ਇਸਲਾਮਾਬਾਦ (ਏਜੰਸੀ) : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪਾਕਿਸਤਾਨ ਦੀ ਸਰਕਾਰ ਨੇ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀਆਂ ਸ਼ਰਤਾਂ ਮੁਤਾਬਕ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਹੈ। ਇਸ ਫੈਸਲੇ ਦੇ ਲਾਗੂ ਹੋਣ ਤੋਂ ਬਾਅਦ ਸਾਰੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਕਰੀਬ 14 ਤੋਂ 19 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਸਰਕਾਰ ਨੇ ਨਕਦੀ ਦੀ ਕਿੱਲਤ ਦਰਮਿਆਨ IMF ਤੋਂ 6 ਬਿਲੀਅਨ ਡਾਲਰ ਦੇ ਰਾਹਤ ਪੈਕੇਜ ਨੂੰ ਬਹਾਲ ਕਰਨ ਦੀ ਉਮੀਦ ਵਿੱਚ ਇਹ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ: ਯੂਕ੍ਰੇਨ: ਓਡੇਸਾ 'ਚ ਰੂਸੀ ਮਿਜ਼ਾਈਲ ਹਮਲੇ 'ਚ 2 ਬੱਚਿਆਂ ਸਮੇਤ ਘੱਟੋ-ਘੱਟ 18 ਲੋਕਾਂ ਦੀ ਮੌਤ
ਪਾਕਿਸਤਾਨ ਦੇ ਵਿੱਤ ਮੰਤਰਾਲਾ ਵੱਲੋਂ ਵੀਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਸਰਕਾਰ ਨੇ ਪੈਟਰੋਲ 'ਤੇ 10 ਰੁਪਏ ਪ੍ਰਤੀ ਲੀਟਰ ਅਤੇ ਹਾਈ-ਸਪੀਡ ਡੀਜ਼ਲ (HSD), ਮਿੱਟੀ ਦੇ ਤੇਲ ਅਤੇ ਹਲਕੇ ਡੀਜ਼ਲ ਤੇਲ (LDO) 'ਤੇ 5 ਰੁਪਏ ਪ੍ਰਤੀ ਲੀਟਰ ਪੈਟਰੋਲੀਅਮ ਡਿਊਟੀ ਲਗਾਈ ਹੈ। ਇਸ ਕਾਰਨ ਪੈਟਰੋਲ ਦੀ ਕੀਮਤ ਵਿੱਚ 14.85 ਰੁਪਏ, ਹਾਈ-ਸਪੀਡ ਡੀਜ਼ਲ (HSD) ਵਿੱਚ 13.23 ਰੁਪਏ, ਮਿੱਟੀ ਦੇ ਤੇਲ ਵਿੱਚ 18.83 ਰੁਪਏ ਅਤੇ ਐੱਲ.ਡੀ.ਓ. ਵਿੱਚ 18.68 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਪਾਕਿਸਤਾਨ ਵਿੱਚ ਪੈਟਰੋਲ ਦਾ ਐਕਸ-ਡਿਪੂ ਹੁਣ 248.74 ਰੁਪਏ ਪ੍ਰਤੀ ਲੀਟਰ, ਹਾਈ-ਸਪੀਡ ਡੀਜ਼ਲ 276.54 ਰੁਪਏ, ਮਿੱਟੀ ਦਾ ਤੇਲ 230.26 ਰੁਪਏ ਅਤੇ ਐੱਲ.ਡੀ.ਓ. 226.15 ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ: ਮਸ਼ਹੂਰ WWE ਐਂਕਰ ਕਾਇਲਾ ਬ੍ਰੈਕਸਟਨ ਦਾ ਖ਼ੁਲਾਸਾ, ਮਾਂ ਦੇ ਰੇਪ ਤੋਂ ਬਾਅਦ ਮੇਰਾ ਜਨਮ ਹੋਇਆ, ਨਹੀਂ ਪਤਾ ਪਿਤਾ ਕੌਣ'
ਅਪ੍ਰੈਲ 'ਚ ਸੱਤਾ ਸੰਭਾਲਣ ਵਾਲੀ ਸ਼ਾਹਬਾਜ਼ ਸ਼ਰੀਫ ਸਰਕਾਰ ਦੇ ਕਾਰਜਕਾਲ ਦੌਰਾਨ ਪੈਟਰੋਲੀਅਮ ਪਦਾਰਥਾਂ 'ਚ ਇਹ ਚੌਥਾ ਵਾਧਾ ਹੈ। ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਮਰਾਨ ਖਾਨ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੇ ਸਮਝੌਤਿਆਂ ਤੋਂ ਪਿੱਛੇ ਹਟਣ ਤੋਂ ਬਾਅਦ 4 ਮਹੀਨੇ ਪਹਿਲਾਂ ਮੁਅੱਤਲ ਕੀਤੇ ਗਏ IMF ਰਾਹਤ ਪ੍ਰੋਗਰਾਮ ਨੂੰ ਬਹਾਲ ਕਰਨ ਲਈ ਇਹ ਵਾਧਾ ਕੀਤਾ ਗਿਆ ਹੈ। IMF ਨੇ ਰਾਹਤ ਪੈਕੇਜ ਨੂੰ ਮੁੜ ਸ਼ੁਰੂ ਕਰਨ ਲਈ ਬਿਜਲੀ ਦਰਾਂ ਵਧਾਉਣ ਅਤੇ ਪੈਟਰੋਲੀਅਮ ਉਤਪਾਦਾਂ 'ਤੇ ਡਿਊਟੀ ਲਗਾਉਣ ਵਰਗੀਆਂ ਸਖ਼ਤ ਸ਼ਰਤਾਂ ਰੱਖੀਆਂ ਹਨ। ਇਹਨਾਂ ਸ਼ਰਤਾਂ ਦੇ ਲਾਗੂ ਹੋਣ ਤੋਂ ਬਾਅਦ, IMF ਆਪਣੇ ਕਾਰਜਕਾਰੀ ਬੋਰਡ ਨੂੰ ਕਰਜ਼ੇ ਦੀ ਕਿਸ਼ਤ ਦੀ ਪ੍ਰਵਾਨਗੀ ਅਤੇ ਪ੍ਰੋਗਰਾਮ ਨੂੰ ਮੁੜ ਸੁਰਜੀਤ ਕਰਨ ਲਈ ਪਾਕਿਸਤਾਨ ਦੀ ਬੇਨਤੀ ਪੇਸ਼ ਕਰੇਗਾ। ਇਸ ਪ੍ਰਕਿਰਿਆ ਵਿੱਚ ਇੱਕ ਮਹੀਨਾ ਹੋਰ ਲੱਗ ਸਕਦਾ ਹੈ। 22 ਜੂਨ ਨੂੰ, ਪਾਕਿਸਤਾਨ ਨੇ IMF ਨਾਲ ਇੱਕ ਰੁਕੇ ਹੋਏ 6 ਅਰਬ ਡਾਲਰ ਦੇ ਸਹਾਇਤਾ ਪੈਕੇਜ ਨੂੰ ਬਹਾਲ ਕਰਨ ਅਤੇ ਹੋਰ ਅੰਤਰਰਾਸ਼ਟਰੀ ਸਰੋਤਾਂ ਤੋਂ ਫੰਡਿੰਗ ਲਈ ਰਾਹ ਖੋਲ੍ਹਣ ਲਈ ਇਕ ਸਮਝੌਤਾ ਕੀਤਾ ਸੀ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਆਦਿਲ ਅਲਤਾਫ ਨੇ ਸਾਈਕਲਿੰਗ ’ਚ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆਈ ਰਾਜ ਨੇ ਭਾਰੀ ਮੀਂਹ, ਸੰਭਾਵਿਤ ਵੱਡੇ ਹੜ੍ਹ ਦੀ ਜਾਰੀ ਕੀਤੀ ਚੇਤਾਵਨੀ
NEXT STORY