ਨਵੀਂ ਦਿੱਲੀ- ਭਾਰਤ ਨੇ ਸ਼ੁੱਕਰਵਾਰ ਨੂੰ ਓਡਿਸ਼ਾ ਦੇ ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਕੇਂਦਰ ਤੋਂ ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ ‘ਅਗਨੀ-1’ ਦਾ ਸਫ਼ਲ ਪ੍ਰੀਖਣ ਕੀਤਾ। ਰੱਖਿਆ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਕਿਹਾ ਕਿ ਪ੍ਰੀਖਣ ਵਿਚ ਸਾਰੇ ਆਪ੍ਰੇਸ਼ਨਲ ਅਤੇ ਤਕਨੀਕੀ ਮਾਪਦੰਡ ਹਾਸਲ ਕਰ ਲਏ ਗਏ। ਇਸ ਵਿਚ ਕਿਹਾ ਗਿਆ ਹੈ ਕਿ ਇਹ ਪ੍ਰੀਖਣ ਰਣਨੀਤਕ ਫੋਰਸ ਕਮਾਂਡ ਦੇ ਤਹਿਤ ਕੀਤਾ ਗਿਆ ਸੀ। ‘ਅਗਨੀ-1’ ਤੋਂ ‘ਅਗਨੀ-4’ ਮਿਜ਼ਾਈਲਾਂ ਦੀ ਮਾਰਕ ਸਮਰੱਥਾ 700 ਕਿਲੋਮੀਟਰ ਤੋਂ 3,500 ਕਿਲੋਮੀਟਰ ਤੱਕ ਹੈ ਅਤੇ ਇਨ੍ਹਾ ਨੂੰ ਪਹਿਲਾਂ ਹੀ ਤਾਇਨਾਤ ਕੀਤਾ ਜਾ ਚੁੱਕਾ ਹੈ।
ਇਹ ਪ੍ਰਮਾਣੂ ਹਥਿਆਰ ਲੈ ਕੇ ਜਾਣ ਵਿਚ ਸਮਰੱਥ ਹੈ। ਖ਼ਾਸ ਗੱਲ ਇਹ ਹੈ ਕਿ ਇਹ ਮਿਜ਼ਾਈਲ ‘ਮੋਬਾਈਲ ਲਾਂਚ ਪਲੇਟਫਾਰਮ’ ਤੋਂ ਦਾਗੀ ਜਾ ਸਕਦੀ ਹੈ। ਇਸ ਨੂੰ ਤੁਰੰਤ ਪ੍ਰਤੀਕਿਰਿਆ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ। ਨਿਯਮਿਤ ਸਮੇਂ ਦੇ ਵਕਫ਼ੇ ’ਤੇ ਕੀਤੇ ਜਾਣ ਵਾਲੇ ਅਜਿਹੇ ਪ੍ਰੀਖਣ ਇਹ ਯਕੀਨੀ ਬਣਾਉਂਦੇ ਹਨ ਕਿ ਮਿਜ਼ਾਈਲ ਸਿਸਟਮ ਪੂਰੀ ਤਰ੍ਹਾਂ ਆਪ੍ਰੇਸ਼ਨਲ ਅਤੇ ਭਰੋਸੇਮੰਦ ਬਣਿਆ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੁੱਤੇ ਪਏ ਲੋਕਾਂ 'ਤੇ ਆ ਚੜ੍ਹਿਆ ਡੰਪਰ ! 4 ਲੋਕਾਂ ਦੀ ਹੋਈ ਦਰਦਨਾਕ ਮੌਤ
NEXT STORY