Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 03, 2026

    1:24:27 PM

  • 2 gujarati youths arrested with rs 62 lakh in a car without number plate

    ਪੰਜਾਬ: ਕਰੇਟਾ ਕਾਰ 'ਚ 62,00,000 ਰੁਪਏ ਲੈ ਕੇ...

  • amit shah punjab congress sukhjinder randhawa

    ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ...

  • bus falls into ravine

    Big Breaking :  ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ...

  • shiromani akali dal announces new office bearers

    ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੇਂ ਅਹੁਦੇਦਾਰਾਂ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਟਰੰਪ ਦੀ ਚੀਨ ਯਾਤਰਾ ਸਫਲ ਜਾਂ ਅਸਫਲ?

BLOG News Punjabi(ਬਲਾਗ)

ਟਰੰਪ ਦੀ ਚੀਨ ਯਾਤਰਾ ਸਫਲ ਜਾਂ ਅਸਫਲ?

  • Edited By Sandeep Kumar,
  • Updated: 18 May, 2026 03:27 AM
Blog
was trump  s china trip a success or a failure
  • Share
    • Facebook
    • Tumblr
    • Linkedin
    • Twitter
  • Comment

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੀਨ ਯਾਤਰਾ ਨੂੰ ਅਮਰੀਕੀ ਅਖ਼ਬਾਰ ਤਾਂ ਬਹੁਤ ਵਧਾ-ਚੜ੍ਹਾ ਕੇ ਪੇਸ਼ ਕਰ ਰਹੇ ਹਨ, ਪਰ ਚੀਨ ਦੇ ਮੀਡੀਆ ਨੇ ਟਰੰਪ ਦੀ ਚੀਨ ਯਾਤਰਾ ਨੂੰ ਓਨਾ ਮਹੱਤਵ ਨਹੀਂ ਦਿੱਤਾ ਜਿੰਨੀ ਟਰੰਪ ਅਤੇ ਅਮਰੀਕਾ ਨੂੰ ਉਮੀਦ ਸੀ।

ਜਿਸ ਦਿਨ ਟਰੰਪ ਆਪਣੇ ਦਲ-ਬਲ ਸਮੇਤ ਬੀਜਿੰਗ ਪਹੁੰਚੇ, ਉਸੇ ਦਿਨ ਚੀਨ ਦੇ ਸਰਕਾਰੀ ਅੰਗਰੇਜ਼ੀ ਅਖ਼ਬਾਰ ‘ਚਾਈਨਾ ਡੇਲੀ’ ਦੇ ਪਹਿਲੇ ਪੰਨੇ ’ਤੇ ਤਾਜਿਕਿਸਤਾਨ ਦੇ ਪ੍ਰੈਜ਼ੀਡੈਂਟ ਨਾਲ ਹੱਥ ਮਿਲਾਉਂਦੇ ਸ਼ੀ ਜਿਨਪਿੰਗ ਛਾਏ ਹੋਏ ਸਨ। ਚੀਨੀ ਕਮਿਊਨਿਸਟ ਪਾਰਟੀ ਦੇ ਅਖ਼ਬਾਰ ‘ਪੀਪੁਲਸ ਡੇਲੀ’ ਨੇ ਟਰੰਪ ਦੀ ਯਾਤਰਾ ’ਤੇ ਕਮੈਂਟਰੀ ਨੂੰ ਪੰਨਾ 3 ’ਤੇ ਪਹੁੰਚਾ ਦਿੱਤਾ ਅਤੇ ਟਰੰਪ ਤੇ ਸ਼ੀ ਦੀ ਮੀਟਿੰਗ ਨੂੰ ਬ੍ਰਾਡਕਾਸਟ ’ਚ 13ਵੇਂ ਸਥਾਨ ’ਤੇ ਪਹੁੰਚਾ ਕੇ ਸਿਰਫ਼ ਢਾਈ ਮਿੰਟਾਂ ’ਚ ਹੀ ਨਿਪਟਾ ਦਿੱਤਾ।

ਟਰੰਪ ਦੇ ਫਿੱਕੇ ਸਵਾਗਤ ਦਾ ਕਾਰਨ ਦੱਸਦੇ ਹੋਏ ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਨਾਲ ਚੀਨ ਵੱਲੋਂ ਅਜਿਹਾ ਕਰਨਾ ਜਾਇਜ਼ ਹੀ ਸੀ ਕਿਉਂਕਿ ਸਭ ਜਾਣਦੇ ਹਨ ਕਿ ਟਰੰਪ ਜੋ ਬੋਲਦੇ ਹਨ, ਵਿਵਹਾਰਕ ਰੂਪ ’ਚ ਉਸ ’ਤੇ ਅਮਲ ਨਹੀਂ ਕਰਦੇ, ਜਦੋਂ ਕਿ ਟਰੰਪ ਤੋਂ ਪਹਿਲਾਂ ਚੀਨ ਦੀ ਯਾਤਰਾ ’ਤੇ ਆਉਣ ਵਾਲੇ ਅਮਰੀਕੀ ਰਾਸ਼ਟਰਪਤੀਆਂ ਬਿਲ ਕਲਿੰਟਨ, ਜਾਰਜ ਡਬਲਿਊ. ਬੁਸ਼ ਅਤੇ ਬਰਾਕ ਓਬਾਮਾ ਦਾ ਚੀਨੀ ਸ਼ਾਸਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਸੀ।

ਇਸ ਦਾ ਇਕ ਕਾਰਨ ਇਹ ਹੈ ਕਿ ਚੀਨ ਹੁਣ ਇਕ ਬਹੁਤ ਉੱਚੇ ਮੁਕਾਮ ’ਤੇ ਪਹੁੰਚ ਚੁੱਕਾ ਹੈ, ਜਦੋਂ ਕਿ ਟਰੰਪ ਦੀ ਅਗਵਾਈ ’ਚ ਅਮਰੀਕਾ ਹੁਣ ਢਲਾਣ ’ਤੇ ਹੈ ਅਤੇ ਅਮਰੀਕਾ ਦੇ ਫ਼ੌਜੀ ਸਹਿਯੋਗੀ ‘ਨਾਟੋ’ ਸਮੇਤ ਕੋਈ ਵੀ ਦੇਸ਼ ਇਸ ਦਾ ਸਮਰਥਨ ਨਹੀਂ ਕਰ ਰਿਹਾ। ਭਾਵੇਂ ਚੀਨ ਇਸ ਸਮੇਂ ਪੂਰੀ ਤਰ੍ਹਾਂ ਅਮਰੀਕਾ ਦੀ ਬਰਾਬਰੀ ’ਤੇ ਨਾ ਆ ਸਕਿਆ ਹੋਵੇ, ਪਰ ਦੂਜੇ ਨੰਬਰ ’ਤੇ ਜ਼ਰੂਰ ਆ ਗਿਆ ਹੈ, ਪਰ ਚੀਨ ਦੇ ਸ਼ਾਸਕਾਂ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੀ ਬਰਾਬਰੀ ’ਤੇ ਆ ਚੁੱਕੇ ਹਨ।

ਟਰੰਪ ਆਪਣੇ 11 ਵਪਾਰਕ ਭਾਈਵਾਲ ਸਾਥੀਆਂ ਨੂੰ ਨਾਲ ਲੈ ਕੇ ਗਏ ਸਨ ਪਰ ਉੱਥੇ ਕੋਈ ਵਿਸ਼ੇਸ਼ ਡੀਲ ਨਹੀਂ ਹੋਈ। ਟਰੰਪ ਅਤੇ ਸ਼ੀ ਕੁਝ ਛੋਟੀਆਂ-ਮੋਟੀਆਂ ਰਿਆਇਤਾਂ ਨੂੰ ਛੱਡ ਕੇ, ਕਿਸੇ ਖ਼ਾਸ ਗੱਲ ’ਤੇ ਸਹਿਮਤ ਨਹੀਂ ਦਿਸੇ।

ਹਾਲਾਂਕਿ ਚੀਨ ਦੀ ਆਰਥਿਕਤਾ ਕੁਝ ਢਲਾਣ ’ਤੇ ਹੈ, ਪਰ ਉਸ ਨੂੰ ਲੱਗਦਾ ਹੈ ਕਿ ਉਸ ਦੇ ਉਤਪਾਦਾਂ ਦੀ ਲੋੜ ਅਮਰੀਕਾ ਨੂੰ ਜ਼ਿਆਦਾ ਅਤੇ ਚੀਨ ਨੂੰ ਅਮਰੀਕਾ ਦੇ ਉਤਪਾਦਾਂ ਦੀ ਲੋੜ ਘੱਟ ਹੈ।

ਚੀਨ ਦਾ ਅਮਰੀਕਾ ਤੋਂ ਬੋਇੰਗ ਜੈੱਟ ਖ਼ਰੀਦਣ ਦਾ ਵਾਅਦਾ ਵੀ ਸਿਰੇ ਨਹੀਂ ਚੜ੍ਹ ਸਕਿਆ। ਈਰਾਨ, ਤਾਈਵਾਨ, ਜਾਪਾਨ ਜਾਂ ਜੀਓ-ਪੋਲੀਟੀਕਲ ਵਿਵਾਦ ਦੇ ਦੂਜੇ ਖੇਤਰਾਂ ’ਚ ਕਿਸੇ ਵੀ ਹਲਚਲ ਜਾਂ ਅਸਲੀ ਚਰਚਾ ਦਾ ਕੋਈ ਸੰਕੇਤ ਨਹੀਂ ਸੀ।

ਚੀਨ ਏ. ਆਈ. ਦੇ ਮਾਮਲੇ ’ਚ ਨੇਵੇਡੀਆ ਦੀ ਸਹਾਇਤਾ ਤਾਂ ਲੈ ਰਿਹਾ ਹੈ ਅਤੇ ਉਸ ਦਾ ਕਹਿਣਾ ਵੀ ਹੈ ਕਿ ਉਸ ਨੂੰ ਨੇਵੇਡੀਆ ਦੇ ਏ. ਆਈ. ਦੀ ਲੋੜ ਹੈ, ਪਰ ਉਹ ਆਪਣੀ ਖ਼ੁਦ ਦੀ ਵੀ ਏ. ਆਈ. ਵਿਕਸਿਤ ਕਰ ਰਿਹਾ ਹੈ ਅਤੇ ਇਨ੍ਹੀਂ ਦਿਨੀਂ ਦੁਨੀਆ ’ਚ ਏ. ਆਈ. ਦੇ ਸਭ ਤੋਂ ਵੱਧ ਪੇਟੈਂਟ ਚੀਨ ਤੋਂ ਹੀ ਰਜਿਸਟਰ ਹੋ ਰਹੇ ਹਨ। ਇੰਨਾ ਹੀ ਨਹੀਂ, ਚੀਨ ’ਚ ਬਣੀਆਂ ਬੀ. ਵਾਈ. ਡੀ. ਇਲੈਕਟ੍ਰਿਕ ਕਾਰਾਂ ਇੰਨੀਆਂ ਉੱਨਤ ਤਕਨੀਕ ਦੀਆਂ ਹਨ ਕਿ ਉਨ੍ਹਾਂ ਨੇ ਇਸ ਮਾਮਲੇ ’ਚ ਦੂਜੇ ਇਲੈਕਟ੍ਰਿਕ ਕਾਰ ਨਿਰਮਾਤਾਵਾਂ ਨੂੰ ਪਛਾੜ ਦਿੱਤਾ ਹੈ।

ਟਰੰਪ ਨੇ ਕਿਹਾ ਕਿ ਸ਼ੀ ਨੇ ਈਰਾਨ ਨੂੰ ਹਥਿਆਰ ਨਾ ਦੇਣ ਦਾ ਪੱਕਾ ਵਾਅਦਾ ਕੀਤਾ ਸੀ, ਪਰ ਉਹ ਉਸ ’ਤੇ ਕਾਇਮ ਨਹੀਂ ਰਹੇ। ਟਰੰਪ ਸ਼ੀ ’ਤੇ ਇਹ ਦਬਾਅ ਪਾਉਣਾ ਚਾਹੁੰਦੇ ਸਨ ਕਿ ਚੀਨ ਈਰਾਨ ਨੂੰ ਸਮਰਥਨ ਦੇਣਾ ਬੰਦ ਕਰ ਦੇਵੇ, ਪਰ ਸ਼ੀ ਨੇ ਇਸ ਮੁੱਦੇ ’ਤੇ ਵੀ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਦਿੱਤਾ ਕਿਉਂਕਿ ਚੀਨ ਤਾਂ ਪਹਿਲਾਂ ਹੀ ਈਰਾਨ ਨੂੰ ਕਾਫ਼ੀ ਹਥਿਆਰ ਦੇ ਚੁੱਕਾ ਹੈ ਅਤੇ ਅਮਰੀਕਾ ਨਾਲ ਅਜਿਹਾ ਕੋਈ ਐਗਰੀਮੈਂਟ ਨਹੀਂ ਹੋਇਆ ਕਿ ਚੀਨ ਈਰਾਨ ਦਾ ਸਮਰਥਨ ਨਹੀਂ ਕਰੇਗਾ।

ਤੀਜਾ ਮੁੱਦਾ ਇਹ ਸੀ ਕਿ ਚੀਨ ਇਹ ਚਾਹੁੰਦਾ ਸੀ ਕਿ ਤਾਈਵਾਨ ’ਤੇ ਕਿਸੇ ਦਾ ਕੰਟਰੋਲ ਨਾ ਹੋਵੇ ਅਤੇ ਉਹ ਉਸ ਨੂੰ ਆਪਣੇ ਅਧੀਨ ਕਰ ਲਵੇ। ਜ਼ਿਕਰਯੋਗ ਹੈ ਕਿ 18 ਟਾਪੂਆਂ ’ਤੇ ਆਧਾਰਿਤ 2.30 ਕਰੋੜ ਦੀ ਆਬਾਦੀ ਵਾਲਾ ਇਕ ਛੋਟਾ ਜਿਹਾ ਦੇਸ਼ ਹੋਣ ਦੇ ਬਾਵਜੂਦ ਤਾਈਵਾਨ ਦਾ ਇਤਿਹਾਸ ਅਜਿਹਾ ਹੈ ਕਿ ਚੀਨ ਉਸ ਨੂੰ ਛੱਡ ਨਹੀਂ ਸਕਦਾ।

16ਵੀਂ ਸਦੀ ਤੱਕ ਤਾਈਵਾਨ ਇਕ ਸੁਤੰਤਰ ਦੇਸ਼ ਸੀ ਪਰ ਇਸ ਤੋਂ ਬਾਅਦ ਇਹ ਡੱਚਾਂ ਅਤੇ ਜਾਪਾਨੀਆਂ ਦੇ ਅਧੀਨ ਰਿਹਾ, ਫਿਰ ਜਾਪਾਨ ਦੇ ਦੂਜੇ ਵਿਸ਼ਵ ਯੁੱਧ ’ਚ ਹਾਰਨ ਤੋਂ ਬਾਅਦ ਚੀਨ ਦੀ ਕੇ. ਐੱਮ. ਟੀ. ਪਾਰਟੀ ਨੇ ਜਾਪਾਨ ਤੋਂ ਤਾਈਵਾਨ ਲੈ ਲਿਆ।

1944 ’ਚ ਚੀਨ ’ਚ ਕਮਿਊਨਿਸਟ ਪਾਰਟੀ ਛੋਟੇ-ਛੋਟੇ ਪ੍ਰਾਂਤਾਂ ’ਤੇ ਜਿੱਤ ਪ੍ਰਾਪਤ ਕਰ ਰਹੀ ਸੀ। ਉਸ ਸਮੇਂ ਚੀਨ ਗਣਤੰਤਰ ਸੀ। ‘ਕੁਓਮਿਨਤਾਂਗ (ਕੇ. ਐੱਮ. ਟੀ.)’ ਸੱਤਾ ’ਚ ਸੀ। ਚਿਆਂਗ ਕਾਈ ਸ਼ੰਕ, ਜੋ ਕੇ. ਐੱਮ. ਟੀ. ਦੇ ਨੇਤਾ ਸਨ, ਉਨ੍ਹਾਂ ਨੇ ਸੂਨ ਯਾਤ ਸੇਨ (ਜਿਨ੍ਹਾਂ ਨੇ 2070 ਬੀ. ਸੀ. ਈ. ਤੋਂ ਚਲੀ ਆ ਰਹੀ ਰਾਜਸ਼ਾਹੀ ਨੂੰ ਹਟਾਇਆ ਸੀ) ਤੋਂ ਬਾਅਦ ਚੀਨ ਦੀ ਵਾਗਡੋਰ ਸੰਭਾਲੀ। 1 ਅਕਤੂਬਰ, 1949 ਨੂੰ ਕਮਿਊਨਿਸਟਾਂ ਦੀ ਜਿੱਤ ਤੋਂ ਬਾਅਦ ਕੇ. ਐੱਮ. ਟੀ. ਦੇ ਨੇਤਾ ਬਚਦੇ-ਬਚਾਉਂਦੇ ਤਾਈਵਾਨ ਪਹੁੰਚੇ। ਇਸੇ ਕਾਰਨ ਤਾਈਵਾਨ ਅਜੇ ਵੀ ਖ਼ੁਦ ਨੂੰ ‘ਰਿਪਬਲਿਕ ਆਫ਼ ਚਾਈਨਾ’ ਬੋਲਦਾ ਹੈ।

ਤਮਾਮ ਮੁਸ਼ਕਲਾਂ ਦੇ ਬਾਵਜੂਦ ਤਾਈਵਾਨ ਉਦਯੋਗ ਅਤੇ ਵਪਾਰ ’ਚ ਕਾਫ਼ੀ ਤਰੱਕੀ ਕਰਕੇ ਇਕ ਵਿਕਸਿਤ ਦੇਸ਼ ਬਣ ਗਿਆ ਹੈ ਅਤੇ ਚੀਨ ਕੋਲ ਨਹੀਂ ਜਾਣਾ ਚਾਹੁੰਦਾ, ਪਰ ਚੀਨ ਇਸ ਨੂੰ ਆਪਣਾ ਹਿੱਸਾ ਮੰਨਦਾ ਹੈ ਅਤੇ ਚਾਹੁੰਦਾ ਹੈ ਕਿ ਇਹ ਉਸੇ ਦਾ ਹਿੱਸਾ ਰਹਿਣਾ ਚਾਹੀਦਾ ਹੈ।

ਅਮਰੀਕਾ ਯਾਤਰਾ ’ਤੇ ਆਉਣ ਤੋਂ ਪਹਿਲਾਂ ਟਰੰਪ ਨੇ ਇਹ ਐਲਾਨ ਕੀਤਾ ਸੀ ਕਿ ਤਾਈਵਾਨ ਖ਼ੁਦ ਨੂੰ ਸੁਤੰਤਰ ਐਲਾਨ ਨਾ ਕਰੇ। ਇਹ ਗੱਲ ਤਾਈਵਾਨ ਨੂੰ ਮਨਜ਼ੂਰ ਨਹੀਂ ਹੈ। ਉਂਝ ਤਾਂ ਤਾਈਵਾਨ ਖੜ੍ਹਾ ਹੀ ਅਮਰੀਕੀ ਫ਼ੌਜ ਦੀ ਸਹਾਇਤਾ ਨਾਲ ਹੋਇਆ ਹੈ। ਇਸ ਮੁੱਦੇ ’ਤੇ ਵੀ ਟਰੰਪ ਦੀ ਚੀਨ ਯਾਤਰਾ ਦੌਰਾਨ ਕੋਈ ਖ਼ਾਸ ਫ਼ੈਸਲਾ ਨਹੀਂ ਹੋਇਆ। ਕੁੱਲ ਮਿਲਾ ਕੇ ਡੋਨਾਲਡ ਟਰੰਪ ਦੀ ਇਸ ਚੀਨ ਯਾਤਰਾ ਨੂੰ ਲੈ ਕੇ ਭਰਮ ਦੀ ਸਥਿਤੀ ਹੀ ਬਣੀ ਹੋਈ ਹੈ!

ਹਾਲਾਂਕਿ ਟਰੰਪ ਅਮਰੀਕਾ ਪਰਤਣ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਫਾਕਸ ਟੀ. ਵੀ. ’ਤੇ ਵੱਡੇ ਇੰਟਰਵਿਊ ਦੇ ਰਹੇ ਹਨ ਕਿ ਸ਼ੀ ਜਿਨਪਿੰਗ ਨਾਲ ਬਹੁਤ ਚੰਗੀ ਗੱਲ ਹੋਈ। ਟਰੰਪ ਦੀ ਗੱਲ ’ਤੇ ਵੀ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦੀ ਬੰਦ ਕਮਰੇ ’ਚ ਵਪਾਰ ਜਾਂ ਹੋਰ ਮੁੱਦਿਆਂ ’ਤੇ ਹੋਈ ਗੱਲਬਾਤ ’ਚ ਕਿੰਨਾ ਦਮ ਹੈ।

ਫਿਲਹਾਲ ਚੀਨ ਅਤੇ ਅਮਰੀਕਾ ਆਪਸ ’ਚ ਟਕਰਾਅ ਨਹੀਂ ਚਾਹੁੰਦੇ ਕਿਉਂਕਿ ਦੋਵੇਂ ਹੀ ਦੇਸ਼ ਚਾਹੁੰਦੇ ਹਨ ਕਿ ਅਜੇ ਥੋੜ੍ਹੀ ਤਰੱਕੀ ਕਰ ਲਈਏ, ਅਜੇ ਲੜਨ ਦਾ ਸਮਾਂ ਨਹੀਂ ਹੈ।

ਸ਼ਾਇਦ 19 ਮਈ ਨੂੰ ਹੋਣ ਵਾਲੀ ਪੁਤਿਨ ਦੀ ਚੀਨ ਯਾਤਰਾ ਤੋਂ ਕੁਝ ਪਤਾ ਲੱਗੇ।

  • Donald Trump
  • China trip
  • Xi Jinping
  • Success
  • Failure
  • ਡੋਨਾਲਡ ਟਰੰਪ
  • ਚੀਨ ਯਾਤਰਾ
  • ਸ਼ੀ ਜਿਨਪਿੰਗ
  • ਸਫਲ
  • ਅਸਫਲ

ਮੁੱਦਿਆਂ ਨੂੰ ਲੋਕਾਂ ਦੀ ਜਾਣਕਾਰੀ ਤੋਂ ਲੁਕੋਇਆ ਗਿਆ

NEXT STORY

Stories You May Like

  • we can  t believe it  we failed to adapt to the conditions  doeschate
    ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ, ਅਸੀਂ ਹਾਲਾਤਾਂ ਦੇ ਅਨੁਕੂਲ ਹੋਣ ਵਿੱਚ ਅਸਫਲ ਰਹੇ:  ਡੋਏਸ਼ੇ
  • security alert in katra before shri vaishno devi and amarnath yatra
    ਵੈਸ਼ਨੋ ਦੇਵੀ ਯਾਤਰਾ ਦੌਰਾਨ ਵਧ ਰਹੀ ਸ਼ਰਧਾਲੂਆਂ ਦੀ ਗਿਣਤੀ, ਕਟੜਾ 'ਚ ਸੁਰੱਖਿਆ ਅਲਰਟ
  • vance postponed trip
    ਵੈਂਸ ਨੇ ਸਵਿਟਜ਼ਰਲੈਂਡ ਦੀ ਯੋਜਨਾਬੱਧ ਯਾਤਰਾ ਕੀਤੀ ਮੁਲਤਵੀ, ਈਰਾਨੀ ਵਾਰਤਾਕਾਰਾਂ ਨਾਲ ਹੋਣੀ ਸੀ ਗੱਲਬਾਤ
  • amarnath yatra  punjab pilgrims narinder hotel
    ਅਮਰਨਾਥ ਯਾਤਰਾ ਦੌਰਾਨ ਪੰਜਾਬ ਦੇ ਸ਼ਰਧਾਲੂ ਦੀ ਮੌਤ, ਇਸ ਹਾਲਤ 'ਚ ਮਿਲੀ ਲਾਸ਼
  • himachal pradesh  kinnaur kailash yatra  postponed
    ਸੁਰੱਖਿਆ ਚਿੰਤਾਵਾਂ ਕਾਰਨ ਸ਼੍ਰੀਖੰਡ, ਕਿੰਨੌਰ ਕੈਲਾਸ਼ ਯਾਤਰਾ ਮੁਲਤਵੀ
  • jammu kashmir  lg  manoj sinha  amarnath yatra  first puja
    ਜੰਮੂ ਕਸ਼ਮੀਰ ਦੇ ਉਪ ਰਾਜਪਾਲ ਨੇ 'ਪ੍ਰਥਮ ਪੂਜਾ' ਦੇ ਨਾਲ ਸਾਲਾਨਾ ਅਮਰਨਾਥ ਯਾਤਰਾ ਦੀ ਕੀਤੀ ਸ਼ੁਰੂਆਤ
  • trump threatens iran again
    'ਲੇਬਨਾਨ 'ਚ ਆਪਣੇ ਪ੍ਰੌਕਸੀ ਰੋਕੋ, ਨਹੀਂ ਤਾਂ...', ਟਰੰਪ ਦੀ ਈਰਾਨ ਨੂੰ ਮੁੜ ਧਮਕੀ
  • gulvir fails to achieve asian games qualifying time
    ਏਸ਼ੀਆਈ ਖੇਡਾਂ ਦਾ ਕੁਆਲੀਫਾਇੰਗ ਸਮਾਂ ਹਾਸਲ ਕਰਨ ’ਚ ਅਸਫਲ ਰਿਹਾ ਗੁਲਵੀਰ
  • asi s bjp leader s car hit by drunk driver
    ਜਲੰਧਰ: ਨਸ਼ੇ 'ਚ ਟੱਲੀ ASI ਦਾ ਕਾਰਾ! ਭਾਜਪਾ ਆਗੂ ਦੀ ਠੋਕ 'ਤੀ ਗੱਡੀ, ਵੀਡੀਓ...
  • sub registrar building checking
    ਤਹਿਸੀਲਦਾਰ ਭੀਮ ਸੈਨ ਦੇ ਛਾਪੇ ਤੋਂ ਪਹਿਲਾਂ ਹੀ 'ਗਾਇਬ ਹੋਏ' ਪ੍ਰਾਈਵੇਟ ਕਰਿੰਦੇ!...
  • naib tehsildar samana s reader arrested for taking bribe of rs 6 000
    ਪੰਜਾਬ: ਨਾਇਬ ਤਹਿਸੀਲਦਾਰ ਦਾ ਰੀਡਰ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • yellow alert issued for heavy rain in many districts
    ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ...
  • important news for applicants applying for driving license
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ
  • jalandhar district magistrate bans animals released on roads and public places
    ਜਲੰਧਰ ਜ਼ਿਲ੍ਹਾ ਮੈਜਿਸਟਰੇਟ ਨੇ ਪਸ਼ੂਆਂ ਨੂੰ ਸੜਕਾਂ ਅਤੇ ਜਨਤਕ ਸਥਾਨਾਂ 'ਤੇ ਛੱਡਣ...
  • deadbody of unidentified person found near doaba chowk
    ਦੋਆਬਾ ਚੌਕ ਨੇੜਿਓਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
  • thief  s revelation  rs 3500 cash is given in exchange for stolen motorcycle
    ਚੋਰ ਦਾ ਖ਼ੁਲਾਸਾ, ਚੋਰੀ ਦੇ ਮੋਟਰਸਾਈਕਲ ਦੇ ਬਦਲੇ ਮਿਲਦੈ 3500 ਰੁਪਏ ਦਾ ਚਿੱਟਾ
Trending
Ek Nazar
this famous punjabi singer has been battling gallstones for the past 11 years

ਪਿਛਲੇ 11 ਸਾਲਾਂ ਤੋਂ ਪਿੱਤੇ ਦੀ ਪੱਥਰੀ ਨਾਲ ਜੂਝ ਰਿਹੈ ਇਹ ਮਸ਼ਹੂਰ ਪੰਜਾਬੀ ਗਾਇਕ !...

heavy rain 3 days imd monsoon

Rain Alert : 3, 4, 5 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! 16 ਸੂਬਿਆਂ 'ਚ...

man front of un headquarters

UN ਦੇ ਮੁੱਖ ਦਫਤਰ ਸਾਹਮਣੇ ਵਿਅਕਤੀ ਨੇ ਆਪਣੇ ਆਪ ਨੂੰ ਲਾ ਲਈ ਅੱਗ, ਹੋਈ ਮੌਤ

haryana inspector dismissed from job after becoming a smuggler

ਮਾਲਾਮਾਲ ਹੋਣ ਦੇ ਚੱਕਰ ’ਚ ਸਮੱਗਲਰ ਬਣਿਆ ਹਰਿਆਣਾ ਦਾ ਇੰਸਪੈਕਟਰ, ਵਿਭਾਗ ਵਲੋਂ...

the world  s famous singer got married secretly

ਦੁਨੀਆ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਕਿਸੇ ਨੂੰ ਨਹੀਂ ਹੋਣ...

this bollywood superstar will become a groom for the third tim

ਤੀਜੀ ਵਾਰ ਲਾੜਾ ਬਣੇਗਾ ਬਾਲੀਵੁੱਡ ਦਾ ਇਹ ਸੁਪਰਸਟਾਰ, ਜਾਣੋ ਕੌਣ ਹੈ ਹੋਣ ਵਾਲੀ...

6 year old girl raped in punjab

ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ...

famous actor couple announces separation after 10 years of marriage

ਮਸ਼ਹੂਰ ਜੋੜੇ ਦਾ ਹੋਣ ਜਾ ਰਿਹੈ ਤਲਾਕ ! 10 ਸਾਲ ਇਕੱਠੇ ਰਹਿਣ ਮਗਰੋਂ ਲਿਆ ਵੱਖ ਹੋਣ...

social media

ਇਟਲੀ : ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖ਼ਿਲਾਫ਼ ਹੋਵੇਗੀ...

people fell off this royal bike after it broke down

ਇਸ ਰਾਇਲ ਬਾਈਕ ਨੂੰ ਟੁੱਟ ਕੇ ਪੈ ਗਏ ਲੋਕ ! ਇਕੋ ਮਹੀਨੇ 'ਚ ਹੀ ਵਿਕ ਗਏ 1,14,032...

famous bollywood actor becomes groom at the age of 78

78 ਸਾਲ ਦੀ ਉਮਰ 'ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ...

famous actress punished for giving intimate scenes

ਮਸ਼ਹੂਰ ਅਦਾਕਾਰਾ ਨੂੰ ਇੰਟੀਮੇਟ ਸੀਨ ਦੇਣ ਦੀ ਮਿਲੀ ਸਜ਼ਾ ! ਬੁਆਏਫ੍ਰੈਂਡ ਨੇ ਤੋੜਿਆ...

mumbai  rain  flooding  heavy rainfall

ਅਸਮਾਨੋਂ ਵਰ੍ਹੀ ਆਫ਼ਤ ਨੇ ਰੋਕੀ ਰਫ਼ਤਾਰ ! ਪਾਣੀ 'ਚ ਡੁੱਬ ਗਈਆਂ ਗੱਡੀਆਂ, ਮੁੰਬਈ...

list of prisoners

ਭਾਰਤ ਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ

kanth kaler

ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ...

metro passenger spotted reading how to kill men book

ਮੈਟਰੋ 'ਚ 'How to Kill Men' ਕਿਤਾਬ ਪੜ੍ਹਦੀ ਦਿਖੀ ਕੁੜੀ, ਸੋਸ਼ਲ ਮੀਡੀਆ 'ਤੇ...

drone strike

ਪਾਕਿਸਤਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ ਤੇ ਛੇ ਹੋਰ ਜ਼ਖਮੀ

famous actress dies of aids

AIDS ਨੇ ਲੈ ਲਈ ਮਸ਼ਹੂਰ ਅਦਾਕਾਰਾ ਦੀ ਜਾਨ ! 35 ਸਾਲ ਦੀ ਉਮਰ 'ਚ Los Angeles...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • obscene acts at religious places
      ਧਾਰਮਿਕ ਸਥਾਨਾਂ ’ਤੇ ਅਪਮਾਨਿਤ ਹੁੰਦੀ ਮਨੁੱਖਤਾ
    • bjp s victory roll
      ਭਾਜਪਾ ਦਾ ਵਿਜੇ ਰੱਥ : ਕੀ ਇਹ ਅਜੇਤੂ ਹੈ ?
    • the growing business of fake and adulterated food products
      ‘ਨਕਲੀ ਅਤੇ ਮਿਲਾਵਟੀ ਖੁਰਾਕ ਪਦਾਰਥਾਂ’ ਦਾ ਵਧ ਰਿਹਾ ਧੰਦਾ!
    • sonam and sia
      ਸੋਨਮ ਅਤੇ ਸੀਆ : ਲੜਕਿਆਂ ਨੂੰ ਮੌਤ ਕਿਉਂ
    • congress history
      ਸਿਲੈਕਟਿਵ ਗੁੱਸੇ ਨਾਲ ਕਾਂਗਰਸ ਦਾ ਇਤਿਹਾਸ ਨਹੀਂ ਮਿਟ ਸਕਦਾ
    • punjab
      ਪੰਜਾਬ : ਅਤੀਤ, ਵਰਤਮਾਨ ਅਤੇ ਭਵਿੱਖ
    • rift in shiv sena
      ਸ਼ਿਵ ਸੈਨਾ ’ਚ ਫੁੱਟ : ਰਣਨੀਤਕ ਫੈਸਲੇ ਤੈਅ ਕਰਨਗੇ ਭਵਿੱਖ
    • gangs of   robber brides   are becoming active in the country
      ‘ਦੇਸ਼ ’ਚ ਸਰਗਰਮ ਹੋ ਰਹੇ ਹਨ’ ਲੁਟੇਰੀਆਂ ਦੁਲਹਨਾਂ ਦੇ ਗਿਰੋਹ!
    • india ai
      ਭਾਰਤ ’ਚ ਨੈਤਿਕ ਆਰਟੀਫੀਸ਼ੀਅਲ ਇੰਟੈਲੀਜੈਂਸ : ਨਵਾਚਾਰ ਅਤੇ ਜ਼ਿੰਮੇਵਾਰੀ ਦਾ ਸੰਤੁਲਨ
    • punjab vidhan sabha
      ਚੋਣਾਂ 2027 ਜਿੱਤ ਲਈ ਸਰਗਰਮੀਆਂ ਸ਼ੁਰੂ, ਪਰ ਲੋਕ ਭਲਾਈ ਦਾ ਏਜੰਡਾ ਨਹੀਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +