ਵਾਸ਼ਿੰਗਟਨ-ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. 'ਚ ਐੱਫ.ਬੀ.ਆਈ. ਦੇ ਨਕਲੀ ਏਜੰਟ ਬਣ ਕੇ ਜਾਸੂਸੀ ਕਰਨ ਵਾਲੇ ਇਕ ਪਾਕਿਸਤਾਨੀ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਤਸਾਨੀ ਵਿਅਕਤੀ ਪਾਕਿਸਤਾਨ ਖੁਫ਼ੀਆ ਏਜੰਸੀ ਆਈ.ਐੱਸ.ਆਈ. ਦਾ ਏਜੰਟ ਦੱਸਿਆ ਜਾ ਰਿਹਾ ਹੈ। ਉਸ ਦੇ ਕੋਲ ਪਾਕਿਸਤਾਨ ਅਤੇ ਈਰਾਨ ਦਾ ਵੀਜ਼ਾ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਬੈਲਿਸਟਿਕ ਮਿਜ਼ਾਈਲ ਸ਼ਾਹੀਨ-ਤਿੰਨ ਦਾ ਕੀਤਾ ਸਫ਼ਲ ਪ੍ਰੀਖਣ
ਹੈਦਰ ਅਲੀ (35) ਅਤੇ ਏਰੀਅਨ ਤਹੇਰਜ਼ਾਦੇਹ (40) ਨੂੰ 2020 ਤੋਂ ਬਾਅਦ ਤੋਂ ਕਥਿਤ ਰੂਪ ਨਾਲ ਸੰਘੀ ਏਜੰਟਾਂ ਦੇ ਤੌਰ 'ਤੇ ਜਾਸੂਸੀ ਦੇ ਦੋਸ਼ 'ਚ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੰਘੀ ਜਾਂਚ ਬਿਊਰੋ (ਐੱਫ.ਬੀ.ਆਈ.) ਨੇ ਵਾਸ਼ਿੰਗਟਨ 'ਚ ਇਕ ਲਗਜ਼ਰੀ ਅਪਾਰਟਮੈਂਟ ਇਮਾਰਤ 'ਤੇ ਛਾਪਾ ਮਾਰਿਆ ਅਤੇ ਦਾਅਵਾ ਕੀਤਾ ਕਿ ਦੋਵਾਂ ਨੇ 'ਫੈਡਰਲ ਲਾਅ ਇਨਫੋਰਸਮੈਂਟ ਅਤੇ ਡਿਫੈਂਸ ਕਮਿਊਨਿਟੀ ਦੇ ਮੈਂਬਰਾਂ ਨਾਲ ਖੁਦ ਨੂੰ ਸ਼ਾਮਲ ਕਰਨ ਲਈ ਯੂ.ਐੱਸ. ਨਾਲ ਆਪਣੇ ਝੂਠੇ ਸਬੰਧਾਂ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ : ਪਾਕਿ ਦੀ ਅੱਤਵਾਦ ਰੋਕੂ ਅਦਾਲਤ ਨੇ ਹਾਫਿਜ਼ ਸਈਦ ਨੂੰ 2 ਹੋਰ ਮਾਮਲਿਆਂ 'ਚ ਸੁਣਾਈ ਸਜ਼ਾ
ਦੋਵਾਂ ਨੇ ਕਥਿਤ ਤੌਰ 'ਤੇ ਫੈਡਰਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਇਸਤੇਮਾਲ ਕੀਤੇ ਗਏ ਪੈਰਾਫਰਨੇਲੀਆ, ਹੈਂਡ ਗਨ ਅਤੇ ਅਸਾਲਟ ਰਾਈਫਲਾਂ ਪ੍ਰਾਪਤ ਕੀਤੀਆਂ। ਵੀਰਵਾਰ ਨੂੰ ਅਦਾਲਤ 'ਚ ਪੇਸ਼ ਹੋਣ ਦੌਰਾਨ, ਸਹਾਇਕ ਯੂ.ਐੱਸ. ਅਟਾਰਨੀ ਜੋਸ਼ੁਆ ਰੋਥਸਟੀਨ ਨੇ ਕਿਹਾ ਕਿ ਅਲੀ ਨੇ ਦੱਸਿਆ ਸੀ ਕਿ ਉਹ ਪਾਕਿਸਤਾਨ 'ਚ ਇੰਟਰ-ਸਰਵਿਸੇਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਏਜੰਸੀ ਨਾਲ ਸਬੰਧ ਸਨ।
ਇਹ ਵੀ ਪੜ੍ਹੋ : ਯੂਰਪੀਅਨ ਯੂਨੀਅਨ ਰੂਸੀ ਕੋਲੇ 'ਤੇ ਪਾਬੰਦੀ ਲਾਉਣ ਲਈ ਸਹਿਮਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪਾਕਿਸਤਾਨ ਨੇ ਬੈਲਿਸਟਿਕ ਮਿਜ਼ਾਈਲ ਸ਼ਾਹੀਨ-3 ਦਾ ਕੀਤਾ ਸਫ਼ਲ ਪ੍ਰੀਖਣ
NEXT STORY