ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਸਰਕਾਰੀ ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਉਸ ਨੇ ਅਫਗਾਨਿਸਤਾਨ ਵਿਚ 'ਅਨਿਸ਼ਚਿਤ ਸੁਰੱਖਿਆ ਸਥਿਤੀ' ਨੂੰ ਦੇਖਦੇ ਹੋਏ ਕਾਬੁਲ ਲਈ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਹਨ। ਕੰਪਨੀ ਦੇ ਬੁਲਾਰੇ ਅਬਦੁੱਲਾ ਹਫੀਜ਼ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਅਫਗਾਨ ਨਾਗਰਿਕ ਹਵਾਬਾਜ਼ੀ ਅਧਿਕਾਰੀਆਂ ਨਾਲ ਚਰਚਾ ਦੇ ਬਾਅਦ ਯਾਤਰੀਆਂ, ਚਾਲਕ ਦਲ ਅਤੇ ਜਹਾਜ਼ਾਂ ਦੀ ਸੁਰੱਖਿਆ ਕਰਨ ਦਾ ਫ਼ੈਸਲਾ ਲਿਆ। ਜ਼ਿਕਰਯੋਗ ਹੈ ਕਿ ਕਾਬੁਲ ਸਥਿਤ ਵਿਭਿੰਨ ਦੂਤਾਵਾਸ ਆਪਣੇ ਕਰਮਚਾਰੀਆਂ ਅਤੇ ਅਫਗਾਨ ਕਰਮੀਆਂ ਨੂੰ ਹਵਾਈ ਅੱਡੇ ਦੇ ਰਸਤੇ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ ਨੇ ਕਾਬੁਲ ਭੇਜੇ ਜੈੱਟ, ਅਫਗਾਨਿਸਤਾਨ 'ਚ ਫਸੇ 130 ਤੋਂ ਵੱਧ ਨਾਗਰਿਕਾਂ ਨੂੰ ਲਿਆਏਗਾ ਵਤਨ
ਤਾਲਿਬਾਨ ਨੇ ਐਤਵਾਰ ਨੂੰ ਪੱਛਮੀ ਦੇਸ਼ ਸਮਰਥਿਤ ਦੋ ਦਹਾਕਿਆਂ ਪੁਰਾਣੀ ਸਰਕਾਰ ਨੂੰ ਹਟਾ ਕੇ ਰਾਜਧਾਨੀ ਕਾਬੁਲ 'ਤੇ ਕਬਜ਼ਾ ਕਰ ਲਿਆ ਸੀ। ਸੋਸ਼ਲ ਮੀਡੀਆ 'ਤੇ ਆਈਆਂ ਤਸਵੀਰਾਂ ਵਿਚ ਪੂਰੀ ਰਾਤ ਕਾਬੁਲ ਹਵਾਈ ਅੱਡੇ 'ਤੇ ਹਫੜਾ-ਦਫੜੀ ਦਾ ਮਾਹੌਲ ਦੇਖਿਆ ਗਿਆ। ਗੋਲੀਆਂ ਦੀਆਂ ਆਵਾਜ਼ ਵਿਚਕਾਰ ਡਰੇ ਸੈਂਕੜੇ ਅਫਗਾਨ ਨਾਗਰਿਕਾਂ ਨੂੰ ਭੱਜਦਿਆਂ ਦੇਖਿਆ ਗਿਆ। ਸਵੇਰੇ ਨਾਗਰਿਕ ਹਵਾਬਾਜ਼ੀ ਅਧਿਕਾਰੀਆਂ ਨੇ ਘੋਸ਼ਣਾ ਕੀਤੀ ਕਿ ਹਵਾਈ ਅੱਡੇ ਦੇ ਨਾਗਰਿਕ ਅਫਗਾਨਿਸਤਾਨ ਹਵਾਬਾਜ਼ੀ ਵਾਲੇ ਹਿੱਸੇ ਨੂੰ ਅਗਲੀ ਸੂਚਨਾ ਤੱਕ ਬੰਦ ਕਰ ਦਿੱਤਾ ਗਿਆ ਹੈ। ਸੋਮਵਾਰ ਸਵੇਰੇ ਫਲਾਈਟ ਟ੍ਰੈਕਿੰਗ ਡਾਟਾ ਮੁਤਾਬਕ ਕੋਈ ਵੀ ਵਪਾਰਕ ਉਡਾਣ ਅਫਗਾਨਿਸਤਾਨ ਦੇ ਉੱਪਰੋਂ ਨਹੀਂ ਗਈ।
ਆਸਟ੍ਰੇਲੀਆ ਨੇ ਕਾਬੁਲ ਭੇਜੇ ਜੈੱਟ, ਅਫਗਾਨਿਸਤਾਨ 'ਚ ਫਸੇ 130 ਤੋਂ ਵੱਧ ਨਾਗਰਿਕਾਂ ਨੂੰ ਲਿਆਏਗਾ ਵਤਨ
NEXT STORY