ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਸਿਹਤ ਵਰਕਰਾਂ ਨਾਲ ਪੁਲਸ ਵੱਲੋਂ ਹੱਥੋਪਾਈ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਇਹ ਮਹਿਲਾ ਵਰਕਰ ਆਪਣੀਆਂ ਤਨਖਾਹਾਂ ਅਤੇ ਕੁਝ ਹੋਰ ਮੰਗਾਂ ਨੂੰ ਲੈਕੇ ਮਾਲ ਰੋਡ ਤਿਹਾਈ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸਨ। ਇਸ ਘਟਨਾ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਨੇ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਲਈ ਆਰਡੀਨੈਂਸ ਕੀਤਾ ਜਾਰੀ
ਇਸ ਦੌਰਾਨ ਪੁਲਸ ਨਾਲ ਉਹਨਾਂ ਦੀ ਤਿੱਖੀ ਬਹਿਸ ਹੋਈ। ਬਹਿਸ ਦੌਰਾਨ ਹੀ ਪੁਲਸ ਜੋਸ਼ ਵਿਚ ਆ ਗਈ ਅਤੇ ਉਹਨਾਂ ਦੀ ਮਹਿਲਾ ਸਿਹਤ ਵਰਕਰਾਂ ਨਾਲ ਹੱਥੋਪਾਈ ਹੋ ਗਈ। ਇਕ ਮਹਿਲਾ ਵਰਕਰ ਚੀਕ-ਚੀਕ ਕੇ ਪੁਲਸ ਨੂੰ ਕਹਿੰਦੀ ਹੈ ਕਿ ਤੁਸੀਂ ਸਾਨੂੰ ਡੰਡੇ ਮਾਰ ਰਹੇ ਹੋ ਕਿਉਂਕਿ ਤੁਹਾਨੂੰ ਤਨਖਾਹਾਂ ਮਿਲਦੀਆਂ ਹਨ ਪਰ ਅਸੀਂ ਆਪਣੇ ਹੱਕ ਲਈ ਪ੍ਰਦਰਸ਼ਨ ਕਰ ਰਹੀਆਂ ਹਾਂ।
ਸ਼੍ਰੀਲੰਕਾ ਨੇ ਭਾਰਤ ਵਲੋਂ ਸਪਲਾਈ ਕੀਤੀ AC ਰੇਲ ਦਾ ਟ੍ਰਾਇਲ ਰਨ ਸਫ਼ਲਤਾਪੂਰਵਕ ਪੂਰਾ ਕੀਤਾ
NEXT STORY