ਇਸਲਾਮਾਬਾਦ-ਚੀਨ 31 ਜਨਵਰੀ ਤੱਕ ਪਾਕਿਸਤਾਨ ਨੂੰ ਕੋਵਿਡ-19 ਟੀਕਿਆਂ ਦੀ ਪੰਜ ਲੱਖ ਖੁਰਾਕਾਂ ਉਪਲੱਬਧ ਕਰਵਾਏਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁਰੈਸ਼ੀ ਨੇ ਆਪਣੇ ਚੀਨੀ ਹਮਰੁਤਬਾ ਵੈਂਗ ਯੀ ਨਾਲ ਫੋਨ ’ਤੇ ਗੱਲਬਾਤ ਕਰਨ ਤੋਂ ਬਾਅਦ ਇਕ ਵੀਡੀਓ ਸੰਦੇਸ਼ ’ਚ ਕਿਹਾ ਕਿ ਬੀਜਿੰਗ ਨੇ ਇਸਲਾਮਾਬਾਦ ਤੋਂ ਟੀਕੇ ਲੈਣ ਲਈ ਜਹਾਜ਼ ਭੇਜਣ ਨੂੰ ਕਿਹਾ ਹੈ।
ਇਹ ਵੀ ਪੜ੍ਹੋ -ਬਾਈਡੇਨ ਦੀ ਖੁਫੀਆ ਮੁਖੀ ਦਾ ਚੀਨ ਵਿਰੁੱਧ ਹਮਲਾਵਰ ਰਵੱਈਆ ਅਪਣਾਉਣ ਦਾ ਐਲਾਨ
ਉਨ੍ਹਾਂ ਨੇ ਕਿਹਾ ਕਿ ਮੈਂ ਦੇਸ਼ ਨੂੰ ਖੁਸ਼ਖਬਰੀ ਦੇਣਾ ਚਾਹੁੰਦਾ ਹਾਂ ਕਿ ਚੀਨ ਨੇ ਪਾਕਿਸਤਾਨ ਨੂੰ 31 ਜਨਵਰੀ ਤੱਕ ਪੰਜ ਲੱਖ ਖੁਰਾਕਾਂ ਤੁਰੰਤ ਉਪਲੱਬਧ ਕਰਵਾਉਣ ਦਾ ਵਾਅਦਾ ਕੀਤਾ ਹੈ। ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੇ (ਚੀਨ) ਕਿਹਾ ਕਿ ਤੁਸੀਂ ਆਪਣਾ ਜਹਾਜ਼ ਭੇਜ ਸਕਦੇ ਹੋ ਅਤੇ ਤੁਰੰਤ ਇਹ ਦਵਾਈ ਹਾਸਲ ਕਰ ਸਕਦੇ ਹੋ। ਉਨ੍ਹਾਂ ਨੇ ਕਿਹਾ ਕਿ ਟੀਕਿਆਂ ਦੀ ਪਹਿਲੀ ਖੁਰਾਕ ਮੁਫਤ ਮਿਲੇਗੀ।
ਇਹ ਵੀ ਪੜ੍ਹੋ -ਮੱਧ ਬਗਦਾਦ ’ਚ 2 ਅਾਤਮਘਾਤੀ ਹਮਲੇ, 32 ਦੀ ਮੌਤ ਤੇ 110 ਜ਼ਖਮੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਭਾਰਤ ਨੇ ਨੇਪਾਲ ਨੂੰ ਕੋਵਿਡ-19 ਟੀਕੇ ਦੀਆਂ 10 ਲੱਖ ਖੁਰਾਕਾਂ ਦੀ ਭੇਜੀ ਖੇਪ
NEXT STORY