ਇਸਲਾਮਾਬਾਦ— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦਾ ਦੇਸ਼ ਆਪਣੀ ਜ਼ਮੀਨ ਨੂੰ ਭਾਰਤ ਸਣੇ ਕਿਸੇ ਵੀ ਦੇਸ਼ ਦੇ ਖਿਲਾਫ ਅੱਤਵਾਦ ਲਈ ਇਸਤੇਮਾਲ ਨਹੀਂ ਹੋਣ ਦੇਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜੈਸ਼-ਏ-ਮੁਹੰਮਦ ਅੱਤਵਾਦੀ ਸਮੂਹ ਦੇ ਮੁੱਖ ਕੇਂਦਰ ਨੂੰ ਸਰਕਾਰ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨ ਨੂੰ ਇਕ ਡੋਜ਼ੀਅਰ ਸੌਂਪਿਆ ਸੀ, ਜਿਸ 'ਚ ਪੁਲਵਾਮਾ ਹਮਲੇ 'ਚ ਜੈਸ਼-ਏ-ਮੁਹੰਮਦ ਦੀ ਸ਼ਮੂਲੀਅਤ ਤੇ ਪਾਕਿਸਤਾਨ 'ਚ ਇਸ ਅੱਤਵਾਦੀ ਸਮੂਹ ਦੇ ਕੈਂਪਾਂ ਦੀ ਮੌਜੂਦਗੀ ਦਾ ਵਿਸ਼ੇਸ਼ ਬਿਓਰਾ ਸੀ। ਜੈਸ਼-ਏ-ਮੁਹੰਮਦ ਸੰਯੁਕਤ ਰਾਸ਼ਟਰ ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹੈ। ਕੁਰੈਸ਼ੀ ਨੇ ਕਿਹਾ ਕਿ ਭਾਰਤ ਨੇ ਆਪਣਾ ਡੋਜ਼ੀਅਰ ਸੌਂਪਿਆ, ਜੇਕਰ ਭਾਰਤ ਇਸ 'ਤੇ ਗੱਲ ਕਰਨਾ ਚਾਹੁੰਦਾ ਹੈ ਤਾਂ ਅਸੀਂ ਉਸ ਦੇ ਲਈ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਨਵੀਂ ਸੋਚ ਤੇ ਨਵੇਂ ਰੁਖ ਵਾਲੀ ਨਵੀਂ ਸਰਕਾਰ ਹੈ ਤੇ ਇਸ ਦੀਆਂ ਨੀਤੀਆਂ ਬਿਲਕੁਲ ਸਪੱਸ਼ਟ ਹਨ। ਬੀਬੀਸੀ ਨੇ ਕੁਰੈਸ਼ੀ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਕਿਸੇ ਵੀ ਸਮੂਹ ਜਾਂ ਸੰਗਠਨ ਨੂੰ ਭਾਰਤ ਸਣੇ ਕਿਸੇ ਵੀ ਦੇਸ਼ ਖਿਲਾਫ ਅੱਤਵਾਦੀ ਗਤੀਵਿਧੀਆਂ ਲਈ ਪਾਕਿਸਤਾਨ ਦੀ ਜ਼ਮੀਨ ਦੀ ਵਰਤੋਂ ਨਹੀਂ ਹੋਣ ਦੇਵਾਂਗੇ।
ਕੁਰੈਸ਼ੀ ਦੀਆਂ ਟਿੱਪਣੀਆਂ ਅਜਿਹੇ ਵੇਲੇ 'ਚ ਆਈਆਂ ਜਦੋਂ ਪੁਲਵਾਮਾ 'ਚ 14 ਫਰਵਰੀ ਨੂੰ ਹੋਏ ਭਿਆਨਕ ਅੱਤਵਾਦੀ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਦਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ।
ਭਾਰਤ-ਪਾਕਿਸਤਾਨ ਸੰਬਧਾਂ 'ਚ ਕੁੜੱਤਣ ਇਟਲੀ ਦੇ ਭਾਰਤੀਆਂ ਲਈ ਵੱਡੀ ਮੁਸੀਬਤ
NEXT STORY