ਲਾਹੌਰ (ਭਾਸ਼ਾ) : ਪਾਕਿਸਤਾਨ ਦੀ ਇਕ ਅਦਾਲਤ ਨੇ ਈਸ਼ਨਿੰਦਾ ਦੇ ਦੋਸ਼ ਵਿਚ ਸਕੂਲ ਦੀ ਇਕ ਮੁੱਖ ਅਧਿਆਪਕਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਲਾਹੌਰ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸੋਮਵਾਰ ਨੂੰ ਨਿਸ਼ਤਰ ਕਾਲੋਨੀ ਦੇ ਇਕ ਨਿੱਜੀ ਸਕੂਲ ਦੀ ਮੁੱਖ ਅਧਿਆਪਕਾ ਸਲਮਾ ਤਨਵੀਰ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਉਸ ’ਤੇ 5000 ਪਾਕਿਸਤਾਨੀ ਰੁਪਏ ਦਾ ਜੁਰਮਾਨਾ ਲਗਾਇਆ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੰਸੂਰ ਅਹਿਮਦ ਨੇ ਫ਼ੈਸਲੇ ਵਿਚ ਕਿਹਾ ਕਿ ਤਨਵੀਰ ਨੇ ਪੈਗੰਬਰ ਮੁਹੰਮਦ ਨੂੰ ਇਸਲਾਮ ਦਾ ਆਖ਼ਰੀ ਪੈਗੰਬਰ ਨਹੀਂ ਮੰਨ ਕੇ ਈਸ਼ਨਿੰਦਾ ਕੀਤੀ।
ਇਹ ਵੀ ਪੜ੍ਹੋ: ਥੱਪੜ ਮਗਰੋਂ ਹੁਣ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ’ਤੇ ਸੁੱਟਿਆ ਗਿਆ ਆਂਡਾ, ਵੇਖੋ ਵੀਡੀਓ
ਲਾਹੌਰ ਪੁਲਸ ਨੇ 2013 ਵਿਚ ਇਕ ਸਥਾਨਕ ਮੌਲਵੀ ਦੀ ਸ਼ਿਕਾਇਤ ’ਤੇ ਤਨਵੀਰ ਖ਼ਿਲਾਫ਼ ਈਸ਼ਨਿੰਦਾ ਦਾ ਮਾਮਲਾ ਦਰਜ ਕੀਤਾ ਸੀ। ਉਸ ’ਤੇ ਪੈਗੰਬਰ ਮੁਹੰਮਦ ਨੂੰ ਇਸਲਾਮ ਦਾ ਆਖ਼ਰੀ ਪੈਗੰਬਰ ਨਾ ਮੰਨਣ ਅਤੇ ਖ਼ੁਦ ਨੂੰ ਇਸਲਾਮ ਦਾ ਪੈਗੰਬਰ ਹੋਣ ਦਾ ਦਾਅਵਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਤਨਵੀਰ ਦੇ ਵਕੀਲ ਮੁਹੰਮਦ ਰਮਜਾਨ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੇ ਮੁਵੱਕਲ ਦੀ ‘ਮਾਨਸਿਕ ਸਥਿਤੀ ਠੀਕ ਨਹੀਂ ਹੈ’ ਅਤੇ ਅਦਾਲਤ ਨੂੰ ਇਸ ਤੱਥ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸਤਗਾਸਾ ਪੱਖ ਵੱਲੋਂ ਅਦਾਲਤ ਵਿਚ ਸੌਂਪੀ ਗਈ ‘ਪੰਜਾਬ ਇੰਸਟੀਚਿਊਟ ਆਫ ਮੈਂਟਲ ਹੈਲਥ’ ਦੇ ਇਕ ਮੈਡੀਕਲ ਬੋਰਡ ਦੀ ਰਿਪੋਰਟ ਵਿਚ ਕਿਹਾ ਗਿਆ ਕਿ ‘ਸ਼ੱਕੀ ਮੁਕੱਦਮਾ ਚਲਾਉਣ ਲਈ ਫਿੱਟ ਹੈ, ਕਿਉਂਕਿ ਉਸ ਦੀ ਮਾਨਸਿਕ ਸਥਿਤੀ ਬਿਲਕੁਲ ਠੀਕ ਹੈ।’
ਇਹ ਵੀ ਪੜ੍ਹੋ: ਕੋਲਕਾਤਾ ਹਾਈ ਕੋਰਟ ਨੇ ਸੌਰਵ ਗਾਂਗੁਲੀ ਨੂੰ ਲਗਾਇਆ 10 ਹਜ਼ਾਰ ਰੁਪਏ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
ਪਾਕਿਸਤਾਨ ਦੇ ਵਿਵਾਦਪੂਰਨ ਈਸ਼ਨਿੰਦਾ ਕਾਨੂੰਨ ਅਤੇ ਇਸ ਦੇ ਤਹਿਤ ਨਿਰਧਾਰਤ ਸਜ਼ਾ ਨੂੰ ਬੇਹੱਦ ਸਖ਼ਤ ਮੰਨਿਆ ਜਾਂਦਾ ਹੈ। ਪਾਕਿਸਤਾਨ ਵਿਚ 1987 ਤੋਂ ਈਸ਼ਨਿੰਦਾ ਕਾਨੂੰਨ ਤਹਿਤ ਘੱਟ ਤੋਂ ਘੱਟ 1472 ਲੋਕਾਂ ’ਤੇ ਦੋਸ਼ ਲਗਾਏ ਗਏ ਹਨ। ਈਸ਼ਨਿੰਦਾ ਦੇ ਦੋਸ਼ੀ ਆਮ ਤੌਰ ’ਤੇ ਆਪਣੀ ਪਸੰਦ ਦਾ ਵਕੀਲ ਰੱਖਣ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਂਦੇ ਹਨ, ਕਿਉਂਕਿ ਜ਼ਿਆਦਾਤਰ ਵਕੀਲ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਨੂੰ ਲੈਣ ਤੋਂ ਇਨਕਾਰ ਕਰਦੇ ਹਨ। ਈਸ਼ਨਿੰਦਾ ਕਾਨੂੰਨ ਬਸਤੀਵਾਦੀ ਦੌਰ ਦੇ ਕਾਨੂੰਨ ਹਨ ਪਰ ਸਾਬਕਾ ਤਾਨਾਸ਼ਾਹ ਜਨਰਲ ਜਿਆਉਲ ਹੱਕ ਨੇ ਇਨ੍ਹਾਂ ਵਿਚ ਸੋਧ ਕੀਤੀ ਸੀ, ਜਿਸ ਨਾਲ ਨਿਰਧਾਰਤ ਸਜ਼ਾ ਦੀ ਗੰਭੀਰਤਾ ਵੱਧ ਗਈ।
ਇਹ ਵੀ ਪੜ੍ਹੋ: ਅਸ਼ਰਫ ਗਨੀ ਦਾ ਫੇਸਬੁੱਕ ਪੇਜ਼ ਹੈਕ, ਤਾਲਿਬਾਨ ਨੂੰ ਲੈ ਕੇ ਹੈਕਰਾਂ ਨੇ ਦੁਨੀਆ ਤੋਂ ਕੀਤੀ ਇਹ ਮੰਗ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕਾਬੁਲ ਹਵਾਈ ਅੱਡਾ ਕੌਮਾਂਤਰੀ ਉਡਾਣਾਂ ਲਈ ਪੂਰੀ ਤਰ੍ਹਾਂ ਤਿਆਰ : ਤਾਲਿਬਾਨ
NEXT STORY