ਪੇਸ਼ਾਵਰ : ਕੰਗਾਲੀ ਦੀ ਮਾਰ ਝੱਲ ਰਹੇ ਪਾਕਿਸਤਾਨ ਵਿਚ ਹੁਣ ਰੋਟੀ ਦੇ ਲਾਲੇ ਪੈ ਪਏ ਗਏ ਹਨ। ਰਮਜਾਨ ਦੇ ਮਹੀਨੇ ਵਿਚ ਪਾਕਿਸਤਾਨ ਦੀ ਜ਼ਿਆਦਾਤਰ ਜਨਤਾ ਰੋਜ਼ੇ ਰੱਖ ਰਹੀ ਹੈ ਪਰ ਇੱਥੇ ਆਟੇ ਦੀ ਕੀਮਤ 7ਵੇਂ ਆਸਮਾਨ ’ਤੇ ਹੈ। ਹਾਲਾਤ ਇੰਨੇ ਖ਼ਰਾਬ ਹਨ ਕਿ ਪਾਕਿ ਕੋਲ ਸਿਰਫ਼ 3 ਹਫ਼ਤਿਆਂ ਦੀ ਕਣਕ ਬਚੀ ਹੈ। ਹਾਲ ਹੀ ਵਿਚ ਅਹੁਦਾ ਸੰਭਾਲਣ ਵਾਲੇ ਵਿੱਤ ਮੰਤਰੀ ਸ਼ੌਕਤ ਤਾਰਿਨ ਨੇ ਕਿਹਾ ਹੈ ਕਿ ਦੇਸ਼ ਨੂੰ 60 ਲੱਖ ਮੀਟ੍ਰਿਕ ਟਨ ਰਣਨੀਤਕ ਕਣਕ ਭੰਡਾਰ ਦੀ ਤੁਰੰਤ ਜ਼ਰੂਰਤ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਕੋਰੋਨਾ ਨੇ ਮਚਾਈ ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ, ਇਕ ਦਿਨ ’ਚ ਹੋਈਆਂ 200 ਤੋਂ ਵੱਧ ਮੌਤਾਂ
ਪਾਕਿਸਤਾਨੀ ਅਖ਼ਬਾਰ ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਨੈਸ਼ਨਲ ਪ੍ਰਾਈਸ ਮਾਨੀਟਰਿੰਗ ਕਮੇਟੀ (NPMC) ਦੀ ਬੈਠਕ ਵਿਚ ਤਾਰਿਨ ਨੂੰ ਦੱਸਿਆ ਗਿਆ ਕਿ ਦੇਸ਼ ਵਿਚ ਕਣਕ ਦਾ ਭੰਡਾਰ ਪਿਛਲੇ ਹਫ਼ਤੇ 647,687 ਮੀਟ੍ਰਿਕ ਟਨ ਹੀ ਬਚਿਆ ਹੈ ਜੋ ਕਿ ਮੌਜੂਦਾ ਖ਼ਪਤ ਪੱਧਰ ਮੁਤਾਬਕ ਸਿਰਫ਼ ਢਾਈ ਹਫ਼ਤੇ ਚੱਲੇਗਾ। ਅਪ੍ਰੈਲ ਦੇ ਅੰਤ ਤੱਕ ਇਹ ਸਟਾਕ ਘੱਟ ਹੋ ਕੇ 3,84,000 ਮੀਟ੍ਰਿਕ ਟਨ ਰਹਿ ਜਾਏਗਾ। ਪਾਕਿਸਤਾਨ ਵਿਚ ਇਹ ਕਿੱਲਤ ਅਜਿਹੇ ਸਮੇਂ ’ਤੇ ਆਈ ਹੈ, ਜਦੋਂ ਫ਼ਸਲ ਦੀ ਕਟਾਈ ਜ਼ੋਰਾਂ ’ਤੇ ਹੈ।
ਇਹ ਵੀ ਪੜ੍ਹੋ : ਇਟਲੀ 'ਚ ਫਟਿਆ ਕੋਰੋਨਾ ਬੰਬ, 36 ਬੱਚਿਆਂ ਸਮੇਤ 300 ਭਾਰਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ
ਰਿਪੋਰਟ ਮੁਤਾਬਕ ਰਣਨੀਤਕ ਭੰਡਾਰ ਲਈ ਪਾਕਿਸਤਾਨ ਨੂੰ ਵਿਦੇਸ਼ਾਂ ਤੋਂ ਕਣਕ ਖ਼ਰੀਦਣੀ ਪਏਗੀ, ਕਿਉਂਕਿ ਇਸ ਸਾਲ 260 ਲੱਖ ਮੀਟ੍ਰਿਕ ਟਨ ਕਣਕ ਦਾ ਉਤਪਾਦਨ ਹੋਣ ਦਾ ਅਨੁਮਾਨ ਹੈ, ਜੋ ਸਾਲਾਨਾ ਖ਼ਪਤ ਦੀ ਜ਼ਰੂਰਤ ਤੋਂ 30 ਲੱਖ ਟਨ ਘੱਟ ਹੈ। 2018 ਵਿਚ ਇਮਰਾਨ ਖਾਨ ਦੇ ਸੱਤਾ ਵਿਚ ਆਉਣ ਦੇ ਬਾਅਦ ਪਾਕਿਸਤਾਨ ਵਿਚ ਕਣਕ ਅਤੇ ਆਟੇ ਦੀ ਕੀਮਤ ਦੁੱਗਣੀ ਹੋ ਚੁੱਕੀ ਹੈ। ਖੰਡ, ਤੇਲ, ਮੀਟ, ਆਂਡੇ ਅਤੇ ਸਬਜ਼ੀਆਂ ਦੀ ਕੀਮਤ ਨੂੰ ਵੀ ਅੱਗ ਲੱਗੀ ਹੋਈ ਹੈ।
ਇਹ ਵੀ ਪੜ੍ਹੋ : IPL ਛੱਡ ਕੇ ਜਾ ਰਹੇ ਏਡਮ ਜੰਪਾ ਨੇ ਦਿੱਤਾ ਵੱਡਾ ਬਿਆਨ, ਕਿਹਾ- ਭਾਰਤ UAE ਜਿੰਨਾ ਸੁਰੱਖਿਅਤ ਨਹੀਂ
ਪਾਕਿਸਤਾਨ ਪੰਜਾਬ ਦਾ ਸਟਾਕ 400,000 ਮੀਟ੍ਰਿਕ ਟਨ ਹੈ, ਜਦੋਂਕਿ ਸਿੰਧ ਵਿਚ 57,000 ਮੀਟ੍ਰਿਕ ਟਨ, ਖੈਬਰਪਖਤੂਨਖਵਾ ਵਿਚ 58,000 ਮੀਟ੍ਰਿਕ ਟਨ ਅਤੇ PASSCO ਵਿਚ 140,000 ਮੀਟ੍ਰਿਕ ਟਨ ਤੋਂ ਘੱਟ ਸਟਾਕ ਹੈ। ਵਿੱਤ ਮੰਤਰੀ ਨੇ ਜ਼ਰੂਰੀ ਵਸਤੂਆਂ ਦੇ ਰਣਨੀਤਕ ਭੰਡਾਰ ਦੇ ਮਹੱਤਵ ਨੂੰ ਦੱਸਦੇ ਹੋਏ ਸੂਬਾਈ ਸਰਕਾਰਾਂ ਅਤੇ ਸਬੰਧਤ ਵਿਭਾਗਾਂ ਨੂੰ ਜਲਦ ਕਣਕ, ਖੰਡ ਦੀ ਖ਼ਰੀਦ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ : ਭਾਰਤੀ ਅਮਰੀਕੀ NGO ਨੇ ਕੋਰੋਨਾ ਆਫ਼ਤ ਦਰਮਿਆਨ ਭਾਰਤ ਲਈ ਜੁਟਾਏ 47 ਲੱਖ ਡਾਲਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਕੇ: ਇੱਕ ਚੌਥਾਈ ਬਾਲਗ ਆਬਾਦੀ ਨੂੰ ਮਿਲ ਚੁੱਕੀ ਹੈ ਕੋਰੋਨਾ ਵਾਇਰਸ ਦੀ ਪੂਰੀ ਵੈਕਸੀਨ
NEXT STORY