ਇਸਲਾਮਾਬਾਦ : ਪਾਕਿਸਤਾਨ ਨੂੰ ਆਪਣੀਆਂ ‘‘ਗੰਭੀਰ ਖਾਮੀਆਂ'' ਦੇ ਬਾਵਜੂਦ FATF ਦੀ ਕਾਲੀ ਸੂਚੀ ਤੋਂ ਬਚਨ ਦੀ ਉਮੀਦ ਹੈ। ਪਾਕਿਸਤਾਨ ਦੇ ਇੱਕ ਸੀਨੀਅਰ ਮੰਤਰੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਵਿੱਤੀ ਐਕਸ਼ਨ ਟਾਸਕ ਫੋਰਸ (FATF) ਵੱਲੋਂ ਇਸਲਾਮਾਬਾਦ ਨੂੰ ਕਾਲੀ ਸੂਚੀ ਵਿੱਚ ਪਾਏ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਇਸ ਨੇ ਸਬੰਧਿਤ ਮੁੱਦਿਆਂ 'ਤੇ ਮਹੱਤਵਪੂਰਣ ਤਰੱਕੀ ਕੀਤੀ ਹੈ। ਅੱਤਵਾਦੀ ਗਤੀਵਿਧੀਆਂ ਨੂੰ ਵਿੱਤੀ ਮਦਦ ਨੂੰ ਲੈ ਕੇ ਪਾਕਿਸਤਾਨ ਨੂੰ FATF ਵੱਲੋਂ ਗ੍ਰੇ ਸੂਚੀ ਵਿੱਚ ਬਰਕਰਾਰ ਰੱਖੇ ਜਾਣ ਦੇ ਇੱਕ ਦਿਨ ਬਾਅਦ ਉਦਯੋਗ ਮੰਤਰੀ ਹੰਮਾਦ ਅਜਹਰ ਦਾ ਇਹ ਬਿਆਨ ਆਇਆ ਹੈ। ਪਾਕਿਸਤਾਨ ਨੂੰ ਗ੍ਰੇ ਸੂਚੀ ਵਿੱਚ ਬਰਕਰਾਰ ਰੱਖਦੇ ਹੋਏ FATF ਨੇ ਕਿਹਾ ਹੈ ਕਿ ਅੱਤਵਾਦੀ ਗਤੀਵਿਧੀਆਂ ਨੂੰ ਮਿਲ ਰਹੀ ਵਿੱਤੀ ਮਦਦ ਨੂੰ ਰੋਕਣ ਵਿੱਚ ਦੇਸ਼ ਦੀਆਂ ਕੋਸ਼ਿਸ਼ਾਂ ਵਿੱਚ ‘‘ਗੰਭੀਰ ਕੰਮੀਆਂ‘‘ ਹਨ।
ਇਹ ਵੀ ਪੜ੍ਹੋ- ਦਲਾਈ ਲਾਮਾ ਦਾ ‘ਅਵਤਾਰ’ ਅਮਰੀਕਾ-ਚੀਨ ਵਿਚਾਲੇ ਬਣਾ ਵਿਵਾਦ ਦਾ ਮੁੱਦਾ
ਪੈਰਿਸ ਆਧਾਰਿਤ ਵਿਸ਼ਵਵਿਆਪੀ ਮਨੀ ਲਾਂਡਰਿੰਗ ਅਤੇ ਅੱਤਵਾਦੀ ਵਿੱਤ ਪੋਸ਼ਣ ਰੋਕੂ ਸੰਗਠਨ FATF ਨੇ ਪਾਕਿਸਤਾਨ ਨੂੰ ਜੂਨ ਤੱਕ ਆਪਣੀ ਗ੍ਰੇ ਸੂਚੀ ਵਿੱਚ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਅਜ਼ਹਰ ਨੇ ਕਿਹਾ ਕਿ ਪਾਕਿਸਤਾਨ ਨੇ ਖੁਦ ਨੂੰ ਚੁਣੌਤੀ ਭਰਪੂਰ ਤਰੀਕਾਂ ਮਿਲਣ ਦੇ ਬਾਵਜੂਦ ਟੀਚਿਆਂ ਨੂੰ ਹਾਸਲ ਕੀਤਾ ਹੈ ਅਤੇ ਸਬੰਧਿਤ ਕੰਮਾਂ ਦੀ ਦਿਸ਼ਾ ਵਿੱਚ ਮਹੱਤਵਪੂਰਣ ਤਰੱਕੀ ਕੀਤੀ ਹੈ, ਇਸ ਲਈ FATF ਵੱਲੋਂ ਦੇਸ਼ ਨੂੰ ‘ਕਾਲੀ ਸੂਚੀ ਵਿੱਚ ਪਾਏ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਐੱਫ.ਏ.ਟੀ.ਐੱਫ. ਦੀ 27 ਸੂਤਰਧਾਰ ਕਾਰਜ ਯੋਜਨਾ ਨੂੰ ਪੂਰਾ ਕਰਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੀ ਦੁਨੀਆ ਨੇ ਤਾਰੀਫ਼ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਮੁਸ਼ਕਿਲ 'ਚ ਇਮਰਾਨ ਸਰਕਾਰ, ਕਿਸਾਨਾਂ ਨੇ ਪ੍ਰਦਰਸ਼ਨ ਰੈਲੀਆਂ ਦੀ ਰੂਪ ਰੇਖਾ ਕੀਤੀ ਤਿਆਰ
NEXT STORY