ਪੇਸ਼ਾਵਰ- ਪਾਕਿਸਤਾਨ ਦੇ ਅਸ਼ਾਂਤ ਉੱਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲੇ ’ਚ ਮੰਗਲਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਪੋਲੀਓ ਰੋਕੂ ਟੀਕਾਕਰਨ ਕਰਨ ਗਈ ਟੀਮ 'ਤੇ ਹਮਲਾ ਕਰ ਦਿੱਤਾ, ਜਿਸ ’ਚ ਦੋ ਪੁਲਸ ਕਰਮਚਾਰੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ।
ਅਫਗਾਨਿਸਤਾਨ ਨਾਲ ਲਗਦੇ ਇਸ ਜ਼ਿਲੇ ’ਚ ਇਸ ਸਾਲ ਪੋਲੀਓ ਦੇ 9 ਮਾਮਲੇ ਸਾਹਮਣੇ ਆਏ ਚੁੱਕੇ ਹਨ, ਜਿਸ ਦੇ ਖ਼ਿਲਾਫ਼ ਟੀਕਾਕਰਨ ਮੁਹਿੰਮ ਦੇ ਸਿਲਸਿਲੇ ’ਚ ਇਕ ਟੀਮ ਘਰ-ਘਰ ਜਾ ਰਹੀ ਸੀ। ਉਸੇ ਸਮੇਂ ਬੰਦੂਕਧਾਰੀਆਂ ਨੇ ਟੀਮ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਟੀਮ ਦੇ ਇਕ ਮੈਂਬਰ ਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਾ ਰਹੇ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਲ ਦੇ ਸਮੇਂ ’ਚ ਪਾਕਿਸਤਾਨ ’ਚ ਪੋਲੀਓ ਰੋਕੂ ਟੀਕਾਕਰਨ ਮੁਹਿੰਮ ’ਚ ਸ਼ਾਮਲ ਕਰਮਚਾਰੀਆਂ ’ਤੇ ਹਮਲੇ ਵਧੇ ਹਨ। ਇਸ ਸਾਲ ਮਾਰਚ ’ਚ ਉੱਤਰ-ਪੱਛਮੀ ਪਾਕਿਸਤਾਨ ’ਚ ਬੰਦੂਕਧਾਰੀਆਂ ਨੇ ਇਕ ਮਹਿਲਾ ਪੋਲੀਓ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜੋ ਪੋਲੀਓ ਰੋਕੂ ਮੁਹਿੰਮ ’ਚ ਹਿੱਸਾ ਲੈ ਕੇ ਘਰ ਪਰਤ ਰਹੀ ਸੀ। ਪਿਛਲੇ ਸਾਲ ਜਨਵਰੀ ’ਚ, ਬੰਦੂਕਧਾਰੀਆਂ ਨੇ ਉੱਤਰ ਪੱਛਮੀ ਪਾਕਿਸਤਾਨ 'ਚ ਪੋਲੀਓ ਟੀਕਾਕਰਨ ਕਰਮਚਾਰੀਆਂ ਦੀ ਟੀਮ ਦੀ ਸੁਰੱਖਿਆ ਕਰ ਰਹੇ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਦੁਨੀਆ 'ਚ ਪਾਕਿਸਤਾਨ ਤੇ ਅਫਗਾਨਿਸਤਾਨ ਹੀ ਅਜਿਹੇ ਦੇਸ਼ ਹਨ, ਜਿੱਥੋਂ ਪੋਲੀਓ ਖ਼ਤਮ ਨਹੀਂ ਹੋਇਆ ਹੈ।
OMG! ਢਿੱਡ ਦਰਦ ਮਗਰੋਂ ਟਾਇਲਟ ਗਈ ਕੁਆਰੀ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਕਿਹਾ- ਮੈਨੂੰ ਲੱਗਾ...
NEXT STORY