ਇਸਲਾਮਾਬਾਦ (ਵਾਰਤਾ): ਪਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਨੇ 13 ਸਤੰਬਰ ਯਾਨੀ ਸੋਮਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਲਈ ਵਪਾਰਕ ਉਡਾਣਾਂ ਫਿਰ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਏਅਰਲਾਈਨ ਨੇ ਸ਼ਨੀਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਪੀ.ਆਈ.ਏ. ਦੇ ਅਧਿਕਾਰੀ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਵੱਲੋਂ ਕਾਬੁਲ ਹਵਾਈ ਅੱਡੇ ’ਤੇ ਉਤਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੌਰਾਨ ਪੀ.ਆਈ.ਏ. ਦੇ ਬੁਲਾਰੇ ਅਬਦੁੱਲਾ ਹਾਫੀਜ਼ ਖਾਨ ਨੇ ਕਿਹਾ ਕਿ ਪਾਕਿਸਤਾਨ ਨੂੰ ਉਡਾਣ ਸੰਚਾਲਨ ਲਈ ਸਾਰੀਆਂ ਤਕਨੀਕੀ ਮਨਜ਼ੂਰੀਆਂ ਮਿਲ ਗਈਆਂ ਹਨ ਅਤੇ ਇਕ ਏਅਰਬਸ ਏ 320 ਜੈਟ ਯਾਤਰੀਆਂ ਨੂੰ ਇਸਲਾਮਾਬਾਦ ਤੋਂ ਕਾਬੁਲ ਲਿਜਾਣ ਵਾਲਾ ਹੈ। ਪੀ.ਆਈ.ਏ. ਦੇ ਅਧਿਕਾਰੀਆਂ ਮੁਤਾਬਕ ਪਿਛਲੇ ਮਹੀਨੇ ਦੇ ਆਖ਼ੀਰ ਵਿਚ ਪੀ.ਆਈ.ਏ. ਨੇ ਕਾਬੁਲ ਵਿਚ ਆਪਣੇ ਸੰਚਾਲਨ ਨੂੰ ਅਸਥਾਈ ਰੂਪ ਨਾਲ ਮੁਲਤਵੀ ਕਰ ਦਿੱਤਾ ਸੀ।
ਸਕਾਟਲੈਂਡ: ਲਾਇਬ੍ਰੇਰੀਆਂ ਨੂੰ ਮੁੜ ਖੋਲ੍ਹਣ ’ਚ ਮਦਦ ਲਈ ਇਕ ਮਿਲੀਅਨ ਪੌਂਡ ਤੋਂ ਵੱਧ ਦਾ ਐਲਾਨ
NEXT STORY