ਇਸਲਾਮਾਬਾਦ— ਪਾਕਿਸਤਾਨ ਦੀ ਜਲ ਅਤੇ ਸਵੱਛਤਾ ਏਜੰਸੀ (ਡਬਲਿਊ.ਏ. ਐੱਸ. ਏ.) ਨੇ ਚਿਤਾਵਨੀ ਦਿੱਤੀ ਹੈ ਕਿ ਖਾਨਪੁਰ ਬੰਨ੍ਹ ਦੇ ਪਾਣੀ ਦੇ ਪੱਧਰ ’ਚ 44 ਫੁੱਟ ਦੀ ਕਮੀ ਕਾਰਨ ਆਉਣ ਵਾਲੇ ਹਫ਼ਤਿਆਂ ਵਿਚ ਰਾਵਲਪਿੰਡੀ ਅਤੇ ਇਸਲਾਮਾਬਾਦ ਦੇ ਲੋਕਾਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਿ ਨਿਊਜ਼ ਇੰਟਰਨੈਸ਼ਨਲ ਨੇ ਦੱਸਿਆ ਕਿ ਖਾਨਪੁਰ ਬੰਨ੍ਹ ’ਚ ਪਾਣੀ ਦਾ ਪੱਧਰ 1982 ਫੁੱਟ ਦੀ ਸਮਰੱਥਾ ਦੇ ਮੁਕਾਬਲੇ 1938 ਫੁੱਟ ਤੱਕ ਡਿੱਗ ਗਿਆ ਹੈ। ਇਹ ਪਾਕਿਸਤਾਨ ਦੇ ਪ੍ਰਮੁੱਖ ਭੰਡਾਰਾਂ ’ਚੋਂ ਇਕ ਹੈ, ਜੋ ਇਨ੍ਹਾਂ ਜੁੜਵੇਂ ਸ਼ਹਿਰਾਂ ਵਿਚ ਪਾਣੀ ਦੀ ਸਪਲਾਈ ਕਰਦਾ ਹੈ।
ਡਬਲਿਊ.ਏ. ਐੱਸ. ਏ. ਨੇ ਚਿਤਾਵਨੀ ਦਿੱਤੀ ਕਿ ਵਸਨੀਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਪੀਣ ਵਾਲੇ ਪਾਣੀ ਨੂੰ ਲੈ ਕੇ ਵੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਬਲਿਊ.ਏ. ਐੱਸ. ਏ. ਦੇ ਮੈਨੇਜਰ ਡਾਇਰੈਕਟਰ ਰਾਜਾ ਸ਼ੌਕਤ ਮਹਿਮੂਦ ਨੇ ਵੀ ਕਿਹਾ ਕਿ ਅਧਿਕਾਰੀਆਂ ਨੂੰ ਸਥਿਤੀ ਨੂੰ ਕੰਟਰੋਲ ਕਰਨ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਈ ਇਲਾਕਿਆਂ ਵਿਚ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ ਤੱਕ ਡਿੱਗ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਟਿਊਬਵੈੱਲ ਤੋਂ ਪਾਣੀ ਦੇਣਾ ਮੁਸ਼ਕਲ ਹੈ, ਅਸੀਂ ਖਾਨਪੁਰ ਬੰਨ੍ਹ ਦੀ ਪਾਣੀ ਦੀ ਸਪਲਾਈ ’ਤੇ ਨਿਰਭਰ ਹਾਂ। ਅਧਿਕਾਰੀਆਂ ਨੇ ਪਾਣੀ ਦੀ ਕਮੀ ਦੇ ਪਿੱਛੇ ਦਾ ਕਾਰਨ ਦੋਹਾਂ ਸ਼ਹਿਰਾਂ ’ਚ ਘੱਟ ਮੀਂਹ ਪੈਣਾ ਮੰਨਿਆ ਹੈ।
ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ ਮਾਹਰਾਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਸ ਮੁੱਦੇ ਦਾ ਹੱਲ ਨਹੀਂ ਕੱਢਿਆ ਗਿਆ ਤਾਂ ਪੂਰੇ ਦੇਸ਼ ਵਿਚ ਪਾਣੀ ਦੀ ਕਮੀ ਕਾਰਨ ਪਾਕਿਸਤਾਨ ਵਿਚ ਸੋਕੇ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਰਿਪੋਰਟ ਮੁਤਾਬਕ ਜੇਕਰ ਪਾਣੀ ਦੀ ਬਰਬਾਦੀ ਨਹੀਂ ਰੁਕੀ ਤਾਂ ਪਾਕਿਸਤਾਨ ਨੂੰ ਸੋਕੇ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ।
ਪਾਕਿਸਤਾਨ ਦੇ ਕਸਟਮ ਅਧਿਕਾਰੀਆਂ ਨੇ ਅਫ਼ਗਾਨਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਦਾ ਕੀਤਾ ਪਰਦਾਫਾਸ਼
NEXT STORY