ਇਸਲਾਮਾਬਾਦ (ਇੰਟ.)- ਮਾਪੇ ਆਪਣੇ ਛੋਟੇ ਬੱਚਿਆਂ ਨੂੰ ਇਸ ਵਿਸ਼ਵਾਸ ਨਾਲ ਸਕੂਲ ਭੇਜਦੇ ਹਨ ਕਿ ਉਨ੍ਹਾਂ ਦੇ ਅਧਿਆਪਕ ਉਨ੍ਹਾਂ ਦੀ ਦੇਖ਼ਭਾਲ ਕਰਨਗੇ ਪਰ ਜਦੋਂ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਅਤੇ ਸੰਸਥਾਵਾਂ ਹੀ ਸਵਾਲਾਂ ਦੇ ਘੇਰੇ ’ਚ ਆ ਜਾਣ ਤਾਂ ਮਾਪੇ ਕਿਸ ’ਤੇ ਭਰੋਸਾ ਕਰਨਗੇ? ਪਾਕਿਸਤਾਨ ’ਚ ਇਕ ਵਾਰ ਮੁੜ ਇਸਲਾਮ ਦੀ ਸਿੱਖਿਆ ਦੇਣ ਵਾਲੇ ਮਦਰੱਸੇ ਸਵਾਲਾਂ ਦੇ ਘੇਰੇ ’ਚ ਹਨ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਗਏ ਵੀਡੀਓ ’ਚ ਇਕ ਮੌਲਾਨਾ ਪਾਕਿਸਤਾਨ ਦੇ ਮਦਰੱਸਿਆਂ ’ਤੇ ਸਵਾਲ ਉਠਾਉਂਦੇ ਨਜ਼ਰ ਆ ਰਹੇ ਹਨ। ਉਹ ਇਨ੍ਹਾਂ ਨੂੰ ‘ਸਮਲਿੰਗੀ’ ਪੈਦਾ ਕਰਨ ਵਾਲੀ ਇੰਡਸਟਰੀ ਕਹਿੰਦੇ ਹਨ। ਟਵਿੱਟਰ ਹੈਂਡਲ ‘ਪਾਕਿਸਤਾਨ ਅਨਟੋਲਡ’ ’ਤੇ ਸ਼ੇਅਰ ਕੀਤੇ ਗਏ ਵੀਡੀਓ ’ਚ ਪਾਕਿਸਤਾਨੀ ਮੌਲਾਨਾ ਕਹਿੰਦੇ ਹਨ-ਹਰ ਕੋਈ ਜਾਣਦਾ ਹੈ, ਅਸੀਂ ਇੰਡਸਟਰੀ ਲੱਗਾ ਰੱਖੀ ਹੈ ਜੋ ਸਮਲਿੰਗੀ ਪੈਦਾ ਕਰਦੀ ਹੈ। ਗਲੀ-ਗਲੀ ’ਚ ਮਸਜਿਦਾਂ ਬਣੀਆਂ ਹੋਈਆਂ ਹਨ। ਹਰ 200 ਗਜ਼ ’ਤੇ ਮਸਜਿਦ ਹੈ। ਇਨ੍ਹਾਂ ਮਦਰੱਸਿਆਂ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। ਇਨ੍ਹਾਂ ਮਦਰੱਸਿਆਂ ਤੋਂ ਧਰਮ ਨਹੀਂ ਚੱਲਦਾ। ਮੌਲਾਨਾ ਕਹਿੰਦੇ ਹਨ ਕਿ ਬੱਚੇ ਨੂੰ ਦਸਵੀਂ ਤੋਂ ਬਾਅਦ ਭੇਜ ਦਿਓ। ਇਸ ਤੋਂ ਪਹਿਲਾਂ ਬੱਚੇ ਨੂੰ ਉਨ੍ਹਾਂ ਦੇ ਹਵਾਲੇ ਨਾ ਕਰੋ। ਘਰ ’ਚ ਪੜ੍ਹਾਓ, ਨਾ ਵੀ ਪੜ੍ਹੇ ਤਾਂ ਕੋਈ ਗੱਲ ਨਹੀਂ।
ਇਹ ਵੀ ਪੜ੍ਹੋ: ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਕੈਨੇਡਾ 'ਚ ਕੀਤਾ ਪ੍ਰਦਰਸ਼ਨ
ਅਕਸਰ ਫੜੇ ਜਾਂਦੇ ਹਨ ਮਦਰੱਸਿਆਂ ਦੇ ਬਦਫੈਲੀ ਕਰਨ ਵਾਲੇ ਅਧਿਆਪਕ
ਪਾਕਿਸਤਾਨ ’ਚ ਅਕਸਰ ਮਦਰੱਸੇ ਸਵਾਲਾਂ ਦੇ ਘੇਰੇ ’ਚ ਆਉਂਦੇ ਰਹੇ ਹਨ। ਪਿਛਲੇ ਸਾਲ ਅਗਸਤ ’ਚ ਪਾਕਿਸਤਾਨ ਦੇ ਪੰਜਾਬ ’ਚ ਇਕ ਮਦਰੱਸੇ ਦੇ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਆਪਕ ’ਤੇ 10 ਨਾਬਾਲਗ ਵਿਦਿਆਰਥੀਆਂ ਨਾਲ ਬਦਫੈਲੀ ਕਰਨ ਦਾ ਦੋਸ਼ ਸੀ। ਸਾਦਿਕਾਬਾਦ ਰਹੀਮ ਯਾਰ ਖਾਨ ਦੇ ‘ਭੁੱਟਾ ਵਹਾਂ’ ਇਲਾਕੇ ’ਚ ਮੁਲਜ਼ਮ ਅਧਿਆਪਕ ਨੇ 2 ਮਹੀਨਿਆਂ ’ਚ ਮੁੰਡਿਆਂ ਦਾ ਸੈਕਸ ਸ਼ੋਸ਼ਣ ਕਰਨ ਦੀ ਗੱਲ ਮੰਨੀ ਸੀ। ਮੁਲਜ਼ਮ ਦਾ ਨਾਂ ਕਾਰੀ ਬਸ਼ੀਰ ਸੀ, ਜੋ ਬੱਚਿਆਂ ਨੂੰ ਜਬਰੀ ਆਪਣੇ ਕਮਰੇ ’ਚ ਲੈ ਜਾਂਦਾ ਸੀ ਅਤੇ ਉਨ੍ਹਾਂ ਨਾਲ ਬਦਫੈਲੀ ਕਰਦਾ ਸੀ। ਪੁਲਸ ਮੁਤਾਬਕ ਪੀੜਤਾਂ ਨੇ ਆਪਣੇ ਬਿਆਨ ’ਚ ਦੱਸਿਆ ਕਿ ਮੁਲਜ਼ਮ ਨੇ ਉਨ੍ਹਾਂ ਨੂੰ ਉਸ ਦੀ ਹਰਕਤ ਬਾਰੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। 2019 ’ਚ ਪਾਕਿਸਤਾਨ ਦੇ ਮਾਨਸ਼ੇਰਾ ਇਲਾਕੇ ’ਚੋਂ ਇਕ ਅਜਿਹੇ ਮੌਲਵੀ ਦੀ ਖ਼ਬਰ ਆਈ ਸੀ, ਜਿਸ ਨੇ ਆਪਣੇ 3 ਦੋਸਤਾਂ ਨਾਲ ਮਿਲ ਕੇ 10 ਸਾਲਾ ਮਾਸੂਮ ਦਾ ਕਈ ਵਾਰ ਸੈਕਸ ਸ਼ੋਸ਼ਣ ਕੀਤਾ ਸੀ।
ਇਹ ਵੀ ਪੜ੍ਹੋ: ਅਮਰੀਕਾ ਜਾਂਦਿਆਂ ਨਦੀ 'ਚ ਡੁੱਬ ਕੇ ਮਰੇ ਭਾਰਤੀ ਪਰਿਵਾਰ ਦੀ ਹੋਈ ਪਛਾਣ, ਇਸ ਜ਼ਿਲ੍ਹੇ ਨਾਲ ਸਨ ਸਬੰਧਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਟ ਕਰਕੇ ਦਿਓ ਜਵਾਬ।
ਪ੍ਰਵਾਸੀ ਭਾਰਤੀ ਹਰਪ੍ਰੀਤ ਸਿੰਘ ਜ਼ੀਰਾ ਨੂੰ ਭਾਈ ਪੀਰ ਮੁਹੰਮਦ ਨੇ ਕੀਤਾ ਸਨਮਾਨਿਤ
NEXT STORY