ਇਸਲਾਮਾਬਾਦ-ਪਾਕਿਸਤਾਨ ਨੇ ਦੇਸ਼ ’ਚ ਵਿਕਸਿਤ ਰਾਕੇਟ ਪ੍ਰਣਾਲੀ ਦਾ ਵੀਰਵਾਰ ਨੂੰ ਸਫਲ ਪਾਇਲਟ ਪ੍ਰੀਖਣ ਕੀਤਾ। 140 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ’ਚ ਸਮਰੱਥ ਇਹ ‘ਗਾਇਡੇਡ ਮਲਟੀ ਲਾਂਚ ਰਾਕੇਟ ਸਿਸਟਮ’ ਆਪਣੇ ਨਾਲ ਰਵਾਇਤੀ ਹਥਿਆਰ ਨੂੰ ਚੁੱਕਣ ’ਚ ਸਮਰੱਥ ਹੈ। ਫੌਜ ਦੀ ਮੀਡੀਆ ਇਕਾਈ ਨੇ ਡਾਇਰੈਕਟਰ ਜਨਰਲ ਮੇਜਰ ਜਨਰਲ ਬਾਬਰ ਇਫਤਿਖਾਰ ਨੇ ਕਿਹਾ ਕਿ ‘ਫਤਹ-1’ ਨਾਂ ਦੀ ਇਹ ਪ੍ਰਣਾਲੀ 140 ਕਿਲੋਮੀਟਰ ਦੀ ਦੂਰੀ ਤੱਕ ਦੇ ਟਿਕਾਣਿਆਂ ਤੱਕ ਪਹੁੰਚ ਸਕਦੀ ਹੈ ਅਤੇ ਇਹ ਪਾਕਿਸਤਾਨੀ ਫੌਜ ਨੂੰ ਦੁਸ਼ਮਣ ਖੇਤਰ ’ਚ ਅੰਦਰ ਤੱਕ ਠੀਕ ਨਿਸ਼ਾਨਾ ਲਾਉਣ ’ਚ ਸਮਰੱਥ ਬਣਾਵੇਗੀ।
ਇਹ ਵੀ ਪੜ੍ਹੋ -ਇਰਾਕ ਦੀ ਅਦਾਲਤ ਨੇ ਹੱਤਿਆ ਦੇ ਮਾਮਲੇ ’ਚ ਟਰੰਪ ਵਿਰੁੱਧ ਗ੍ਰਿਫਤਾਰੀ ਵਾਰੰਟ ਕੀਤਾ ਜਾਰੀ
ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ, ਪ੍ਰਧਾਨ ਮੰਤਰੀ ਇਮਰਾਨ ਖਾਨ, ਸੰਯੁਕਤ ਫੌਜ ਮੁਖੀ ਕਮੇਟੀ ਦੇ ਪ੍ਰਧਾਨ ਜਨਰਲ ਨਦੀਮ ਰਜਾ ਅਤੇ ਜਲ ਸੈਨਾ ਮੁਖੀ ਕਮਰ ਜਾਵੇਦ ਬਾਜਵਾ ਨੇ ਇਸ ਪ੍ਰੀਖਣ ’ਤੇ ਵਿਗਿਆਨਕਾਂ ਅਤੇ ਸੰਬੰਧਿਤ ਕਰਮਚਾਰੀਆਂ ਨੂੰ ਵਧਾਈ ਦਿੱਤੀ। ਫੌਜ ਨੇ ਪ੍ਰਣਾਲੀ ਦੇ ਬਾਰੇ ’ਚ ਹੋਰ ਕੋਈ ਬਿਊਰਾ ਉਪਲੱਬਧ ਨਹੀਂ ਕਰਵਾਇਆ।
ਇਹ ਵੀ ਪੜ੍ਹੋ -ਜਾਰਜੀਆ ਚੋਣਾਂ : ਜੋ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਸੈਨੇਟ ’ਤੇ ਕਟੰਰੋਲ ਦੀ ਰਾਹ ’ਚ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਇਰਾਕ ਦੀ ਅਦਾਲਤ ਨੇ ਹੱਤਿਆ ਦੇ ਮਾਮਲੇ ’ਚ ਟਰੰਪ ਵਿਰੁੱਧ ਗ੍ਰਿਫਤਾਰੀ ਵਾਰੰਟ ਕੀਤਾ ਜਾਰੀ
NEXT STORY