ਕੋਲੰਬੋ- ਸ਼੍ਰੀਲੰਕਾ 'ਚ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ ਉਨ੍ਹਾਂ ਨੇ 2014-15 'ਚ ਵਿਸਥਾਰਿਤ 318 ਮਿਲੀਅਨ ਅਮਰੀਕੀ ਡਾਲਰ ਦੀ ਲਾਈਨ ਆਫ਼ ਕ੍ਰੇਡਿਟ (ਐੱਲ.ਓ.ਸੀ.) ਦੇ ਅਧੀਨ ਭਾਰਤ ਵਲੋਂ ਸਪਲਾਈ ਕੀਤੀ ਗਈ ਏ.ਸੀ. ਰੇਲ ਦਾ ਸਫ਼ਲਤਾਪੂਰਵਕ ਪ੍ਰੀਖਣ ਪੂਰਾ ਕਰ ਲਿਆ ਹੈ। ਉੱਚ ਵਿਭਾਗ ਨੇ ਕਿਹਾ,''ਭਾਰਤੀ ਹਵਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਰਾਈਟਸ ਅਤੇ ਸ਼੍ਰੀਲੰਕਾਈ ਰੇਲਵੇ ਦੇ ਪ੍ਰਤੀਨਿਧੀਆਂ ਨਾਲ ਇਕ ਵਾਤਾਵਰਣ ਅਨੁਕੂਲ ਰੇਲ (ਏ.ਸੀ. ਡੀਜ਼ਲ ਮਲਟੀਪਲ ਯੂਨਿਟ (ਡੀ.ਐੱਮ.ਯੂ.) 'ਚ 18 ਫਰਵਰੀ 2022 ਨੂੰ ਸ਼੍ਰੀਲੰਕਾ 'ਚ ਇਸ ਦੇ ਸਫ਼ਲ ਪ੍ਰੀਖਣ ਦੌਰਾਨ ਯਾਤਰਾ ਕੀਤੀ। ਉਨ੍ਹਾਂ ਅੱਗੇ ਕਿਹਾ,''ਸ਼੍ਰੀਲੰਕਾ ਸਰਕਾਰ ਦੀ ਅਪੀਲ ਅਤੇ ਜ਼ਰੂਰਤਾਂ ਅਨੁਸਾਰ ਰੇਲਵੇ ਰੋਲਿੰਗ ਸਟਾਕ ਦੀ ਸਪਲਾਈ, ਰੇਲਵੇ ਪਟੜੀਆਂ ਦੀ ਅਪਗ੍ਰੇਡੇਸ਼ਨ ਅਤੇ ਹੋਰ ਆਪਸੀ ਸਹਿਮਤੀ ਵਾਲੇ ਪ੍ਰਾਜੈਕਟਾਂ ਲਈ 2014-15 'ਚ 318 ਮਿਲੀਅਨ ਅਮਰੀਕੀ ਡਾਲਰ ਦੇ ਐੱਲ.ਓ.ਸੀ. ਨੂੰ ਅੰਤਿਮ ਰੂਪ ਦਿੱਤਾ ਗਿਆ ਸੀ।''
ਸ਼੍ਰੀਲੰਕਾ 'ਚ ਭਾਰਤੀ ਹਾਈ ਕਮਿਸ਼ਨ ਨੇ ਭਾਰਤ-ਸ਼੍ਰੀਲੰਕਾ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਇਕ ਟਵੀਟ 'ਚ ਰੇਲ ਦੇ ਟ੍ਰਾਇਲ ਰਨ ਦੀਆਂ ਤਸਵੀਰਾਂ ਪੋਸਟ ਕੀਤੀਆਂ। ਹਾਈ ਕਮਿਸ਼ਨ ਨੇ ਟਵੀਟ 'ਚ ਕਿਹਾ,''ਲੋਕਾਂ ਨੂੰ ਭਰੋਸੇਮੰਦ ਅਤੇ ਵਿਸ਼ਵ ਪੱਧਰੀ ਰੇਲ ਸਹੂਲਤਾਂ ਪ੍ਰਦਾਨ ਕਰਨ ਲਈ ਭਾਰਤ-ਸ਼੍ਰੀਲੰਕਾ ਸਹਿਯੋਗ 'ਤੇ ਮਾਣ ਹੈ।'' ਹਾਲ ਹੀ 'ਚ ਭਾਰਤ ਨੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਜੀ.ਐੱਲ. ਪੇਈਰਿਸ ਦੀ 6 ਤੋਂ 8 ਫਰਵਰੀ ਤੱਕ ਭਾਰਤ ਦੀ 2 ਦਿਨਾ ਅਧਿਕਾਰਤ ਯਾਤਰਾਂ ਤੋਂ ਬਾਅਦ ਸ਼੍ਰੀਲੰਕਾ ਨੂੰ 2.4 ਬਿਲੀਅਨ ਅਮਰੀਕੀ ਡਾਲਰ ਦੀ ਵਿੱਤ ਮਦਦ ਵੀ ਪ੍ਰਦਾਨ ਕੀਤੀ।
ਅਮਰੀਕਾ : ਸ੍ਰੀ ਗੁਰੂ ਰਵਿਦਾਸ ਜੀ ਦਾ 645ਵਾਂ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ
NEXT STORY