ਸਿਓਲ (ਏਪੀ): ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਦੇਸ਼ ਦੇ ਕੁਰਸਕ ਖੇਤਰ ਵਿੱਚ ਯੂਕ੍ਰੇਨੀ ਫੌਜਾਂ ਵਿਰੁੱਧ ਲੜਨ ਲਈ ਉੱਤਰੀ ਕੋਰੀਆਈ ਫੌਜਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸੋਮਵਾਰ ਨੂੰ ਪਹਿਲੀ ਵਾਰ ਪੁਸ਼ਟੀ ਕੀਤੀ ਕਿ ਉਸਨੇ ਯੂਕ੍ਰੇਨ ਵਿਰੁੱਧ ਜੰਗ ਵਿੱਚ ਸਹਾਇਤਾ ਲਈ ਰੂਸ ਨੂੰ ਫੌਜ ਭੇਜੀ ਹੈ। ਸੋਮਵਾਰ ਸਵੇਰੇ ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦਫ਼ਤਰ) ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਪੁਤਿਨ ਨੇ "ਉੱਤਰੀ ਕੋਰੀਆਈ ਲੜਾਕਿਆਂ ਦੀ ਬਹਾਦਰੀ, ਉੱਚ ਪੱਧਰੀ ਵਿਸ਼ੇਸ਼ ਸਿਖਲਾਈ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ, ਜੋ ਰੂਸੀ ਲੜਾਕਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਮਾਤ ਭੂਮੀ ਦੀ ਰੱਖਿਆ ਕਰਦੇ ਹਨ।"
ਰੂਸ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਸਨੇ ਪੱਛਮੀ ਕੁਰਸਕ ਖੇਤਰ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਯੂਕ੍ਰੇਨ ਨੇ ਰੂਸ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਯੂਕ੍ਰੇਨੀ ਹਥਿਆਰਬੰਦ ਬਲਾਂ ਨੇ ਅਗਸਤ 2024 ਵਿੱਚ ਕੁਰਸਕ ਖੇਤਰ ਦੇ ਕੁਝ ਹਿੱਸਿਆਂ 'ਤੇ ਮੁੜ ਕੰਟਰੋਲ ਹਾਸਲ ਕਰ ਲਿਆ। ਅਮਰੀਕਾ, ਦੱਖਣੀ ਕੋਰੀਆ ਅਤੇ ਯੂਕ੍ਰੇਨ ਦੇ ਖੁਫੀਆ ਅਧਿਕਾਰੀਆਂ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਨੇ ਪਿਛਲੇ ਸਾਲ ਰੂਸ ਵਿੱਚ ਲਗਭਗ 10,000-12,000 ਸੈਨਿਕ ਭੇਜੇ ਸਨ। ਉੱਤਰੀ ਕੋਰੀਆ ਨੇ ਪਹਿਲਾਂ ਰੂਸ ਵਿੱਚ ਆਪਣੇ ਸੈਨਿਕਾਂ ਦੀ ਤਾਇਨਾਤੀ ਦੀ ਨਾ ਤਾਂ ਪੁਸ਼ਟੀ ਕੀਤੀ ਸੀ ਅਤੇ ਨਾ ਹੀ ਇਨਕਾਰ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਗੈਰ-ਕਾਨੂੰਨੀ ਪ੍ਰਵਾਸੀ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਦੇ ਦੋਸ਼ 'ਚ ਮਹਿਲਾ ਜੱਜ ਗ੍ਰਿਫ਼ਤਾਰ
ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਸੱਤਾਧਾਰੀ ਵਰਕਰਜ਼ ਪਾਰਟੀ ਦੇ ਕੇਂਦਰੀ ਫੌਜੀ ਕਮਿਸ਼ਨ ਨੇ ਕਿਹਾ ਕਿ ਨੇਤਾ ਕਿਮ ਜੋਂਗ ਉਨ ਨੇ ਇੱਕ ਆਪਸੀ ਰੱਖਿਆ ਸੰਧੀ ਤਹਿਤ ਰੂਸ ਵਿੱਚ ਲੜਾਕੂ ਫੌਜਾਂ ਭੇਜਣ ਦਾ ਫੈਸਲਾ ਕੀਤਾ ਹੈ। ਇਸ ਸੰਧੀ ਨੂੰ ਸ਼ੀਤ ਯੁੱਧ ਦੇ ਅੰਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸਭ ਤੋਂ ਵੱਡਾ ਰੱਖਿਆ ਸਮਝੌਤਾ ਮੰਨਿਆ ਜਾਂਦਾ ਹੈ। ਇਸ ਦੇ ਤਹਿਤ, ਦੋਵਾਂ ਦੇਸ਼ਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਵਿੱਚੋਂ ਕਿਸੇ 'ਤੇ ਹਮਲਾ ਹੁੰਦਾ ਹੈ ਤਾਂ ਉਹ ਤੁਰੰਤ ਫੌਜੀ ਸਹਾਇਤਾ ਪ੍ਰਦਾਨ ਕਰਨ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕਰਨਗੇ। ਬਿਆਨ ਵਿੱਚ ਕਿਮ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਫੌਜਾਂ ਦੀ ਤਾਇਨਾਤੀ ਦਾ ਉਦੇਸ਼ "ਕਬਜ਼ਾ ਕਰ ਰਹੇ ਯੂਕ੍ਰੇਨੀ ਨਵ-ਨਾਜ਼ੀਆਂ ਨੂੰ ਖਤਮ ਕਰਨਾ ਅਤੇ ਰੂਸੀ ਹਥਿਆਰਬੰਦ ਸੈਨਾਵਾਂ ਦੇ ਸਹਿਯੋਗ ਨਾਲ ਕੁਰਸਕ ਖੇਤਰ ਨੂੰ ਆਜ਼ਾਦ ਕਰਨਾ" ਸੀ। ਬਿਆਨ ਅਨੁਸਾਰ ਕਿਮ ਨੇ ਕਿਹਾ, "ਜਿਨ੍ਹਾਂ ਨੇ ਨਿਆਂ ਲਈ ਲੜਾਈ ਲੜੀ, ਉਹ ਸਾਰੇ ਹੀਰੋ ਹਨ ਅਤੇ ਮਾਤ ਭੂਮੀ ਦੇ ਸਨਮਾਨ ਦੇ ਪ੍ਰਤੀਨਿਧੀ ਹਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪ੍ਰਵਾਸੀ ਕੈਦੀਆਂ ਵਾਲੀ ਜੇਲ੍ਹ 'ਤੇ ਅਮਰੀਕੀ ਹਵਾਈ ਹਮਲੇ, 68 ਦੀ ਮੌਤ
NEXT STORY