ਇਸਲਾਮਾਬਾਦ (ਬਿਊਰੋ)— ਹਿੰਦੂਕੁਸ਼ ਖੇਤਰ ਵਿਚ ਵੀਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਖੇਤਰ ਵਿਚ ਅਫਗਾਨਿਸਤਾਨ ਅਤੇ ਪਾਕਿਸਤਾਨ ਦਾ ਖੇਤਰ ਆਉਂਦਾ ਹੈ। ਭਾਵੇਂਕਿ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਵਿਚ ਕਾਬੁਲ ਤੋਂ 243 ਕਿਲੋਮੀਟਰ ਉੱਤਰ ਵਿਚ ਰਿਹਾ। ਭੂਚਾਲ ਦੇ ਝਟਕੇ ਵੀਰਵਾਰ ਸਵੇਰੇ 6:15 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 5.9 ਅਤੇ ਡੂੰਘਾਈ 226 ਕਿਲੋਮੀਟਰ ਮਾਪੀ ਗਈ ਜੋ ਕਿ ਜ਼ਿਆਦਾ ਮਤਲਬ ਨੁਕਸਾਨ ਪਹੁੰਚਾਉਣ ਵਾਲੀ ਮੰਨੀ ਜਾਂਦੀ ਹੈ।
ਭੂਚਾਲ ਦੇ ਝਟਕਿਆਂ ਦੇ ਬਾਅਦ ਪਾਕਿਸਤਾਨ ਦੇ ਲੋਕਾਂ ਨੇ ਟਵਿੱਟਰ 'ਤੇ ਆਪਣੇ ਅਨੁਭਵ ਸਾਂਝੇ ਕੀਤੇ।
ਭਾਵੇਂਕਿ ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਇਸ ਤੋਂ ਪਹਿਲਾਂ ਤਾਈਵਾਨ ਵਿਚ 6.0 ਮੈਗਨੀਟਿਊਡ ਦਾ ਭੂਚਾਲ ਆਇਆ ਅਤੇ ਇੱਥੇ ਵੀ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਇਵਾਂਕਾ ਟਰੰਪ ਨੇ ਸੁਸ਼ਮਾ ਸਵਰਾਜ ਨੂੰ 'ਚੈਂਪੀਅਨ' ਦੱਸ ਕੇ ਦਿੱਤੀ ਸ਼ਰਧਾਂਜਲੀ
NEXT STORY