ਯੇਰੂਸ਼ਲਮ (ਬਿਊਰੋ): ਕਿਸੇ ਨੇ ਠੀਕ ਹੀ ਕਿਹਾ ਹੈ ਕਿ ਸਿੱਖਣ ਅਤੇ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ। 85 ਸਾਲ ਦੀ ਜਿਹਾਦ ਭੁੱਟੋ ਨੇ ਇਹ ਗੱਲ ਸੱਚ ਸਾਬਤ ਕਰ ਦਿੱਤੀ ਹੈ। ਫਿਲਸਤੀਨ ਦੀ ਰਹਿਣ ਵਾਲੀ ਜਿਹਾਦ ਭੁੱਟੋ ਨੇ ਇਜ਼ਰਾਈਲ ਦੇ ਕਫਰ ਬਾਰਾ ਵਿਚ ਗ੍ਰੈਜੁਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਉਹਨਾਂ ਨੇ ਇਹ ਡਿਗਰੀ 85 ਸਾਲ ਦੀ ਉਮਰ ਵਿਚ ਹਾਸਲ ਕੀਤੀ, ਜਿਸ ਨਾਲ ਉਹਨਾਂ ਦੇ ਬੱਚੇ ਅਤੇ ਪੋਤੇ-ਪਤੀਆਂ ਕਾਫੀ ਖੁਸ਼ ਹਨ।ਇਸ ਉਪਲਬਧੀ ਨਾਲ ਭੁੱਟੋ ਖੁਦ ਵੀ ਕਾਫੀ ਖੁਸ਼ ਹੈ ਕਿਉਂਕਿ ਬਚਪਨ ਵਿਚ ਉਹਨਾਂ ਨੂੰ 12 ਸਾਲ ਦੀ ਉਮਰ ਵਿਚ ਪੜ੍ਹਾਈ ਛੱਡਣ ਲਈ ਮਜਬੂਰ ਹੋਣਾ ਪਿਆ ਸੀ।
ਭੁੱਟੋ ਨੇ 1948 ਵਿਚ ਸਕੂਲ ਛੱਡ ਦਿੱਤਾ ਸੀ ਜਿਸ ਦੇ ਬਾਅਦ 81 ਸਾਲ ਦੀ ਉਮਰ ਵਿਚ ਉਹਨਾਂ ਨੇ ਮੁੜ ਪੜ੍ਹਾਈ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਭੁੱਟੋ ਨੇ ਕਫਰ ਬਾਰਾ ਸੈਂਟਰ ਫੋਰ ਇਸਲਾਮਿਕ ਸਟੱਡੀਜ਼ ਵਿਚ ਭਾਸ਼ਾ, ਧਰਮ ਅਤੇ ਗਣਿਤ ਦੀ ਪੜ੍ਹਾਈ ਕੀਤੀ ਹੈ। ਆਪਣੀ 85 ਸਾਲ ਦੀ ਵਿਸ਼ੇਸ਼ ਵਿਦਿਆਰਥਣ ਨੂੰ ਡਿਗਰੀ ਦਿੰਦੇ ਹੋਏ ਸੈਂਟਰ ਵੀ ਬਹੁਤ ਖੁਸ਼ ਸੀ। ਜਿਹਾਦ ਭੁੱਟੋ ਨੇ ਕਿਹਾ ਕਿ ਸੈਂਟਰ ਵਿਚ ਸਾਰੇ ਜਾਣਦੇ ਸਨ ਕਿ ਮੈਨੂੰ ਪੜ੍ਹਨਾ ਕਿੰਨਾ ਪਸੰਦ ਹੈ। ਮੈਂ ਕੋਰਸ ਦੇ ਇਲਾਵਾ ਸਿਰਫ ਦੂਜੀਆਂ ਕਿਤਾਬਾਂ ਪੜ੍ਹਦੀ ਸੀ। ਫਿਰ ਕਿਸੇ ਨੇ ਮੈਨੂੰ ਸੁਝਾਅ ਦਿੱਤਾ ਕਿ ਮੈਨੂੰ ਦਾਖਲਾ ਲੈਣਾ ਚਾਹੀਦਾ ਹੈ। ਇਸ 'ਤੇ ਮੈਂ ਤੁਰੰਤ ਹਾਂ ਕਹਿ ਦਿੱਤੀ।
ਔਰਤਾਂ ਲਈ ਬਣੀ ਮਿਸਾਲ
ਭੁੱਟੋ ਸੱਤ ਬੱਚਿਆਂ ਦੀ ਮਾਂ ਹੈ ਅਤੇ ਪੂਰੀ ਦੁਨੀਆ ਵਿੱਚ ਔਰਤਾਂ ਲਈ ਇੱਕ ਮਿਸਾਲ ਬਣ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਉਸ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਲੋਕਾਂ ਨੇ ਸੈਂਟਰ ਦੇ ਡੀਨ ਨੂੰ ਪੁੱਛਿਆ ਕੀ ਹੋਰ ਵਿਦਿਆਰਥੀ ਭੁੱਟੋ ਦੀ ਮਦਦ ਕਰਦੇ ਸਨ। ਡੀਨ ਨੇ ਕਿਹਾ ਕਿ ਭੁੱਟੋ ਖੁਦ ਵੱਖ -ਵੱਖ ਵਿਸ਼ਿਆਂ 'ਤੇ ਵਿਦਿਆਰਥੀਆਂ ਦੀ ਮਦਦ ਕਰਦੀ ਸੀ। ਭੁੱਟੋ ਲਗਾਤਾਰ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਅਤੇ ਔਰਤਾਂ ਨੂੰ ਸਿੱਖਿਆ ਦੇ ਪ੍ਰਤੀ ਜਾਗਰੂਕ ਕਰ ਰਹੀ ਹੈ। ਇਜ਼ਰਾਈਲ ਦੀ ਕਾਫਰ ਬਾਰਾ ਇਕ ਕੌਂਸਲ ਹੈ ਜੋ ਅਰਬ ਬਹੁਗਿਣਤੀ ਕੇਂਦਰੀ ਜ਼ਿਲ੍ਹੇ ਵਿੱਚ ਸਥਿਤ ਹੈ।
ਪੜ੍ਹੋ ਇਹ ਅਹਿਮ ਖਬਰ-ਇਮਰਾਨ ਖਾਨ ਨੇ ਭਾਰਤ-ਪਾਕਿ ਮੈਚ ਦੇਖਣ UAE ਪਹੁੰਚੇ ਗ੍ਰਹਿ ਮੰਤਰੀ ਨੂੰ ਤੁਰੰਤ ਬੁਲਾਇਆ ਵਾਪਸ
ਸਿੱਖਿਆ ਲਈ ਸੰਘਰਸ਼ ਕਰ ਰਹੀਆਂ ਔਰਤਾਂ
ਮੱਧ ਪੂਰਬ ਦੇ ਕਈ ਦੇਸ਼ਾਂ ਵਿੱਚ ਅਜੇ ਵੀ ਔਰਤਾਂ ਦੇ ਸਿੱਖਿਆ ਹਾਸਲ ਕਰਨ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਹਨ। ਹੁਣ ਇਸ ਵਿਚ ਅਫਗਾਨਿਸਤਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ ਜਿੱਥੇ ਤਾਲਿਬਾਨ ਨੇ ਔਰਤਾਂ ਦੀ ਸਿੱਖਿਆ 'ਤੇ ਆਪਣੇ ਨਿਯਮ ਲਾਗੂ ਕਰ ਦਿੱਤੇ ਹਨ। ਤਾਲਿਬਾਨ ਸਰਕਾਰ ਦੇ ਉੱਚ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਔਰਤਾਂ ਪੋਸਟ ਗ੍ਰੈਜੂਏਟ ਪੱਧਰ ਸਮੇਤ ਸਾਰੇ ਪੱਧਰਾਂ 'ਤੇ ਯੂਨੀਵਰਸਿਟੀਆਂ ਵਿੱਚ ਜਾ ਸਕਦੀਆਂ ਹਨ ਪਰ ਕਲਾਸਾਂ ਨੂੰ ਲਿੰਗ ਆਧਾਰ' ਤੇ ਵੰਡਿਆ ਜਾਣਾ ਚਾਹੀਦਾ ਹੈ। ਤਾਲਿਬਾਨੀ ਮੰਤਰੀ ਦਾ ਕਹਿਣਾ ਹੈ ਕਿ ਔਰਤਾਂ ਲਈ ਇਸਲਾਮੀ ਪਹਿਰਾਵਾ ਪਾਉਣਾ ਲਾਜ਼ਮੀ ਹੋਵੇਗਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਊਜ਼ੀਲੈਂਡ 'ਚ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ, ਜਾਣੋ ਤਾਜ਼ਾ ਸਥਿਤੀ
NEXT STORY