ਇਸਲਾਮਾਬਾਦ (ਵਾਰਤਾ) :ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਬਾਹਰੀ ਇਲਾਕੇ ਵਿਚ ਸ਼ਨੀਵਾਰ ਰਾਤ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਤਿੰਨ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਕ ਪੁਲਸ ਬੁਲਾਰੇ ਨੇ ਇਸ ਘਟਨਾ ਤੋਂ ਬਾਅਦ ਦੱਸਿਆ ਕਿ ਇਹ ਘਟਨਾ ਇਸਲਾਮਾਬਾਦ ਦੇ ਭਾਰਾ ਕਾਹੂ ਖੇਤਰ ਵਿਚ ਵਾਪਰੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਪਹੁੰਚੀ ਐਸਟਰਾਜ਼ੇਨੇਕਾ ਟੀਕੇ ਦੀ ਪਹਿਲੀ ਖੇਪ
ਮਾਰੇ ਗਏ ਲੋਕਾਂ ਵਿਚੋਂ ਇੱਕ ਮਸਜਿਦ ਵਿਚ ਨਮਾਜ਼ ਆਗੂ ਅਤੇ ਉਸ ਦਾ 13 ਸਾਲਾ ਪੁੱਤਰ ਤੇ ਇੱਕ ਧਾਰਮਿਕ ਵਿਦਿਆਰਥੀ ਸ਼ਾਮਲ ਹੈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਮਸਜਿਦ ਨੇੜੇ ਪੀੜਤਾਂ 'ਤੇ ਫਾਇਰਿੰਗ ਕੀਤੀ ਅਤੇ ਫਰਾਰ ਹੋ ਗਏ।ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਪੁਲਸ ਨੇ ਕਿਹਾ ਕਿ ਸਾਰੇ ਪਹਿਲੂਆਂ ਦੀ ਜਾਂਚ ਲਈ ਦੋ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ।
ਆਸਟ੍ਰੇਲੀਆ ਪਹੁੰਚੀ ਐਸਟਰਾਜ਼ੇਨੇਕਾ ਟੀਕੇ ਦੀ ਪਹਿਲੀ ਖੇਪ
NEXT STORY