ਇਸਲਾਮਾਬਾਦ (ਪੀ.ਟੀ.ਆਈ.): ਪਾਕਿਸਤਾਨੀ ਫ਼ੌਜ ਨੇ ਇਕ ਹੈਰਾਨ ਕਰ ਦੇਣ ਵਾਲਾ ਕਦਮ ਚੁੱਕਦਿਆਂ ਬੁੱਧਵਾਰ ਨੂੰ ਸ਼ਕਤੀਸ਼ਾਲੀ ਖੁਫੀਆ ਏਜੰਸੀ ਆਈ.ਐਸ.ਆਈ. ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਦਾ ਤਬਾਦਲਾ ਕਰ ਦਿੱਤਾ। ਹਮੀਦ ਨੂੰ ਪੇਸ਼ਾਵਰ ਕੋਰ ਦਾ ਕਮਾਂਡਰ ਬਣਾਇਆ ਗਿਆ ਹੈ। ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੇ ਨਵੇਂ ਮੁਖੀ ਦਾ ਐਲਾਨ ਹੋਣਾ ਅਜੇ ਬਾਕੀ ਹੈ।
ਹਮੀਦ ਨੂੰ 16 ਜੂਨ, 2019 ਨੂੰ ਏਜੰਸੀ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਆਈ.ਐਸ.ਆਈ. ਵਿੱਚ ਅੰਦਰੂਨੀ ਸੁਰੱਖਿਆ ਦੇ ਮੁਖੀ ਵਜੋਂ ਕੰਮ ਕਰ ਚੁੱਕੇ ਸਨ। ਹਮੀਦ ਨੂੰ ਫ਼ੌਜ ਦੇ ਮੁਖੀ ਜਨਰਲ ਕਮਰ ਬਾਜਵਾ ਦੇ ਨਜ਼ਦੀਕੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਅਜਿਹੇ ਨਾਜ਼ੁਕ ਸਮੇਂ ਆਈ.ਐਸ.ਆਈ. ਮੁਖੀ ਨਿਯੁਕਤ ਕੀਤਾ ਗਿਆ ਸੀ ਜਦੋਂ ਬਹੁਤ ਸਾਰੀਆਂ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਚੁਣੌਤੀਆਂ ਸਨ। ਉਹਨਾਂ ਨੇ ਸਤੰਬਰ ਵਿੱਚ ਕਾਬੁਲ ਦਾ ਦੌਰਾ ਕੀਤਾ ਸੀ ਅਤੇ ਮੀਡੀਆ ਨਾਲ ਸੰਖੇਪ ਗੱਲਬਾਤ ਵਿੱਚ ਕਿਹਾ ਕਿ ਅਫਗਾਨਿਸਤਾਨ ਵਿੱਚ "ਸਭ ਕੁਝ ਠੀਕ ਹੋ ਜਾਵੇਗਾ"।
ਪੜ੍ਹੋ ਇਹ ਅਹਿਮ ਖਬਰ- ਪੈਂਡੋਰਾ ਪੇਪਰਜ਼ : ਪਾਕਿ ਦੇ ਸੂਚਨਾ ਮੰਤਰੀ ਬੋਲੇ- ਦੋਸ਼ੀ ਪਾਏ ਜਾਣ ਤੱਕ ਮੰਤਰੀਆਂ ਖ਼ਿਲਾਫ਼ ਨਹੀਂ ਹੋਵੇਗੀ ਕਾਰਵਾਈ
ਉਨ੍ਹਾਂ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਸੀ ਜਦੋਂ ਸਰਕਾਰ ਦੇ ਐਲਾਨ ਵਿੱਚ ਦੇਰੀ ਕਾਰਨ ਤਾਲਿਬਾਨ ਅਧਿਕਾਰੀਆਂ ਵਿੱਚ ਮਤਭੇਦਾਂ ਦੀਆਂ ਅਫਵਾਹਾਂ ਸਨ। ਫ਼ੌਜ ਨੇ ਇੱਕ ਅਧਿਕਾਰਤ ਬਿਆਨ ਵਿੱਚ ਸੀਨੀਅਰ ਪੱਧਰ 'ਤੇ ਦੋ ਹੋਰ ਨਿਯੁਕਤੀਆਂ ਦਾ ਵੀ ਐਲਾਨ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਲੈਫਟੀਨੈਂਟ ਜਨਰਲ ਮੁਹੰਮਦ ਅਮੀਰ ਨੂੰ ਗੁਜਰਾਂਵਾਲਾ ਕੋਰ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਲੈਫਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਫ਼ੌਜ ਦਾ ਕੁਆਰਟਰ ਮਾਸਟਰ ਜਨਰਲ (QMG) ਨਿਯੁਕਤ ਕੀਤਾ ਗਿਆ ਹੈ।
ਨੋਟ- ਪਾਕਿਸਤਾਨੀ ਫ਼ੌਜ ਵੱਲੋਂ ਲੈਫਟੀਨੈਂਟ ਜਨਰਲ ਫੈਜ਼ ਹਮੀਦ ਦਾ ਕੀਤਾ ਗਿਆ ਤਬਾਦਲਾ, ਇਸ਼ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਕਾਟਲੈਂਡ 'ਚ NHS ਲਈ 300 ਮਿਲੀਅਨ ਪੌਂਡ ਸਹਾਇਤਾ ਦੀ ਯੋਜਨਾ
NEXT STORY