ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਆਪਣੇ ਇਲਾਜ ਲਈ ਅੱਜ ਐਤਵਾਰ ਨੂੰ ਲੰਡਨ ਨਹੀਂ ਜਾ ਸਕਦੇ ਕਿਉਂਕਿ ਸਰਕਾਰ ਨੇ ਉਨ੍ਹਾਂ ਦਾ ਨਾਮ ਨੋ ਫਲਾਈ ਲਿਸਟ ਵਿਚੋਂ ਹਟਾਉਣ ਵਿਚ ਦੇਰੀ ਕੀਤੀ ਹੈ। ਨਵਾਜ਼ ਦੇ ਨਾਲ ਉਨ੍ਹਾਂ ਦੇ ਭਰਾ ਸਹਿਬਾਜ਼ ਸ਼ਰੀਫ ਨੇ ਜਾਣਾ ਸੀ ਪਰ ਹਾਲੇ ਤੱਕ ਉਨ੍ਹਾਂ ਦਾ ਨਾਮ ਨੋ ਫਲਾਈ ਲਿਸਟ ਵਿਚੋਂ ਹਟਾਇਆ ਨਹੀਂ ਗਿਆ ਹੈ। ਇੱਥੇ ਦੱਸ ਦਈਏ ਕਿ ਜਿਹੜੇ ਵਿਅਕਤੀ ਦਾ ਨਾਮ ਨੋ ਫਲਾਈ ਲਿਸਟ ਵਿਚ ਪਾਇਆ ਜਾਂਦਾ ਹੈ ਉਹ ਦੇਸ਼ ਦੇ ਅੰਦਰ ਜਾਂ ਦੇਸ਼ ਦੇ ਬਾਹਰ ਉਡਾਣ ਨਹੀਂ ਭਰ ਸਕਦਾ।
69 ਸਾਲ ਦੇ ਨਵਾਜ਼ ਸ਼ਰੀਫ ਸ਼ੁੱਕਰਵਾਰ ਨੂੰ ਆਪਣੇ ਡਾਕਟਰਾਂ ਦੀ ਸਲਾਹ ਅਤੇ ਪਰਿਵਾਰ ਦੀ ਅਪੀਲ 'ਤੇ ਇਲਾਜ ਲਈ ਬ੍ਰਿਟੇਨ ਜਾਣ ਲਈ ਤਿਆਰ ਹੋ ਗਏ ਸਨ। ਉਹ ਐਤਵਾਰ ਸਵੇਰੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਤੋਂ ਲੰਡਨ ਰਵਾਨਾ ਹੋਣ ਵਾਲੇ ਸਨ।
ਇਕ ਸਰਕਾਰੀ ਅਧਿਕਾਰੀ ਨੇ ਕਿਹਾ,''ਸਰਕਾਰ ਸ਼ਰੀਫ ਦਾ ਨਾਮ ਨੋ ਫਲਾਈ ਲਿਸਟ (Exist Control List-ECL) ਵਿਚੋਂ ਨਹੀਂ ਹਟਾ ਸਕਦੀ ਕਿਉਂਕਿ ਨੈਸ਼ਨਲ ਅਕਾਊਂਟਬਿਲਟੀ ਬਿਊਰੋ (NAB) ਦੇ ਪ੍ਰਧਾਨ ਕੋਈ ਇਤਰਾਜ਼ ਸਰਟੀਫਿਕੇਟ ( no objection certificate) ਜਾਰੀ ਕਰਨ ਲਈ ਉਪਲਬਧ ਨਹੀਂ ਹਨ।'' ਉਨ੍ਹਾਂ ਨੇ ਕਿਹਾ ਕਿ ਐੱਨ.ਬੀ.ਏ. ਦੇ ਅਧਿਕਾਰੀਆਂ ਨੇ ਸ਼ਰੀਫ ਦੀ ਮੈਡੀਕਲ ਰਿਪੋਰਟ ਮੰਗੀ ਹੈ।
ਅਧਿਕਾਰੀ ਨੇ ਕਿਹਾ ਕਿ ਇਹ ਵਿਸ਼ੇਸ਼ ਮਾਮਲਾ ਹੈ। ਸਰਕਾਰ ਉਨ੍ਹਾਂ ਦਾ ਨਾਮ ਨੋ ਫਲਾਈ ਲਿਸਟ ਵਿਚੋਂ ਹਟਾ ਸਕਦੀ ਹੈ। ਸ਼ਰੀਫ ਦੇ ਮਾਮਲੇ ਨੂੰ ਹੁਣ ਸੋਮਵਾਰ ਨੂੰ ਉਠਾਇਆ ਜਾਵੇਗਾ। ਇਸ ਤੋਂ ਪਹਿਲਾਂ ਪੀ.ਐੱਮ.ਐੱਲ.-ਐੱਨ. ਦੇ ਸੀਨੀਅਰ ਨੇਤਾ ਨੇ ਨਵਾਜ਼ ਸ਼ਰੀਫ ਨੂੰ ਦੱਸਿਆ ਸੀ ਕਿ ਉਹ ਪੀ.ਆਈ.ਏ. ਫਲਾਈਟ ਜ਼ਰੀਏ ਐਤਵਾਰ ਸਵੇਰੇ ਆਪਣੇ ਭਰਾ ਸ਼ਹਿਬਾਜ਼ ਨਾਲ ਇਲਾਜ ਲਈ ਜਾਣਗੇ। ਨੇਤਾ ਨੇ ਕਿਹਾ,''ਬੇਸ਼ੱਕ ਉਨ੍ਹਾਂ ਦਾ ਨਾਮ ਨੋ ਫਲਾਈ ਲਿਸਟ ਵਿਚ ਸ਼ਾਮਲ ਹੈ ਪਰ ਇਮਰਾਨ ਖਾਨ ਸਰਕਾਰ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਇਸ ਨੂੰ ਹਟਾ ਦਿੱਤਾ ਜਾਵੇਗਾ।''
ਇਮਰਾਨ ਦੇ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ ਦਾ ਕਹਿਣਾ ਹੈ ਕਿ ਸ਼ਰੀਫ ਗੰਭੀਰ ਰੂਪ ਨਾਲ ਬੀਮਾਰ ਹਨ ਅਤੇ ਇਮਰਾਨ ਨੇ ਸਪਸ਼ੱਟ ਕੀਤਾ ਹੈ ਕਿ ਰਾਜਨੀਤੀ ਅਤੇ ਸਿਹਤ ਮੁੱਦਾ ਵੱਖਰੇ-ਵੱਖਰੇ ਹਨ। ਉਨ੍ਹਾਂ ਮੁਤਾਬਕ,''ਇਮਰਾਨ ਦਾ ਵਿਚਾਰ ਹੈ ਕਿ ਸ਼ਰੀਫ ਦੇ ਮਾਮਲੇ ਵਿਚ ਸਾਰੀਆਂ ਕਾਨੂੰਨੀ ਰਸਮਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ।'' ਸ਼ਰੀਫ ਇਲਾਜ ਲਈ ਲੰਡਨ ਇਸ ਲਈ ਜਾ ਰਹੇ ਹਨ ਕਿਉਂਕਿ ਡਾਕਟਰਾਂ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਵਿਚ ਉਪਲਬਧ ਸਾਰੇ ਵਿਕਲਪਾਂ ਦੀ ਵਰਤੋਂ ਕੀਤੀ ਹੈ ਅਤੇ ਹੁਣ ਉਨ੍ਹਾਂ ਕੋਲ ਇਲਾਜ ਲਈ ਵਿਦੇਸ਼ ਜਾਣ ਦਾ ਹੀ ਵਿਕਲਪ ਬਚਿਆ ਹੈ।
CECA ਦੇ ਤਹਿਤ ਸਿੰਗਾਪੁਰ 'ਚ ਬਿਨਾਂ ਸ਼ਰਤ ਕੋਈ ਨੌਕਰੀ ਨਹੀਂ : ਮੰਤਰੀ ਚਾਨ
NEXT STORY