ਪੇਸ਼ਾਵਰ-ਪੇਸ਼ਾਵਰ ਯੂਨੀਵਰਸਿਟੀ ਵਲੋਂ ਲਿਆਂਦੇ ਗਏ ਇਕ ਨਵੇਂ ਡਰੈੱਸ ਕੋਡ ਨੇ ਵਿਵਾਦਾਂ ਨੂੰ ਹਵਾ ਦੇ ਦਿੱਤੀ ਹੈ। ਯੂਨੀਵਰਸਿਟੀ ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੀ ਕਿ ਉਸ ਦੀਆਂ ਵਿਦਿਆਰਥਣਾਂ ਫੈਂਸੀ ਕੱਪੜੇ ਪਹਿਨ ਕੇ ਆਉਣ। ਵਿਦਿਆਰਥਣਾਂ ਦੇ ਡਰੈੱਸ ਕੋਡ ਨੂੰ ਲੈ ਕੇ ਪੇਸ਼ਾਵਰ ਯੂਨੀਵਰਸਿਟੀ ਨੇ 2 ਨੋਟੀਫਿਕੇਸ਼ਨ ਵੀ ਜਾਰੀ ਕੀਤੇ ਹਨ।
ਪਹਿਲੇ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਵਿਦਿਆਰਥਣਾਂ ਆਪਣੀ ਪਸੰਦ ਦੇ ਰੰਗ ਦੀ ਕਮੀਜ਼ ਦੇ ਨਾਲ ਚਿੱਟੀ ਸਲਵਾਰ ਪਹਿਨਣ। ਜੇ ਉਹ ਚਾਹੁਣ ਤਾਂ ਚਿੱਟੀ ਸਲਵਾਰ ਦੇ ਨਾਲ ਚਿੱਟੀ ਕਮੀਜ਼ ਵੀ ਪਹਿਨ ਸਕਦੀਆਂ ਹਨ। ਨਾਲ ਹੀ ਉਨ੍ਹਾਂ ਨੂੰ ਆਈ.ਡੀ. ਕਾਰਡ ਵੀ ਗਲੇ ਵਿਚ ਪਾਉਣਾ ਹੋਵੇਗਾ।
ਇਹ ਵੀ ਪੜ੍ਹੋ -ਹਾਂਗਕਾਂਗ ਦੀ ਰਾਜਨੀਤੀ ਨੂੰ ਵੀ ਕੰਟਰੋਲ ਕਰਨ ਦੀ ਤਿਆਰੀ 'ਚ ਚੀਨ
ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਉਹ ਸੱਭਿਅਕ ਢੰਗ ਵਾਲੇ ਪਹਿਰਾਵੇ ਵਿਚ ਯੂਨੀਵਰਸਿਟੀ ਵਿਚ ਆਉਣ। ਵਿਦਿਆਰਥਣਾਂ ਵਾਂਗ ਹੀ ਵਿਦਿਆਰਥੀਆਂ ਨੂੰ ਵੀ ਆਪਣਾ ਆਈ. ਕਾਰਡ ਗਲੇ ਵਿਚ ਪਾਉਣਾ ਹੋਵੇਗਾ। ਯੂਨੀਵਰਸਿਟੀ ਵਲੋਂ ਜਾਰੀ ਨੋਟੀਫਿਕੇਸ਼ਨ ਵਿਚ ਪੱਛਮੀ ਪਹਿਰਾਵੇ ਨੂੰ ਲੈ ਕੇ ਕੁਝ ਵੀ ਨਹੀਂ ਕਿਹਾ ਗਿਆ ਪਰ ਇਸ਼ਾਰਾ ਇਸੇ ਵੱਲ ਹੈ।
ਇਹ ਵੀ ਪੜ੍ਹੋ -ਮਿਆਂਮਾਰ ਤਖਤਾਪਲਟ 'ਤੇ ਹੋਵੇ ਤੁਰੰਤ ਕਾਰਵਾਈ : UN
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਮਿਆਂਮਾਰ ਤਖਤਾਪਲਟ 'ਤੇ ਹੋਵੇ ਤੁਰੰਤ ਕਾਰਵਾਈ : UN
NEXT STORY