ਇਸਲਾਮਾਬਾਦ— ਪਾਕਿਸਤਾਨ ਨੇ ਭਾਰਤ ਤੋਂ ਉਕਸਾਉਣ ਵਾਲੇ ਬਿਆਨ ਜਾਰੀ ਕਰਨ ਦੀ ਥਾਂ ਦੋ-ਪੱਖੀ ਗੱਲਬਾਤ ਬਹਾਲ ਕਰਨ ਲਈ ਕਦਮ ਚੁੱਕਣ ਲਈ ਕਿਹਾ ਗਿਆ ਹੈ। ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਇਕ ਬਿਆਨ ਬਾਰੇ ਪੁੱਛੇ ਜਾਣ ਤੇ ਇਹ ਟਿੱਪਣੀ ਕੀਤੀ। ਦਰਅਸਲ, ਸਿੰਘ ਨੇ ਕਿਹਾ ਸੀ ਕਿ ਭਾਰਤ ਪਹਿਲਾਂ ਗੋਲੀ ਨਹੀਂ ਚਲਾਵੇਗਾ ਪਰ ਜੇਕਰ ਪਾਕਿਸਤਾਨ ਅਜਿਹਾ ਕਰਦਾ ਹੈ ਤਾਂ ਇਹ ਗੋਲੀਆਂ ਦੀ ਬਾਰਿਸ਼ ਕਰ ਦੇਵੇਗਾ। ਫੈਜ਼ਲ ਨੇ ਕਿਹਾ ਕਿ ਭਾਰਤ ਨੂੰ ਗੱਲਬਾਤ 'ਤੇ ਅੱਗੇ ਵਧਣਾ ਚਾਹੀਦਾ ਹੈ ਤੇ ਉਕਸਾਉਣ ਵਾਲੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ ਤੇ 2018 'ਚ ਹੁਣ ਤਕ ਜੰਗਬੰਦੀ ਦੀ ਇਕ ਹਜ਼ਾਰ ਤੋਂ ਜ਼ਿਆਦਾ ਘਟਨਾਵਾਂ 'ਚ 23 ਨਾਗਰਿਕ ਮਾਰੇ ਗਏ ਹਨ ਤੇ 100 ਹੋਰ ਜ਼ਖਮੀ ਹੋਏ ਹਨ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹਾਲ ਹੀ 'ਚ ਲੰਡਨ 'ਚ ਖਤਮ ਹੋਈਆਂ ਰਾਸ਼ਟਰਮੰਡਲ ਦੇਸ਼ਾਂ ਦੇ ਸਰਕਾਰਾਂ ਦੀ ਬੈਠਕ ਦੌਰਾਨ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਕਿਸੇ ਤਰ੍ਹਾਂ ਦੀ ਕੋਈ ਮੁਲਾਕਾਤ ਜਾਂ ਕੋਈ ਰਸਮੀ ਬੈਠਕ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਾਕਿਸਾਤਨੀ ਫੌਜੀ ਸ਼ੰਘਾਈ ਸਹਿਯੋਗ ਦੇ ਤਹਿਤ ਫੌਜੀ ਅਭਿਆਸ ਦਾ ਹਿੱਸਾ ਹੋਣਗੇ। ਫੈਜ਼ਲ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਦੱਖਣੀ ਤੇ ਮੱਧ ਏਸ਼ੀਆ ਮਾਮਲਿਆਂ ਲਈ ਅਮਰੀਕੀ ਉਪ ਸਹਾਇਕ ਵਿਦੇਸ਼ ਮੰਤਰੀ ਐਲਿਸ ਵੇਲਸ ਇਸ ਹਫਤੇ ਦੀ ਸ਼ੁਰੂਆਤ 'ਚ ਇਸਲਾਮਾਬਾਦ 'ਚ ਸਨ ਤੇ ਪਾਕਿਸਤਾਨ ਨੇ ਉਨ੍ਹਾਂ ਨੂੰ ਕਸ਼ਮੀਰ ਦੇ ਹਾਲਾਤਾਂ ਤੋਂ ਜਾਣੂ ਕਰਵਾਇਆ ਸੀ।
ਅਮਰੀਕੀ ਮਿਊਜ਼ੀਅਮ ਭਾਰਤ ਨੂੰ ਵਾਪਸ ਦੇਵੇਗਾ ਦੇਵੀ ਦੁਰਗਾ ਦੀ ਮੂਰਤੀ
NEXT STORY