ਕਾਬੁਲ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਫਗਾਨਿਸਤਾਨ ਨਾਲ ਸ਼ਾਂਤੀ ਵਾਰਤਾ ਲਈ ਕਾਬੁਲ ਪਹੁੰਚ ਚੁੱਕੇ ਹਨ। ਇੱਥੇ ਉਹ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ, ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ ਅਤੇ ਹੋਰ ਦੂਜੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਅੱਬਾਸੀ ਅਤੇ ਅਸ਼ਰਫ ਗਨੀ ਮੁਲਾਕਾਤ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਮੌਜੂਦ ਸਿਆਸੀ ਹਾਲਤਾਂ ਦੇ ਇਲਾਵਾ ਸੁਰੱਖਿਆ ਅਤੇ ਅੱਤਵਾਦ ਵਿਰੋਧੀ ਮੁੱਦਿਆਂ 'ਤੇ ਗੱਲਬਾਤ ਕਰਨਗੇ। ਇਸ ਦੇ ਇਲਾਵਾ ਅਫਗਾਨ ਸ਼ਰਨਾਰਥੀ, ਡਰੱਗਜ਼ ਦੇ ਉਤਪਾਦਨ ਨਾਲ ਲੜਨ, ਨਸ਼ੇ ਦੇ ਵਪਾਰ ਦੇ ਇਲਾਵਾ ਅਫਗਾਨ ਸ਼ਾਂਤੀ ਪ੍ਰਕਿਰਿਆ ਅਤੇ ਖੇਤਰੀ ਰਾਜਨੀਤੀ ਅਤੇ ਸੁਰੱਖਿਆ ਦੇ ਹਾਲਤਾਂ 'ਤੇ ਵੀ ਚਰਚਾ ਕਰਨਗੇ। ਇਸ ਹਫਤੇ ਪਾਕਿਸਤਾਨ ਵੱਲੋਂ ਇਕ ਵਫਦ ਅਫਗਾਨਿਸਤਾਨ ਗਿਆ ਸੀ। ਰਾਸ਼ਟਰਪਤੀ ਗਨੀ ਵੱਲੋਂ ਤਾਲਿਬਾਨ ਨੂੰ ਸ਼ਾਂਤੀ ਵਾਰਤਾ ਦਾ ਪ੍ਰਸਤਾਵ ਦਿੱਤਾ ਗਿਆ ਹੈ ਅਤੇ ਪਾਕਿਸਤਾਨ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ।
ਵ੍ਹਾਈਟ ਹਾਊਸ ਨੇ ਫਿਲੀਸਤੀਨੀਆਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਕੀਤੀ ਅਪੀਲ
NEXT STORY