ਇਸਲਾਮਾਬਾਦ (ਬਿਊਰੋ)—ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਯੁੱਧ ਦੀ ਭਵਿੱਖਬਾਣੀ ਕੀਤੀ ਹੈ। ਇੰਨ੍ਹਾ ਹੀ ਨਹੀਂ ਉਨ੍ਹਾਂ ਨੇ ਯੁੱਧ ਦੀ ਤਰੀਕ ਵੀ ਦੱਸੀ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਬੁੱਧਵਾਰ ਨੂੰ ਇਕ ਸੈਮੀਨਾਰ ਵਿਚ ਰਸ਼ੀਦ ਨੇ ਕਿਹਾ,‘‘ਮੈਂ ਅਕਤੂਬਰ-ਨਵੰਬਰ ਵਿਚ ਭਾਰਤ-ਪਾਕਿਸਤਾਨ ਵਿਚਾਲੇ ਯੁੱਧ ਹੁੰਦੇ ਦੇਖ ਰਿਹਾ ਹਾਂ। ਮੈਂ ਅੱਜ ਇੱਥੇ ਕੌਮ ਨੂੰ ਤਿਆਰ ਕਰਨ ਲਈ ਆਇਆ ਹਾਂ।’’
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਕੋਲ ਜਿਹੜੇ ਹਥਿਆਰ ਹਨ, ਉਹ ਦਿਖਾਉਣ ਲਈ ਨਹੀਂ ਸਗੋਂ ਵਰਤਣ ਲਈ ਹਨ। ਪਾਕਿਸਤਾਨ ਦੇ ਇਕ ਪੱਤਰਕਾਰ ਨੇ ਸ਼ੇਖ ਰਸ਼ੀਦ ਦੇ ਇਸ ਬਿਆਨ ਦਾ ਵੀਡੀਓ ਟਵਿੱਟਰ ’ਤੇ ਸ਼ੇਅਰ ਕੀਤਾ ਹੈ।
ਆਪਣੇ ਸੰਬੋਧਨ ਵਿਚ ਰਸ਼ੀਦ ਨੇ ਕਿਹਾ ਕਿ ਅਸੀਂ ਸੰਯੁਕਤ ਰਾਸ਼ਟਰ ਦੇ ਸਾਹਮਣੇ ਬਾਰ-ਬਾਰ ਇਸ ਮਾਮਲੇ ਨੂੰ ਚੁੱਕਾਂਗੇ। ਉਹ ਖੁਦ ਇਕ ਵਾਰ ਫਿਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦਾ ਦੌਰਾ ਕਰਨਗੇ। ਰਸ਼ੀਦ ਮੁਤਾਬਕ ਪਾਕਿਸਤਾਨ ਆਖਰੀ ਸਾਹ ਤੱਕ ਕਸ਼ਮੀਰ ਲਈ ਲੜਦਾ ਰਹੇਗਾ। ਇੱਥੇ ਦੱਸ ਦਈਏ ਕਿ ਰਸ਼ੀਦ ਪਾਕਿਸਤਾਨ ਦੇ ਉਹੀ ਮੰਤਰੀ ਹਨ, ਜਿਨ੍ਹਾਂ ਦਾ ਲੰਡਨ ਵਿਚ ਵੀਰਵਾਰ ਨੂੰ ਕਾਫੀ ਵਿਰੋਧ ਹੋਇਆ ਸੀ। ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ ਅਤੇ ਉਨ੍ਹਾਂ ’ਤੇ ਅੰਡੇ ਵੀ ਸੁੱਟੇ ਸਨ।
ਅਮੇਜ਼ਨ ਨੂੰ ਲੈ ਕੇ ਪੇਰੂ, ਕੋਲੰਬੀਆ ਵਲੋਂ ਐਮਰਜੰਸੀ ਬੈਠਕ ਦਾ ਸੱਦਾ
NEXT STORY