ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੋ ਦਿਨੀਂ ਤੁਰਕੀ ਲਈ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਦੇ ਦੌਰੇ ਦਾ ਮਕਸਦ ਤੁਰਕੀ 'ਚ ਆਏ ਵਿਨਾਸ਼ਕਾਰੀ ਭੂਚਾਲ ਦੇ ਪੀੜਤਾਂ ਪ੍ਰਤੀ ਪਾਕਿਸਤਾਨ ਦਾ ਸਮਰਥਨ ਪ੍ਰਗਟ ਕਰਨਾ ਹੈ। ਹਾਲਾਂਕਿ ਸ਼ਾਹਬਾਜ਼ ਸ਼ਰੀਫ ਦੇ ਤੁਰਕੀ ਦੌਰੇ ਦੇ ਸਮੇਂ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ। ਪਾਕਿਸਤਾਨ ਇਸ ਸਮੇਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਜੇਕਰ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਛੇਤੀ ਹੀ ਲੋਨ ਜਾਰੀ ਨਹੀਂ ਕੀਤਾ ਤਾਂ ਪਾਕਿਸਤਾਨ ਡਿਫਾਲਟ ਹੋ ਸਕਦਾ ਹੈ। ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ 3.7 ਅਰਬ ਡਾਲਰ ਦੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਕਾਰਨ ਪਾਕਿਸਤਾਨ 'ਚ ਵੀ ਮਹਿੰਗਾਈ ਆਪਣੇ ਸਿਖਰ 'ਤੇ ਹੈ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਆਪਣੇ ਦੇਸ਼ ਦੀ ਚਿੰਤਾ ਛੱਡ ਕੇ ਤੁਰਕੀ ਪ੍ਰਤੀ ਪਿਆਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਪ੍ਰਤੀ ਜਨਤਾ ਨੇ ਨਾਰਾਜ਼ਗੀ ਜਤਾਈ ਹੈ।
ਸ਼ਾਹਬਾਜ਼ ਸ਼ਰੀਫ ਨੇ ਕੀਤਾ ਟਵੀਟ
ਤੁਰਕੀ ਲਈ ਰਵਾਨਾ ਹੋਣ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਟਵੀਟ ਕੀਤਾ ਕਿ "ਮੈਂ ਆਪਣੇ ਤੁਰਕੀ ਦੇ ਭੈਣ-ਭਰਾਵਾਂ ਨੂੰ ਪਾਕਿਸਤਾਨ ਦੇ ਲੋਕਾਂ ਅਤੇ ਸਰਕਾਰ ਵੱਲੋਂ ਅਟੁੱਟ ਏਕਤਾ ਅਤੇ ਸਮਰਥਨ ਦੇ ਸੰਦੇਸ਼ ਨਾਲ ਤੁਰਕੀ ਲਈ ਰਵਾਨਾ ਹੋ ਰਿਹਾ ਹਾਂ।" ਦੋ ਦੇਸ਼ਾਂ 'ਚ ਰਹਿਣ ਵਾਲੇ ਦੇਸ਼ ਦੀ ਭਾਵਨਾ ਮੁਤਾਬਕ ਅਸੀਂ ਉਨ੍ਹਾਂ ਦੇ ਨੁਕਸਾਨ ਨੂੰ ਆਪਣਾ ਸਮਝਦੇ ਹਾਂ।'' ਸ਼ਾਹਬਾਜ਼ ਸ਼ਰੀਫ ਨੇ ਭੂਚਾਲ ਤੋਂ ਬਾਅਦ ਦੂਜੇ ਦਿਨ ਤੁਰਕੀ ਜਾਣ ਦਾ ਐਲਾਨ ਕੀਤਾ ਸੀ ਪਰ ਉਦੋਂ ਤੁਰਕੀ ਨੇ ਉਨ੍ਹਾਂ ਨੂੰ ਆਉਣ ਤੋਂ ਮਨਾ ਕਰ ਦਿੱਤਾ ਸੀ। ਤੁਰਕੀ ਨੇ ਕਿਹਾ ਸੀ ਕਿ ਅਸੀਂ ਭੂਚਾਲ ਤੋਂ ਪ੍ਰਭਾਵਿਤ ਆਪਣੇ ਲੋਕਾਂ ਦੀ ਰਾਹਤ ਅਤੇ ਬਚਾਅ ਦੇ ਕੰਮ 'ਚ ਲੱਗੇ ਹੋਏ ਹਾਂ। ਅਜਿਹੇ 'ਚ ਸਾਡੇ ਕੋਲ ਕਿਸੇ ਵੀ.ਆਈ.ਪੀ ਨੂੰ ਮਿਲਣ ਦਾ ਸਮਾਂ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ : ਕਵੇਟਾ ਜਾ ਰਹੀ ਜਾਫਰ ਐਕਸਪ੍ਰੈਸ 'ਚ ਧਮਾਕਾ, ਦੋ ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
ਲੋਕਾਂ ਨੇ ਜਤਾਇਆ ਗੁੱਸਾ
ਪਾਕਿਸਤਾਨ ਦੇ ਲੋਕ ਸ਼ਾਹਬਾਜ਼ ਸ਼ਰੀਫ ਦੇ ਤੁਰਕੀ ਦੌਰੇ ਨੂੰ ਲੈ ਕੇ ਉਨ੍ਹਾਂ ਦੀ ਜੰਮ ਕੇ ਖਿਚਾਈ ਕਰ ਰਹੇ ਹਨ। ਕਈ ਲੋਕਾਂ ਨੇ ਟਵਿਟਰ 'ਤੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਅਮਾਨਾਹ ਜਬੀਨ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ ਕਿ ਸਾਡੇ ਪ੍ਰਧਾਨ ਮੰਤਰੀ ਤੁਰਕੀ ਨਾਲ ਖੜ੍ਹੇ ਹੋਣ ਲਈ ਰਵਾਨਾ ਹੋ ਰਹੇ ਹਨ, ਜਦੋਂ ਕਿ ਉਨ੍ਹਾਂ ਦਾ ਆਪਣਾ ਦੇਸ਼ ਬਦਹਾਲੀ ਵਿੱਚ ਹੈ। ਉਹ ਆਪਣੇ ਵਿਦੇਸ਼ੀ ਦੌਰਿਆਂ 'ਤੇ ਜਨਤਾ ਦਾ ਪੈਸਾ ਖਰਚ ਕਰ ਰਿਹਾ ਹੈ ਜਦੋਂ ਕਿ ਦੇਸ਼ ਆਪਣੀ ਹੋਂਦ ਕਾਇਮ ਰੱਖਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਉਹ ਅਜ਼ੀਜ਼ਾਂ ਨਾਲ ਨਹੀਂ ਖੜ੍ਹ ਸਕਦੇ ਪਰ ਦੂਜਿਆਂ ਦਾ ਸਾਥ ਦੇ ਸਕਦੇ ਹਨ !! ਇੰਝ ਕਈ ਯੂਜ਼ਰਸ ਨੇ ਸ਼ਾਹਬਾਜ਼ ਸ਼ਰੀਫ ਖ਼ਿਲਾਫ਼ ਗੁੱਸਾ ਜ਼ਾਹਰ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਸਰਕਾਰ ਨੇ ਨਾਗਰਿਕਾਂ 'ਤੇ ਸੁੱਟਿਆ 'ਪੈਟਰੋਲ ਬੰਬ', ਮੁੜ ਵਧਾਈਆਂ ਕੀਮਤਾਂ
ਤੁਰਕੀ ਅਤੇ ਪਾਕਿਸਤਾਨ ਭਰਾ-ਭਰਾ
ਤੁਰਕੀ ਅਤੇ ਪਾਕਿਸਤਾਨ ਦੀ ਦੋਸਤੀ 70 ਸਾਲ ਤੋਂ ਵੱਧ ਪੁਰਾਣੀ ਹੈ। ਤੁਰਕੀ ਨੇ ਹਮੇਸ਼ਾ ਇਸਲਾਮ ਦੇ ਨਾਂ 'ਤੇ ਪਾਕਿਸਤਾਨ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਇਸਲਾਮ ਦੇ ਨਾਂ 'ਤੇ ਤੁਰਕੀ ਅਤੇ ਪਾਕਿਸਤਾਨ ਵਿਚਾਲੇ ਦੋਸਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਪਾਕਿਸਤਾਨ ਨੂੰ ਖੁਸ਼ ਕਰਨ ਲਈ ਉਹ ਕਈ ਵਾਰ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਉਠਾ ਚੁੱਕੇ ਹਨ। ਹਾਲਾਂਕਿ ਭਾਰਤ ਨੇ ਕਈ ਵਾਰ ਤੁਰਕੀ ਨੂੰ ਬਰਾਬਰ ਦਾ ਜਵਾਬ ਦਿੱਤਾ ਹੈ। ਇਹੀ ਕਾਰਨ ਹੈ ਕਿ ਤੁਰਕੀ ਅਤੇ ਭਾਰਤ ਦੇ ਸਬੰਧ ਬਹੁਤ ਖਰਾਬ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ ਦੇ ਸਾਬਕਾ ਪੀ.ਐੱਮ. ਬਰਲੁਸਕੋਨੀ ਬੁੰਗਾ ਬੁੰਗਾ ਰਿਸ਼ਵਤ ਮਾਮਲੇ 'ਚ ਬਰੀ
NEXT STORY