ਇੰਟਰਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਅੱਤਵਾਦੀਆਂ ਦੇ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਹੈ। ਮ੍ਰਿਤਕਾਂ ਵਿੱਚ ਜ਼ਿਆਦਾਤਰ ਸੈਲਾਨੀ ਸਨ। ਇਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ 'ਤੇ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀ ਹਨ, ਜਿਸ ਕਾਰਨ ਪਾਕਿਸਤਾਨ ਡਰਿਆ ਹੋਇਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਪੀਓਕੇ ਨਾਲ ਲੱਗਦੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵੰਡ ਤੋਂ ਬਾਅਦ ਜ਼ੀਰੋ ਲਾਈਨ 'ਤੇ ਭਾਰਤ ਦਾ ਪਹਿਲਾ ਪਿੰਡ 'ਸਰਈਆ' ਹੈ, ਜਿੱਥੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਧਰਤੀ ਸਿਰਫ਼ ਕੁਝ ਕਦਮ ਦੂਰ ਹੈ।
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਥਿਤ ਕੋਟਲੀ ਪਿੰਡ ਹੈ। ਇਹ ਇਲਾਕਾ ਐੱਲਓਸੀ ਤੋਂ ਸਿਰਫ਼ 5 ਕਿਲੋਮੀਟਰ ਦੂਰ ਹੈ। ਪਾਕਿਸਤਾਨ ਨੇ ਕੋਟਲੀ ਪਿੰਡ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। ਇੱਥੇ ਸਿਰਫ਼ ਪਾਕਿਸਤਾਨੀ ਫੌਜ ਦੇ ਜਵਾਨ ਹਥਿਆਰਾਂ ਨਾਲ ਸਿਵਲੀਅਨ ਕੱਪੜਿਆਂ ਵਿੱਚ ਘੁੰਮਦੇ ਦਿਖਾਈ ਦੇ ਰਹੇ ਹਨ। ਪਾਕਿ ਵੱਲੋਂ ਜ਼ੀਰੋ ਲਾਈਨ ਦੀ ਵਾੜ ਦੇ ਬਹੁਤ ਨੇੜੇ ਚੌਕਸੀ ਵਧਦੀ ਜਾ ਰਹੀ ਹੈ। ਇਹ ਵੀ ਜਾਣਕਾਰੀ ਹੈ ਕਿ ਨੇੜੇ ਦੇ ਇਲਾਕਿਆਂ 'ਚ ਭਾਰਤੀ ਨੈੱਟਵਰਕ ਗਾਇਬ ਹੋ ਗਏ ਤੇ ਪਾਕਿਸਤਾਨ ਦੇ ਮੋਬਾਈਲ ਨੈੱਟਵਰਕ ਤੇ ਐਫਐਮ ਰੇਡੀਓ ਦੇ ਸਿਗਨਲ ਆਉਣੇ ਸ਼ੁਰੂ ਹੋ ਗਏ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਅੱਜ ਗ੍ਰਹਿ ਮੰਤਰਾਲਾ ਦੀ ਸਿਫ਼ਾਰਿਸ਼ 'ਤੇ 16 ਪਾਕਿਸਤਾਨੀ ਯੂ-ਟਿਊਬ ਚੈਨਲਾਂ 'ਤੇ ਬੈਨ ਲਗਾ ਦਿੱਤਾ ਗਿਆ ਹੈ। ਇਨ੍ਹਾਂ 'ਚ ਡੌਨ ਨਿਊਜ਼, ਸਮਾ ਟੀਵੀ, ਜਿਓ ਨਿਊਜ਼ ਆਦਿ ਵਰਗੇ ਵੱਡੇ ਚੈਨਲ ਸ਼ਾਮਲ ਹਨ। ਸਰਕਾਰੀ ਸੂਤਰਾਂ ਅਨੁਸਾਰ, ਇਹ ਪਾਕਿਸਤਾਨੀ ਯੂ-ਟਿਊਬ ਚੈਨਲ 'ਤੇ ਭਾਰਤ, ਭਾਰਤੀ ਫ਼ੌਜ ਅਤੇ ਸੁਰੱਖਿਆ ਏਜੰਸੀਆਂ ਖ਼ਿਲਾਫ਼ ਭੜਕਾਊ, ਫਿਰਕੂ, ਸੰਵੇਦਨਸ਼ੀਲ ਸਮੱਗਰੀ ਅਤੇ ਗਲਤ ਸੂਚਨਾ ਪ੍ਰਸਾਰਿਤ ਕਰਨ ਕਾਰਨ ਬਲਾਕ ਕੀਤੇ ਗਏ ਹਨ। ਉੱਥੇ ਹੀ ਸਰਕਾਰ ਨੇ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਨੂੰ ਇਕ ਰਸਮੀ ਪੱਤਰ ਲਿਖਿਆ ਹੈ ਜਿਸ 'ਚ ਪਹਿਲਗਾਮ ਅੱਤਵਾਦੀ ਹਮਲੇ ਦੀ ਰਿਪੋਰਟਿੰਗ ਅਤੇ ਅੱਤਵਾਦੀਆਂ ਨੂੰ 'ਕੱਟੜਪੰਥੀ' ਕਹਿਣ 'ਤੇ ਭਾਰਤ ਦੀਆਂ ਸਖ਼ਤ ਭਾਵਨਾਵਾਂ ਤੋਂ ਜਾਣੂ ਕਰਵਾਇਆ ਹੈ। ਵਿਦੇਸ਼ ਮੰਤਰਾਲੇ ਦਾ ਬਾਹਰੀ ਪ੍ਰਚਾਰ ਵਿਭਾਗ ਬੀਬੀਸੀ ਦੀ ਰਿਪੋਰਟਿੰਗ ਦੀ ਨਿਗਰਾਨੀ ਕਰੇਗਾ।
Putin ਨੇ ਉੱਤਰੀ ਕੋਰੀਆਈ ਸੈਨਿਕਾਂ ਦਾ ਕੀਤਾ ਧੰਨਵਾਦ, ਕਿਹਾ-ਉਹ ਸਾਰੇ ਹੀਰੋ
NEXT STORY