ਵਾਸ਼ਿੰਗਟਨ - ਮਸ਼ਹੂਰ WWE ਮਹਿਲਾ ਐਂਕਰ ਨੇ ਖ਼ੁਦ ਨੂੰ 'ਪ੍ਰੋਡਕਟ ਆਫ ਰੇਪ' ਦੱਸਿਆ ਹੈ। ਕਾਇਲਾ ਬ੍ਰਾਕਸਟਨ ਨੇ ਖ਼ੁਲਾਸਾ ਕੀਤਾ ਹੈ ਕਿ ਇਕ ਅਣਜਾਣ ਵਿਅਕਤੀ ਨੇ ਉਸ ਦੀ ਮਾਂ ਨਾਲ ਜ਼ਬਰ-ਜਿਨਾਹ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਮਾਂ ਗਰਭਵਤੀ ਹੋ ਗਈ ਸੀ ਅਤੇ ਉਸ ਦਾ ਜਨਮ ਹੋਇਆ। ਐਂਕਰ ਦਾ ਇਹ ਬਿਆਨ ਅਮਰੀਕੀ ਸੁਪਰੀਮ ਕੋਰਟ ਵੱਲੋਂ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਖ਼ਤਮ ਕਰਨ ਦੇ ਬਾਅਦ ਆਇਆ ਹੈ।
ਇਹ ਵੀ ਪੜ੍ਹੋ: ਉਦੈਪੁਰ ਦਰਜੀ ਕਤਲਕਾਂਡ ‘ਚ ਪਾਕਿ ਦਾ ਬਿਆਨ ਆਇਆ ਸਾਹਮਣੇ, ਦਿੱਤੀ ਤਿੱਖੀ ਪ੍ਰਤੀਕਿਰਿਆ
31 ਸਾਲਾ ਐਂਕਰ ਨੇ ਹਾਲ ਹੀ ਵਿਚ ਕੀਤੇ ਇਕ ਟਵੀਟ ਵਿਚ ਖ਼ੁਦ ਨੂੰ 'Product Of Rape' ਦੱਸਿਆ ਹੈ। ਐਂਕਰ ਨੇ ਅਮਰੀਕਾ ਵਿਚ ਗਰਭਪਾਤ 'ਤੇ ਰੋਕ ਲਗਾਏ ਜਾਣ ਦਾ ਵਿਰੋਧ ਕੀਤਾ ਹੈ। ਉਸ ਨੇ ਟਵੀਟ ਵਿਚ ਲਿਖਿਆ, 'ਮੈਂ ਜ਼ਬਰ-ਜਿਨਾਹ ਦੀ ਦੇਣ ਹਾਂ। ਮੇਰੀ ਮਾਂ ਨਾਲ ਇਕ ਅਣਜਾਣ ਵਿਅਕਤੀ ਨੇ ਜ਼ਬਰ-ਜਿਨਾਹ ਕੀਤਾ ਸੀ। ਅੱਜ ਤੱਕ ਮੈਨੂੰ ਨਹੀਂ ਪਤਾ ਕਿ ਮੇਰਾ ਜੈਵਿਕ ਪਿਤਾ ਕੌਣ ਹੈ। ਮੇਰੀ ਮਾਂ ਨੇ ਮੈਨੂੰ ਇਸ ਦੁਨੀਆ ਵਿਚ ਲਿਆਂਦਾ, ਕਿਉਂਕਿ ਇਹ ਉਨ੍ਹਾਂ ਦੀ ਇੱਛਾ ਸੀ। ਇਸ ਲਈ ਨਹੀਂ ਕਿ ਕਾਨੂੰਨ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜ਼ਬੂਰ ਕੀਤਾ। ਕਾਇਲਾ ਦਾ ਕਹਿਣਾ ਹੈ ਕਿ ਬੱਚੇ ਨੂੰ ਜਨਮ ਦੇਣਾ ਹੈ ਜਾਂ ਨਹੀਂ ਇਹ ਮਹਿਲਾ ਦਾ ਅਧਿਕਾਰ ਹੈ। ਕਾਨੂੰਨ ਬਣਾ ਕੇ ਕੋਈ ਨਿਯਮ ਨਹੀਂ ਥੋਪਿਆ ਜਾਣਾ ਚਾਹੀਦਾ। ਇਹ ਹਮੇਸ਼ਾ ਸਾਡੀ ਚੋਣ ਹੋਣੀ ਚਾਹੀਦੀ ਹੈ।'
ਇਹ ਵੀ ਪੜ੍ਹੋ: ਕੰਗਾਲ ਪਾਕਿ ਨੂੰ ਇਮਰਾਨ ਖਾਨ ਨੇ ਵੀ ਲਗਾਇਆ ਸੀ ਚੂਨਾ, ਤੋਹਫੇ 'ਚ ਮਿਲੀਆਂ ਘੜੀਆਂ ਵੇਚ ਕੇ ਕਮਾਏ ਕਰੋੜਾਂ ਰੁਪਏ
ਜ਼ਿਕਰਯੋਗ ਹੈ ਕਿ ਅਮਰੀਕੀ ਸੁਪਰੀਮ ਕੋਰਟ ਨੇ ਉੱਥੇ ਗਰਭਪਾਤ ਦੇ 50 ਸਾਲ ਪੁਰਾਣੇ ਸੰਵਿਧਾਨਕ ਅਧਿਕਾਰ ਨੂੰ ਖ਼ਤਮ ਕਰ ਦਿੱਤਾ ਹੈ। ਅਦਾਲਤ ਨੇ ਕਾਨੂੰਨੀ ਤੌਰ 'ਤੇ ਗਰਭਪਾਤ ਦੀ ਇਜਾਜ਼ਤ ਦੇਣ ਵਾਲੇ ਕਾਨੂੰਨ ਨੂੰ ਬਦਲ ਦਿੱਤਾ ਹੈ, ਜਿਸ ਤੋਂ ਬਾਅਦ ਅਮਰੀਕਾ 'ਚ ਔਰਤਾਂ ਨੂੰ ਗਰਭਪਾਤ ਕਰਵਾਉਣਾ ਮੁਸ਼ਕਿਲ ਹੋ ਰਿਹਾ ਹੈ। ਅਦਾਲਤ ਦੇ ਇਸ ਫ਼ੈਸਲੇ ਖ਼ਿਲਾਫ਼ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਪ੍ਰਦਰਸ਼ਨ ਹੋ ਰਹੇ ਹਨ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਆਸਟ੍ਰੇਲੀਆ 'ਚ 'ਪੰਜਾਬੀ' ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ 5 ਭਾਸ਼ਾਵਾਂ 'ਚ ਹੋਈ ਸ਼ਾਮਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪੌਪ ਗਾਇਕ ਆਰ ਕੈਲੀ ਨੂੰ ਯੌਨ ਅਪਰਾਧਾਂ ਦੇ ਦੋਸ਼ ’ਚ ਮਿਲੀ 30 ਸਾਲ ਦੀ ਸਜ਼ਾ
NEXT STORY