ਇੰਟਰਨੈਸ਼ਨਲ ਡੈਸਕ- ਪਹਿਲਗਾਮ ਹਮਲੇ ਮਗਰੋਂ ਪਿਛਲੇ ਸਾਲ 7 ਮਈ ਨੂੰ ਭਾਰਤੀ ਫੌਜ ਵੱਲੋਂ ਸ਼ੁਰੂ ਕੀਤੇ ਗਏ 'ਆਪ੍ਰੇਸ਼ਨ ਸਿੰਦੂਰ' ਦੀ ਪਹਿਲੀ ਵਰ੍ਹੇਗੰਢ ਮੌਕੇ ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੂੰ ਸੋਸ਼ਲ ਮੀਡੀਆ 'ਤੇ ਭਾਰੀ ਜ਼ਿੱਲਤ ਦਾ ਸਾਹਮਣਾ ਕਰਨਾ ਪਿਆ। ਭਾਰਤੀ ਫੌਜ ਖ਼ਿਲਾਫ਼ ਅੰਗਰੇਜ਼ੀ ਵਿੱਚ ਦਿੱਤੇ ਗਏ ਬਿਆਨ ਤੋਂ ਬਾਅਦ ਭਾਰਤੀ ਯੂਜ਼ਰਸ ਨੇ ਉਨ੍ਹਾਂ ਨੂੰ ਰੱਜ ਕੇ ਟ੍ਰੋਲ ਕੀਤਾ।
ਆਪ੍ਰੇਸ਼ਨ ਸਿੰਦੂਰ ਦੀ ਵਰ੍ਹੇਗੰਢ 'ਤੇ ਪਾਕਿਸਤਾਨੀ ਫੌਜ ਦੇ ਮੀਡੀਆ ਡਾਇਰੈਕਟਰ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਲੰਬੀ ਪੋਸਟ ਸ਼ੇਅਰ ਕੀਤੀ। ਇਸ 'ਚ ਉਨ੍ਹਾਂ ਨੇ 'ਆਪ੍ਰੇਸ਼ਨ ਸਿੰਦੂਰ' ਨੂੰ ਭਾਰਤ ਦਾ ਪ੍ਰਾਪੇਗੰਡਾ ਦੱਸਿਆ ਅਤੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜ ਨੇ ਭਾਰਤ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ। ਉਨ੍ਹਾਂ ਅੱਗੇ ਇਹ ਵੀ ਪੁੱਛਿਆ ਕਿ ਇਸ ਮੌਕੇ ਭਾਰਤੀ ਫੌਜ ਨੇ ਆਪਣੀ ਪ੍ਰੈੱਸ ਕਾਨਫਰੰਸ ਇੰਗਲਿਸ਼ 'ਚ ਕਿਉਂ ਕੀਤੀ, ਕੀ ਉਹ ਇਹ ਸਭ ਦੁਨੀਆ ਨੂੰ ਸੁਣਾਉਣਾ ਚਾਹੁੰਦੇ ਹਨ...?
ਬੁਲਾਰੇ ਦੀ ਪੋਸਟ 'ਤੇ ਕੁਝ ਹੀ ਮਿੰਟਾਂ ਵਿੱਚ ਹਜ਼ਾਰਾਂ ਰਿਐਕਸ਼ਨ ਆ ਗਏ, ਜਿਨ੍ਹਾਂ ਵਿੱਚ ਭਾਰਤੀਆਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ। ਕਈ ਯੂਜ਼ਰਸ ਨੇ ਲਿਖਿਆ ਕਿ ਪਾਕਿਸਤਾਨੀ ਫੌਜ ਆਪਣੀ ਹਾਰ ਲੁਕਾਉਣ ਲਈ ਔਖੀ ਅੰਗਰੇਜ਼ੀ ਦਾ ਸਹਾਰਾ ਲੈ ਰਹੀ ਹੈ। ਇੱਕ ਯੂਜ਼ਰ ਨੇ ਤੰਜ ਕਸਦਿਆਂ ਲਿਖਿਆ, "ਤੁਹਾਡੀ ਅੰਗਰੇਜ਼ੀ ਚੰਗੀ ਹੈ, ਪਰ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੈ, 7 ਮਈ 2025 ਨੂੰ ਹੋਈ ਤਬਾਹੀ ਸ਼ਾਇਦ ਭੁੱਲ ਗਏ ਹੋ ?"
ਭਾਰਤੀ ਪ੍ਰਸ਼ੰਸਕਾਂ ਨੇ ਪਿਛਲੇ ਸਾਲ ਦੇ ਉਨ੍ਹਾਂ ਵੀਡੀਓਜ਼ ਅਤੇ ਤਸਵੀਰਾਂ ਨੂੰ ਦੁਬਾਰਾ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ, ਜਿਸ 'ਚ ਭਾਰਤੀ ਫੌਜ ਨੇ ਪਾਕਿਸਤਾਨੀ ਰਡਾਰ ਸਿਸਟਮਾਂ ਅਤੇ ਅੱਤਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ। ਕੁਝ ਲੋਕਾਂ ਨੇ ਪਾਕਿਸਤਾਨ ਦੀ ਮਾੜੀ ਆਰਥਿਕ ਹਾਲਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ "ਅੰਗਰੇਜ਼ੀ ਛੱਡੋ, ਆਟੇ ਦਾ ਫ਼ਿਕਰ ਕਰੋ।"
ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game
DG ISPR Ahmed Sharif Chaudhary got upset that Indian officers were speaking in English during a press briefing. 😭
Brother, it was an international briefing — the world was supposed to understand it. Not every press conference is meant only for domestic TV anchors screaming… pic.twitter.com/eCz5jVgoca
— RB. (@rahul4bisht) May 7, 2026
ਜ਼ਿਕਰਯੋਗ ਹੈ ਕਿ ਭਾਰਤ ਨੇ 23 ਅਪ੍ਰੈਲ 2025 ਨੂੰ ਪਹਿਲਗਾਮ 'ਚ ਹੋਏ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਅਤੇ PoK ਵਿੱਚ 9 ਵੱਡੇ ਅੱਤਵਾਦੀ ਅੱਡੇ ਤਬਾਹ ਕੀਤੇ ਸਨ। ਇਸ ਕਾਰਵਾਈ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ ਅਤੇ ਪਾਕਿਸਤਾਨ ਦੇ ਲਾਹੌਰ-ਗੁਜਰਾਂਵਾਲਾ ਸਥਿਤ ਰਡਾਰ ਸਿਸਟਮ ਤਬਾਹ ਹੋ ਗਏ ਸਨ। ਭਾਰੀ ਨੁਕਸਾਨ ਤੋਂ ਬਾਅਦ 10 ਮਈ ਨੂੰ ਪਾਕਿਸਤਾਨ ਨੇ ਖੁਦ ਜੰਗਬੰਦੀ ਦੀ ਅਪੀਲ ਕੀਤੀ ਸੀ।
ਰਣਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨੀ ਫੌਜ ਦੇ ਬੁਲਾਰੇ ਦਾ ਇਹ ਬਿਆਨ ਆਪਣੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਇੱਕ ਨਾਕਾਮ ਕੋਸ਼ਿਸ਼ ਸੀ। ਪਰ ਭਾਰਤੀ ਇੰਟਰਨੈੱਟ ਯੂਜ਼ਰਸ ਨੇ ਸੱਚਾਈ ਤੇ ਮੀਮਜ਼ ਰਾਹੀਂ ਉਨ੍ਹਾਂ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ।
ਇਹ ਵੀ ਪੜ੍ਹੋ- ਖੁੱਲ੍ਹੇ 'ਚ ਬਾਥਰੂਮ ਕਰਨ ਵਾਲਿਆਂ ਤੋਂ ਹਮੇਸ਼ਾ ਲਈ ਛੁਟਕਾਰਾ ! ਪ੍ਰਸ਼ਾਸਨ ਨੇ ਚੁੱਕਿਆ ਅਜਿਹਾ ਕਦਮ ਕਿ ਸ਼ਰਮ ਦੇ ਮਾਰੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
White House 'ਚ ਗੂੰਜੇ ਵੈਦਿਕ ਮੰਤਰ ! ਵਿਸ਼ਵ ਸ਼ਾਂਤੀ ਦੀ ਕੀਤੀ ਗਈ ਪ੍ਰਾਰਥਨਾ
NEXT STORY