ਵਾਸ਼ਿੰਗਟਨ (ਬਿਊਰੋ): ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਪਾਕਿਸਤਾਨ ਨੂੰ 50 ਕਰੋੜ ਡਾਲਰ (500 ਮਿਲੀਅਨ ਡਾਲਰ) ਦਾ ਕਰਜ਼ ਦੇਣ 'ਤੇ ਮੁਹਰ ਲਗਾ ਦਿੱਤੀ ਹੈ। ਪਾਕਿਸਤਾਨ ਦੇ ਅਖ਼ਬਾਰ ਦੀ ਡਾਨ ਨੇ ਆਈ.ਐੱਮ.ਐੱਫ. ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ। ਖ਼ਬਰ ਮੁਤਾਬਕ ਪਾਕਿਸਤਾਨ ਨੂੰ ਆਉਣ ਵਾਲੇ ਸਮੇਂ ਵਿਚ ਦਿੱਤੀ ਜਾਣ ਵਾਲੀ ਇਹ ਰਾਸ਼ੀ ਪਹਿਲਾਂ ਮਨਜ਼ੂਰ ਕੀਤੇ ਗਏ ਕਰਜ਼ ਦੀ ਤੀਜੀ ਕਿਸ਼ਤ ਦੇ ਤੌਰ 'ਤੇ ਦਿੱਤੀ ਜਾਵੇਗੀ। ਇੱਥੇ ਦੱਸ ਦਈਏ ਕਿ ਆਈ.ਐੱਮ.ਐੱਫ. ਪਾਕਿਸਤਾਨ ਨੂੰ ਪਹਿਲਾਂ 600 ਕਰੋੜ ਡਾਲਰ ਦਾ ਕਰਜ਼ ਦੇਣਾ ਮਨਜ਼ੂਰ ਕਰ ਚੁੱਕਾ ਹੈ, ਜਿਸ ਦੇ ਤਹਿਤ ਹੁਣ ਤੱਕ ਦੋ ਕਿਸ਼ਤਾਂ ਵਿਚ ਪਾਕਿਸਤਾਨ ਨੂੰ ਕੁੱਲ ਕਰੀਬ 200 ਕਰੋੜ ਰੁਪਏ ਦੇ ਚੁੱਕਾ ਹੈ।
ਮਹਿੰਗਾਈ ਦਰ ਵਿਚ ਲਗਾਤਾਰ ਵਾਧਾ
ਗੌਰਤਲਬ ਹੈ ਕਿ ਪਾਕਿਸਤਾਨ ਦੀ ਆਰਥਿਕ ਹਾਲਤ ਕਾਫੀ ਸਮੇਂ ਤੋਂ ਖਰਾਬ ਚੱਲ ਰਹੀ ਹੈ। ਪਾਕਿਸਤਾਨ ਵਿਚ ਇਮਰਾਨ ਖਾਨ ਦੀ ਸਰਕਾਰ ਆਉਣ ਦੇ ਬਾਅਦ ਤੋਂ ਦੇਸ਼ ਦੀ ਆਰਥਿਕ ਹਾਲਤ ਹੋਰ ਜ਼ਿਆਦਾ ਖਰਾਬ ਹੋਈ ਹੈ।ਪਾਕਿਸਤਾਨ ਦੀ ਮਹਿੰਗਾਈ ਦਰ ਦੀ ਗੱਲ ਕਰੀਏ ਤਾਂ ਬੀਤੇ 4 ਸਾਲਾਂ ਵਿਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਜੇਕਰ ਬੀਤੇ ਸਾਲ 2020 ਦੀ ਗੱਲ ਕਰੀਏ ਤਾਂ ਇਹ ਪਹਿਲਾਂ ਦੇ ਤਿੰਨ ਸਾਲਾਂ ਵਿਚ ਕਰੀਬ ਦੁੱਗਣੀ ਹੋ ਰਹੀ ਸੀ। ਪਾਕਿਸਤਾਨ ਦੇ ਸਰਕਾਰੀ ਅੰਕੜੇ ਦੱਸਦੇ ਹਨ ਕਿ ਪਾਕਿਸਤਾਨ ਵਿਚ ਸਾਲ 2017 ਵਿਚ ਮਹਿੰਗਾਈ ਦਰ ਜਿੱਥੇ 4.15 ਫੀਸਦ ਸੀ ਉੱਥੇ ਸਾਲ 2018 ਵਿਚ 3.93 ਫੀਸਦ ਹੋ ਗਈ ਸੀ। ਸਾਲ 2019 ਵਿਚ ਮਹਿੰਗਾਈ ਵੱਧ ਕੇ 6.74 ਫੀਸਦ ਅਤੇ ਸਾਲ 2020 ਵਿਚ 10.74 ਫੀਸਦ ਸੀ। ਮੌਜੂਦਾ ਸਾਲ ਦੇ ਸ਼ੁਰੂਆਤੀ ਦੋ ਮਹੀਨਿਆਂ ਵਿਚ ਇਹ 5-9 ਫੀਸਦ ਦੇ ਵਿਚਕਾਰ ਰਹੀ ਸੀ।
ਪੜ੍ਹੋ ਇਹ ਅਹਿਮ ਖਬਰ- ਟਰੂਡੋ ਅਤੇ ਲੇਯੇਨ ਨੇ ਕੋਵਿਡ-19 ਮੁੱਦੇ 'ਤੇ ਕੀਤੀ ਗੱਲਬਾਤ
ਵਿਦੇਸ਼ੀ ਕਰਜ਼ ਵਿਚ ਹੋਇਆ ਵਾਧਾ
ਪਾਕਿਸਤਾਨ ਵਿਚ ਇਮਰਾਨ ਖਾਨ ਦੀ ਸਰਕਾਰ ਬਣਨ ਦੇ ਬਾਅਦ ਤੋਂ ਦੇਸ਼ ਵਿਚ ਵੱਧਦੀ ਮਹਿੰਗਾਈ ਦਰ ਦਾ ਅਸਰ ਹਰ ਜਗ੍ਹਾ ਦੇਖਣ ਨੂੰ ਮਿਲਿਆ ਹੈ। ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਦੌਰਾਨ ਕੋਰੋਨਾ ਲਾਗ ਦੀ ਬੀਮਾਰੀ ਨੇ ਵੀ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਪਾਕਿਸਤਾਨ ਸਟੇਟ ਬੈਂਕ ਮੁਤਾਬਕ ਦੇਸ਼ 'ਤੇ ਕਰਜ਼ ਅਤੇ ਦੇਣਦਾਰੀ ਦਸੰਬਰ 2020 ਵਿਚ ਕਰੀਬ 300 ਕਰੋੜ ਡਾਲਰ ਸੀ ਜੋ ਬੀਤੇ 6 ਮਹੀਨੇ ਦੌਰਾਨ ਕਰੀਬ ਢਾਈ ਫੀਸਦ ਤੱਕ ਵੱਧ ਗਈ ਸੀ। ਉੱਥੇ ਵਿਦੇਸ਼ ਕਰਜ਼ ਅਤੇ ਦੇਣਦਾਰੀਆਂ ਦੀ ਗੱਲ ਕਰੀਏ ਤਾਂ ਇਹ ਕਰੀਬ 115.7 ਕਰੋੜ ਡਾਲਰ ਦੀ ਸੀ। ਉੱਥੇ ਜੂਨ 2020 ਵਿਚ ਇਹ 112.7 ਡਾਲਰ ਸੀ।ਦਸੰਬਰ 2019 ਵਿਚ 110.7 ਡਾਲਰ ਸੀ।
ਪਾਕਿਸਤਾਨ ਸਰਕਾਰ ਮੁਤਾਬਕ ਹਜ਼ਾਰਾਂ ਕਰੋੜਾਂ ਰੁਪਏ ਦਾ ਕਰਜ਼ ਉਹਨਾਂ ਨੂੰ ਵਿਰਾਸਤ ਵਿਚ ਮਿਲਿਆ ਹੈ। ਇਮਰਾਨ ਖਾਨ ਦੇ ਮੁਤਾਬਕ ਉਹਨਾਂ ਦੀ ਸਰਕਾਰ ਬਣਨ ਦੇ ਬਾਅਦ ਕਰੀਬ 35 ਹਜ਼ਾਰ ਅਰਬ ਰੁਪਏ ਦਾ ਕਰਜ਼ ਚੁਕਾਇਆ ਗਿਆ ਹੈ। ਉਹਨਾਂ ਮੁਤਾਬਕ ਸਰਕਾਰ ਨੇ ਕੋਵਿਡ-19 ਦੀ ਰੋਕਥਾਮ 'ਤੇ 800 ਅਰਬ ਰੁਪਏ ਦਾ ਖਰਚ ਕੀਤਾ ਸੀ। ਸਾਲ 2020 ਦੇ ਪਹਿਲੀ ਛਿਮਾਹੀ ਵਿਚ ਪਾਕਿਸਤਾਨ ਨੂੰ ਕਰਜ਼ ਦੇ ਰੂਪ ਵਿਚ 6.7 ਅਰਬ ਡਾਲਰ ਮਿਲੇ ਸਨ।
ਨੋਟ- ਪਾਕਿਸਤਾਨ ਨੂੰ IMF ਤੋਂ ਮਿਲੇਗੀ ਅਰਬਾਂ ਰੁਪਏ ਦੀ ਮਦਦ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੜ੍ਹ ’ਚ ਘਿਰੇ ਜੋੜੇ ਨੇ ਰਚਾਇਆ ਵਿਆਹ, ਲਾੜਾ-ਲਾੜੀ ਨੂੰ ਹੈਲੀਕਾਪਟਰ ਰਾਹੀਂ ਕੀਤਾ ਰੈਸਕਿਊ
NEXT STORY