ਟੋਕੀਓ (ਯੂ. ਐੱਨ. ਆਈ.)-ਜਾਪਾਨ ਦੇ ਦੱਖਣ-ਪੱਛਮੀ ਮੁੱਖ ਕਿਊਸ਼ੂ ਟਾਪੂ ’ਤੇ ਸਥਿਤ ਜਵਾਲਾਮੁਖੀ ਮਾਊਂਟ ਸ਼ਿਨਮੋ ’ਚ ਅੱਜ ਹੋਏ ਧਮਾਕੇ ਤੋਂ ਬਾਅਦ ਸਾਢੇ 5 ਕਿਲੋਮੀਟਰ ਉੱਚਾ ਧੂੜ ਅਤੇ ਧੂੰਏਂ ਦਾ ਗੁਬਾਰ ਉੱਠਿਆ। ‘ਕਿਓਦੋ ਨਿਊਜ਼’ ਨੇ ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ. ਐੱਮ. ਏ.) ਦੇ ਹਵਾਲੇ ਨਾਲ ਕਿਹਾ ਕਿ ਕਾਗੋਸ਼ੀਮਾ ਅਤੇ ਮਿਆਜ਼ਾਕੀ ਸੂਬਿਆਂ ਵਿਚਕਾਰ ਸਥਿਤ 1421 ਮੀਟਰ ਉੱਚਾ ਜਵਾਲਾਮੁਖੀ ਸਥਾਨਕ ਸਮੇਂ ਅਨੁਸਾਰ ਸਵੇਰੇ 4.53 ਵਜੇ ਫਟਿਆ, ਜਿਸ ਕਾਰਨ ਜਵਾਲਾਮੁਖੀ ਦਾ ਲਾਵਾ ਅਤੇ ਧੂੜ ਦਾ ਗੁਬਾਰ ਕ੍ਰੇਟਰ ਤੋਂ 5000 ਮੀਟਰ ਉੱਪਰ ਤੱਕ ਪਹੁੰਚ ਗਿਆ। ਜਾਪਾਨ ਵਿਚ ਇਸ ਸਮੇਂ 50 ਸਰਗਰਮ ਜਵਾਲਾਮੁਖੀ ਹਨ, ਜਿਨ੍ਹਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਲਹਿੰਦੇ ਪੰਜਾਬ ’ਚ ਹੜ੍ਹਾਂ ਕਾਰਨ 17 ਲੋਕਾਂ ਦੀ ਮੌਤ
NEXT STORY