ਇਸਲਾਮਾਬਾਦ - ਵਿੱਤੀ ਕਾਰਵਾਈ ਕਾਰਜ ਬਲ (ਐੱਫ. ਏ. ਟੀ. ਐੱਫ.) ਦੀ ਗ੍ਰੇ ਲਿਸਟ ਵਿਚੋਂ ਨਿਕਲਣ ਲਈ ਪਾਕਿਸਤਾਨ ਮਨੀ ਲਾਂਡ੍ਰਿੰਗ ਰੋਕੂ ਮਾਮਲਿਆਂ ਦੇ ਸਬੰਧ ਵਿਚ ਨਵੇਂ ਨਿਯਮ ਲਿਆਉਣ ਅਤੇ ਅਭਿਯੋਜਨ ਵਿਚ ਬਦਲਾਅ ਕਰਨ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਵਿਚ ਆਈ ਇਕ ਖਬਰ ਵਿਚ ਸੋਮਵਾਰ ਇਹ ਜਾਣਕਾਰੀ ਦਿੱਤੀ ਗਈ ਹੈ।
ਮਨੀ ਲਾਂਡ੍ਰਿੰਗ ਅਤੇ ਅੱਤਵਾਦ ਦਾ ਵਿੱਤ ਪੋਸ਼ਣ ਕਰਨ ਦੇ ਮਾਮਲਿਆਂ 'ਤੇ ਨਿਗਰਾਨੀ ਕਰਨ ਵਾਲੀ ਗਲੋਬਲ ਸੰਸਥਾ ਪੈਰਿਸ ਸਥਿਤ ਐੱਫ. ਏ. ਟੀ. ਐੱਫ. ਦੇ ਜੂਨ 2018 ਵਿਚ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਪਾ ਦਿੱਤਾ ਸੀ ਅਤੇ ਉਦੋਂ ਤੋਂ ਮੁਲਕ ਇਸ ਵਿਚੋਂ ਨਿਕਲਣ ਦੀਆਂ ਕੋਸ਼ਿਸ਼ਾਂ ਵਿਚ ਲੱਗਾ ਹੋਇਆ ਹੈ।
ਡਾਨ ਅਖਬਾਰ ਨੇ ਖਬਰ ਦਿੱਤੀ ਹੈ ਕਿ ਇਨ੍ਹਾਂ ਬਦਲਾਅ ਵਿਚ ਮਨੀ ਲਾਂਡ੍ਰਿੰਗ ਰੋਕੂ (ਏ. ਐੱਮ. ਐੱਲ.) ਮਾਮਲਿਆਂ ਦੀ ਜਾਂਚ ਅਤੇ ਅਭਿਯੋਜਨ ਦਾ ਜ਼ਿੰਮਾ ਪੁਲਸ, ਸੂਬਾਈ ਭ੍ਰਿਸ਼ਟਾਚਾਰ ਰੋਕੂ ਸੰਸਥਾ (ਏ. ਸੀ. ਈ.) ਅਤੇ ਹੋਰ ਏਜੰਸੀਆਂ ਤੋਂ ਲੈ ਕੇ ਵਿਸ਼ੇਸ਼ ਏਜੰਸੀਆਂ ਨੂੰ ਦੇਣਾ ਸ਼ਾਮਲ ਹੈ। ਇਹ 2 ਨਿਯਮਾਂ ਦਾ ਹਿੱਸਾ ਹੈ ਜਿਨ੍ਹਾਂ ਵਿਚ ਏ. ਐੱਮ. ਐੱਲ. ਨਿਯਮ 2021 (ਜ਼ਬਤ ਜਾਇਦਾਦ ਪ੍ਰਬੰਧਨ) ਅਤੇ ਏ. ਐੱਮ. ਐੱਲ. ਨਿਯਮ 2021 (ਰੈਫਰਲ) ਸ਼ਾਮਲ ਹਨ ਜੋ ਨੈਸ਼ਨਲ ਪਾਲਸੀ ਸਟੇਟਮੈਂਟ ਆਨ ਫਾਲੋ ਮਨੀ ਅਧੀਨ ਆਉਂਦਾ ਹੈ। ਖਬਰ ਵਿਚ ਦੱਸਿਆ ਗਿਆ ਹੈ ਕਿ ਇਸ ਨੂੰ ਕੁਝ ਦਿਨ ਪਹਿਲਾਂ ਫੈਡਰਲ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ।
ਮੋਗਾਦਿਸ਼ੂ 'ਚ ਧਮਾਕਾ, 6 ਦੀ ਮੌਤ ਤੇ ਕਈ ਜ਼ਖਮੀ
NEXT STORY