ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਬੇਸ਼ੱਕ ਪਾਕਿਸਤਾਨ ਸਰਕਾਰ ਨੇ ਜਬਰਦਸਤੀ ਧਰਮ ਬਦਲਾਅ ਕਾਨੂੰਨ ਨੂੰ ਸੰਸਦ ’ਚ ਰੱਦ ਕਰ ਦਿੱਤਾ ਹੈ ਪਰ ਪਾਕਿਸਤਾਨ ਬਾਲ ਅਧਿਕਾਰੀ ਕਮਿਸ਼ਨ ਨੇ 13 ਸਾਲਾ ਈਸਾਈ ਲੜਕੀ ਦੇ ਅਗਵਾ, ਜ਼ਬਰਦਸਤੀ ਧਰਮ ਪਰਿਵਰਤਣ ਅਤੇ ਜਬਰਦਸਤੀ ਨਿਕਾਹ ਦੀ ਜਾਂਚ ਦੇ ਬਾਅਦ ਆਪਣੀ ਰਿਪੋਰਟ ਵਿਚ ਸਪਸ਼ੱਟ ਕੀਤਾ ਹੈ ਕਿ ਪਾਕਿਸਤਾਨ ਦੀ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਧਰਮ ਪਰਿਵਰਤਣ ਵਿਰੋਧ ਕਾਨੂੰਨ ਨੂੰ ਜਲਦੀ ਪਾਸ ਕਰਕੇ ਲਾਗੂ ਕਰੇ।
ਸਰਹੱਦ ਪਾਰ ਸੂਤਰਾਂ ਅਨੁਸਾਰ ਕਮਿਸ਼ਨ ਨੇ 13 ਸਾਲਾ ਈਸਾਈ ਲੜਕੀ ਆਰਜੂ ਰਾਜਾ ਦੇ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ ਅਤੇ 44 ਸਾਲਾ ਮੁਸਲਿਮ ਅਗਵਾਕਾਰ ਨਾਲ ਜ਼ਬਰਦਸਤੀ ਵਿਆਹ ਦੀ ਜਾਂਚ ਕੀਤੀ ਸੀ। ਜਿਸ ਵਿਚ ਪਤਾ ਲੱਗਾ ਕਿ ਆਰਜੂ ਰਾਜਾ ਨੂੰ ਅਗਵਾ ਕਰਕੇ ਜ਼ਬਰਦਸਤੀ ਉਸ ਦਾ ਧਰਮ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਉਸ ਦਾ ਵਿਆਹ ਉਸੇ 44 ਸਾਲਾ ਵਿਅਕਤੀ ਅਜਹਰ ਅਲੀ ਨਾਲ ਹੋਇਆ ਸੀ, ਜਿਸ ਨੇ ਉਸ ਨੂੰ ਅਗਵਾ ਕੀਤਾ ਸੀ। ਜਿਵੇਂ ਕਿ ਆਰਜੂ ਰਾਜਾ ਦੇ ਮਾਪਿਆਂ ਨੇ ਦੋਸ਼ ਲਾਇਆ ਹੈ। ਜਾਂਚ ਰਿਪੋਰਟ ਵਿੱਚ ਕਮਿਸ਼ਨ ਨੇ ਪੁਲਸ ਕਾਰਵਾਈ, ਅਦਾਲਤ ਵੱਲੋਂ ਆਰਜੂ ਰਾਜਾ ਦੇ ਵਿਆਹ ਨੂੰ ਜਾਇਜ਼ ਠਹਿਰਾਉਣ ਅਤੇ ਆਰਜੂ ਰਾਜਾ ਦੇ ਮਾਪਿਆਂ ਨੂੰ ਧਮਕੀਆਂ ਦੇਣ ਨਾਲ ਸਬੰਧਤ ਗੰਭੀਰ ਮਾਮਲਾ ਵੀ ਦੱਸਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪੁਲਸ ਅਤੇ ਹੋਰ ਜਾਂਚ ਏਜੰਸੀਆਂ ’ਤੇ ਗੈਰ-ਮੁਸਲਮਾਨਾਂ ਪ੍ਰਤੀ ਪੱਖਪਾਤ ਦੇ ਦੋਸ ਵੀ ਸਹੀ ਪਾਏ ਗਏ ਹਨ। ਅਜਿਹੀ ਵਿਵਸਥਾ ਗੈਰ-ਮੁਸਲਮਾਨਾਂ ਵਿਚ ਮੁਸਲਿਮ ਭਾਈਚਾਰੇ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਕਰਦੀ ਹੈ।
ਇਹ ਵੀ ਪੜ੍ਹੋ: ਆਖਿਰ ਕਿੱਥੇ ਗਏ ਯੂਕ੍ਰੇਨ ’ਚ ਲਾਪਤਾ ਹੋਏ ਭਾਰਤੀ ਵਿਦਿਆਰਥੀ? ਏਜੰਟਾਂ ਦੀ ਪਲਾਨਿੰਗ ਤਾਂ ਨਹੀਂ ਹੋ ਗਈ ਕਾਮਯਾਬ
ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਉਦਾਹਰਣ ਦਿੰਦੇ ਹੋਏ ਲਿਖਿਆ ਹੈ ਕਿ ਸਾਲ 2005 ਵਿੱਚ ਮੀਰਪੁਰ ਖਾਸ ਵਿੱਚ ਇਕ 13 ਸਾਲਾ ਹਿੰਦੂ ਲੜਕੀ ਦੇ ਅਗਵਾ ਅਤੇ ਵਿਆਹ ਵਿੱਚ ਅਦਾਲਤ ਵੱਲੋਂ ਨਿਭਾਈ ਗਈ ਭੂਮਿਕਾ ਵੀ ਕਈ ਸਵਾਲ ਖੜ੍ਹੇ ਕਰਦੀ ਹੈ, ਜਿਸ ਵਿੱਚ ਅਦਾਲਤ ਨੇ ਉਸ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਕੁੜੀ ਨੇ ਆਪਣੇ ਮਾਪਿਆਂ ਨੂੰ ਮਿਲਣ ਲਈ ਕੀਤਾ ਸੀ। ਆਰਜੂ ਰਾਜਾ ਦੇ ਮਾਮਲੇ ’ਚ ਪੁਲਸ ਦਾ ਐੱਫ਼. ਆਈ. ਆਰ. ਦਰਜ ਕਰਨ ਤੋਂ ਇਨਕਾਰ, ਪੁਲਸ ਵੱਲੋਂ ਆਰਜੂ ਰਾਜਾ ਦੇ ਮਾਪਿਆਂ ਨੂੰ ਡਰਾਉਣਾ, ਆਰਜੂ ਦੀ ਜ਼ਿੰਦਗੀ ਬਰਬਾਦ ਕਰਨ ਦਾ ਮੁੱਖ ਕਾਰਨ ਹੈ। ਕਮਿਸ਼ਨ ਨੇ ਸਿੰਧ ਸੂਬੇ ਵਿੱਚ ਮਨੀਸ਼ਾ ਕੁਮਾਰੀ ਅਤੇ ਰਿੰਕਲ ਕੁਮਾਰੀ ਦੇ ਅਗਵਾ ਅਤੇ ਵਿਆਹ ਦੇ ਮਾਮਲੇ ਨੂੰ ਵੀ ਪੁਲਸ ਦੀ ਨਾਕਾਮੀ ਦੱਸਿਆ ਹੈ। ਅਦਾਲਤਾਂ ਵਿੱਚ ਪੀੜਤ ਪਰਿਵਾਰਾਂ ਨੂੰ ਧਮਕੀਆਂ ਮਿਲਣੀਆਂ ਅਤੇ ਗੈਰ-ਮੁਸਲਮਾਨਾਂ ਵੱਲੋਂ ਪੱਖਪਾਤ ਦੀਆਂ ਸ਼ਿਕਾਇਤਾਂ ਮਿਲਣਾ ਵੀ ਆਮ ਗੱਲ ਹੈ। ਕਮਿਸ਼ਨ ਨੇ ਅੰਤ ਵਿੱਚ ਕਿਹਾ ਕਿ ਗੈਰ-ਮੁਸਲਮਾਨਾਂ ਦੀਆਂ ਨਾਬਾਲਗ ਕੁੜੀਆਂ ਦੀ ਸੁਰੱਖਿਆ ਲਈ ਜ਼ਰੂਰੀ ਹੈ ਕਿ ਕੇਂਦਰ ਅਤੇ ਪਾਕਿਸਤਾਨ ਦੀਆਂ ਸਾਰੀਆਂ ਰਾਜ ਸਰਕਾਰਾਂ ਧਰਮ ਪਰਿਵਰਤਨ ਵਿਰੋਧੀ ਬਿੱਲ ਤੁਰੰਤ ਪਾਸ ਕਰਨ।
ਇਹ ਵੀ ਪੜ੍ਹੋ: ਦਸੂਹਾ ਦੇ ਗੁਰਵਿੰਦਰ ਸਣੇ ਸੈਂਕੜੇ ਵਿਦਿਆਰਥੀ ਗੋਲ਼ੀਆਂ ਦੇ ਸਾਏ ਹੇਠ ਗੁਜ਼ਾਰ ਰਹੇ ਹਰ ਪਲ, ਮਾਪੇ ਪਰੇਸ਼ਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਕਾਟਲੈਂਡ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
NEXT STORY