ਇਸਲਾਮਾਬਾਦ— ਪਾਕਿਸਤਾਨ ਨੇ ਐਤਵਾਰ ਨੂੰ ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਸਥਿਤ ਆਪਣੇ ਵਣਜ ਦੂਤਘਰ 'ਚ ਇਕ ਔਰਤ ਵਲੋਂ ਹੱਥਗੋਲਾ ਲੈ ਕੇ ਦਾਖਲ ਹੋਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਦੂਤਘਰ ਨੂੰ ਬੰਦ ਕਰ ਦਿੱਤਾ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ, ''ਮਜ਼ਾਰ-ਏ-ਸ਼ਰੀਫ 'ਚ ਪਾਕਿਸਤਾਨ ਦੇ ਦੂਤਘਰ 'ਚ ਇਕ ਔਰਤ ਨੇ ਚੋਰੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਦੂਤਘਰ ਨੂੰ ਬੰਦ ਕਰ ਦਿੱਤਾ ਗਿਆ ਹੈ। ਔਰਤ ਨੇ ਆਪਣੇ ਬੈਗ 'ਚ ਹੱਥਗੋਲਾ ਰੱਖਿਆ ਸੀ।''
ਮਿਲੇਨੀਆ ਟਰੰਪ ਬਾਰੇ ਗਲਤ ਆਰਟੀਕਲ ਛਾਪਣ 'ਤੇ ਅਖਬਾਰ ਨੇ ਮੰਗੀ ਮੁਆਫੀ
NEXT STORY