ਇਸਲਾਮਾਬਾਦ— ਪਨਾਮਾ ਪੇਪਰਸ ਘੋਟਾਲੇ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਅਦਾਲਤ ਦੇ ਸਾਹਮਣੇ ਪੇਸ਼ ਨਾ ਹੋਣ ਉੱਤੇ ਪਾਕਿਸਤਾਨ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਵਿੱਤ ਮੰਤਰੀ ਇਸ਼ਾਕ ਡਾਰ ਖਿਲਾਫ ਗ੍ਰਿਫਤਾਰੀ ਦਾ ਇਕ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ ਅਤੇ ਪੁਲਸ ਨੂੰ ਹੁਕਮ ਦਿੱਤਾ ਹੈ ਕਿ ਉਨ੍ਹਾਂ ਨੂੰ 25 ਸਤੰਬਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਨ ।
ਦੱਸਣਯੋਗ ਹੈ ਕਿ ਡਾਰ ਉੱਤੇ ਤਨਖਾਹ ਤੋਂ ਜ਼ਿਆਦਾ ਜਾਇਦਾਦ ਰੱਖਣ ਦਾ ਦੋਸ਼ ਹੈ । ਅਦਾਲਤ ਨੇ ਡਾਰ ਨੁੰ ਸਮਨ ਜਾਰੀ ਕਰ ਕੇ ਪੇਸ਼ ਹੋਣ ਨੂੰ ਕਿਹਾ ਸੀ ਪਰ ਉਹ ਕੋਰਟ ਨਹੀਂ ਪਹੁੰਚੇ। ਡਾਰ ਦੇ ਪ੍ਰੋਟੋਕੋਲ ਅਧਿਕਾਰੀ ਉਨ੍ਹਾਂ ਵੱਲੋਂ ਪੇਸ਼ ਹੋਏ ਅਤੇ ਅਦਾਲਤ ਨੂੰ ਸੂਚਿਤ ਕੀਤਾ ਕਿ ਮੰਤਰੀ ਦੇਸ਼ ਤੋਂ ਬਾਹਰ ਸਨ ਅਤੇ ਪਰਤਣ ਤੋਂ ਬਾਅਦ ਅਦਾਲਤ ਦੇ ਸਾਹਮਣੇ ਪੇਸ਼ ਹੋਣਗੇ ਪਰ ਉਹ ਡਾਰ ਦੇ ਦੇਸ਼ ਪਰਤਣ ਦੀ ਕੋਈ ਤਰੀਕ ਨਹੀਂ ਦੱਸ ਸਕੇ। ਇਸ ਨਾਲ ਜਸਟਿਸ ਬਸ਼ੀਰ ਨਾਰਾਜ਼ ਹੋ ਗਏ।
ਐਨ. ਏ. ਬੀ. ਦੇ ਵਕੀਲ ਸਰਦਾਰ ਮੁਜੱਫਰ ਨੇ ਅਦਾਲਤ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ। ਅਦਾਲਤ ਨੇ ਉਸ ਨੂੰ ਸਵੀਕਾਰ ਕਰ ਲਿਆ ।ਜੱਜ ਮੁਹੰਮਦ ਬਸ਼ੀਰ ਨੇ ਪੁਲਸ ਨੂੰ ਡਾਰ ਨੂੰ ਗ੍ਰਿਫਤਾਰ ਕਰਨ ਅਤੇ 25 ਸਤੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਉੱਤੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਪਰ ਡਾਰ 10 ਲੱਖ ਰੁਪਏ ਦੀ ਜ਼ਮਾਨਤ ਜਮ੍ਹਾਂ ਕਰ ਕੇ ਗ੍ਰਿਫਤਾਰੀ ਤੋਂ ਬੱਚ ਸੱਕਦੇ ਹਨ। ਪਨਾਮਾ ਪੇਪਰਸ ਮਾਮਲੇ ਵਿਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸ਼ਰੀਫ ਨੂੰ ਪ੍ਰਧਾਨ ਮੰਤਰੀ ਪੱਤਰ ਲਈ ਅਯੋਗ ਠਹਿਰਾਹਿਆ ਸੀ । ਅਦਾਲਤ 67 ਸਾਲਾ ਸ਼ਰੀਫ ਅਤੇ ਉਨ੍ਹਾਂ ਬੱਚਿਆਂ, ਜੁਆਈ ਮੁਹੰਮਦ ਸਫਦਰ ਤੇ ਡਾਰ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ । ਸੁਪਰੀਮ ਕੋਰਟ ਮੁਤਾਬਕ ਜਵਾਬਦੇਹੀ ਜੱਜ ਨੂੰ 6 ਮਹੀਨੇ ਦੇ ਅੰਦਰ ਮਾਮਲੇ ਉੱਤੇ ਫੈਸਲਾ ਦੇਣਾ ਹੈ ।
ਰੋਹਿੰਗਿਆ ਮੁਸਲਮਾਨਾਂ 'ਤੇ ਜਾਰੀ ਹਿੰਸਾ ਨੂੰ ਲੈ ਕੇ ਆਂਗ ਸਾਨ ਸੂ ਕੀ ਨੇ ਦਿੱਤੀ ਸਫਾਈ
NEXT STORY