂਕ੍ਰੇਨ ਨੂੰ ਤਬਾਹ ਕਰ ਦਿੱਤਾ ਗਿਆ। ਅਸੀਂ ਇਸ ਦੀ ਨਿੰਦਾ ਕਰਦੇ ਹਾਂ।
ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਹੋਰ ਡੂੰਘਾ ਹੋਇਆ ਆਰਥਿਕ ਸੰਕਟ, ਜਨਤਕ ਐਮਰਜੈਂਸੀ ਦਾ ਐਲਾਨ
ਉਨ੍ਹਾਂ ਰੂਸੀ ਫ਼ੌਜੀ ਕਾਰਵਾਈ ਦੇ ਖ਼ਿਲਾਫ਼ ਬੋਲਦਿਆਂ ਕਿਹਾ ਕਿ ਯੂਕ੍ਰੇਨ ਨੇ ਛੋਟੇ ਦੇਸ਼ਾਂ ਨੂੰ ਹਿੰਮਤ ਦਿੱਤੀ ਹੈ ਕਿ ਉਹ ਆਪਣੇ ਰੱਖਿਆ ਉਪਕਰਨਾਂ ਨੂੰ ਆਧੁਨਿਕ ਜਾਂ ਅਪਗ੍ਰੇਡ ਕਰਕੇ ਵੱਡੇ ਦੇਸ਼ ਦੇ ਹਮਲੇ ਤੋਂ ਆਪਣੇ ਖੇਤਰ ਦੀ ਰੱਖਿਆ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪਾਕਿਸਤਾਨ ਦੇ ਯੂਕ੍ਰੇਨ ਨਾਲ ਚੰਗੇ ਸਬੰਧ ਸਨ, ਪਰ ਰੂਸ ਨਾਲ ਸਬੰਧ ਕਈ ਕਾਰਨਾਂ ਕਰਕੇ ਚੰਗੇ ਨਹੀਂ ਸਨ। ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਰੂਸ ਨੇ ਯੂਕ੍ਰੇਨ 'ਤੇ ਫ਼ੌਜੀ ਕਾਰਵਾਈ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ: ਬਾਈਡੇਨ ਨੇ 2 ਭਾਰਤੀ-ਅਮਰੀਕੀਆਂ ਨੂੰ ਅਹਿਮ ਅਹੁਦਿਆਂ ਲਈ ਕੀਤਾ ਨਾਮਜ਼ਦ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜੇਲੇਂਸਕੀ ਨੇ ਰੂਸ ਦੇ ਤੇਲ ਡਿਪੂ 'ਤੇ ਹਮਲੇ ਦੇ ਸਵਾਲ 'ਤੇ ਟਿੱਪਣੀ ਕਰਨ ਤੋਂ ਕੀਤਾ ਇਨਕਾਰ
NEXT STORY