ਪੈਰਿਸ-ਇਸਲਾਮਿਕ ਸਟੇਟ ਸਮੂਹ ਵੱਲੋਂ 2015 'ਚ ਪੈਰਿਸ 'ਚ ਕੀਤੇ ਗਏ ਹਮਲੇ ਨਾਲ ਜੁੜੇ ਮਾਮਲੇ 'ਚ 20 ਦੋਸ਼ੀਆਂ ਵਿਰੁੱਧ ਬੁੱਧਵਾਰ ਨੂੰ ਫਰਾਂਸ 'ਚ ਸੁਣਵਾਈ ਸ਼ੁਰੂ ਹੋਈ। ਹਮਲੇ 'ਚ 130 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ। ਦੋਸ਼ੀਆਂ ਨੂੰ ਇਕ-ਇਕ ਕਰਕੇ ਅਦਾਲਤ 'ਚ ਬਣੇ ਸ਼ੀਸ਼ੇ ਦੇ ਬਾਕਸ 'ਚ ਲਿਜਾਇਆ ਗਿਆ ਜਿਥੇ ਚਾਰੋਂ ਪਾਸੇ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ। 9 ਬੰਦੂਕਧਾਰੀਆਂ ਅਤੇ ਆਤਮਘਾਤੀ ਬੰਬ ਹਮਲਾਵਾਰਾਂ ਨੇ ਫਰਾਂਸ ਦੇ ਰਾਸ਼ਟਰੀ ਫੁੱਟਬਾਲ ਸਟੇਡੀਅਮ, ਇਕ ਕੰਸਰਟ ਹਾਲ ਅਤੇ ਰੈਸਟੋਰੈਂਟ 'ਚ 13 ਨਵੰਬਰ 2015 ਨੂੰ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ : ਹੁਣ ਤਾਲਿਬਾਨ ਦਾ ਕੀ ਕਰੀਏ, ਸਮਝਣ ’ਚ ਅਸਮਰੱਥ ਚੀਨ, ਪਾਕਿਸਤਾਨ ’ਤੇ ਰੂਸ : ਬਾਈਡੇਨ
ਹਮਲੇ 'ਚ ਬਚੇ ਲੋਕਾਂ ਦੇ ਨਾਲ ਹੀ ਮ੍ਰਿਤਕਾਂ ਦੇ ਰਿਸ਼ਤੇਦਾਰ ਅਤੇ ਸ਼ੁਭਚਿੰਤਕ ਅਦਾਲਤ 'ਚ ਮੌਜੂਦ ਸਨ। ਉਸ ਰਾਸ ਦੇ ਹਮਲੇ 'ਚ ਕੱਟੜਪੰਥੀ ਸਮੂਹ ਦਾ ਇਕਲੌਤਾ ਬਚਿਆ ਅੱਤਵਾਦੀ ਸਾਲਾਹ ਅਬਦੇਸਲਾਮ ਮੁਖੀ ਦੋਸ਼ੀ ਹੈ। ਅਬਦੇਸਲਾਮ ਕਾਲੇ ਕੱਪੜੇ ਪਾ ਕੇ ਅਦਾਲਤ 'ਚ ਪੇਸ਼ ਹੋਇਆ। ਦੋਸ਼ੀਆਂ 'ਚ ਸਭ ਤੋਂ ਪਹਿਲਾਂ ਅਬਦੇਸਲਾਮ ਨੂੰ ਬੁਲਾਇਆ ਗਿਆ ਅਤੇ ਉਸ ਨੂੰ ਖੁਦ ਹੀ ਪਛਾਣ ਦੱਸਣ ਲਈ ਕਿਹਾ ਗਿਆ। ਉਸ ਦੇ ਪੇਸ਼ੇ ਦੇ ਬਾਰੇ 'ਚ ਪੁੱਛੇ ਜਾਣ 'ਤੇ ਅਬਦੇਸਲਾਮ ਨੇ ਕਿਹਾ ਕਿ ਉਸ ਦੀ ਇੱਛਾ ਇਸਲਾਮਿਕ ਸਟੇਟ ਲਈ ਲੜਾਕੂ ਬਣਨਾ ਹੈ।
ਇਹ ਵੀ ਪੜ੍ਹੋ : ਜੋਅ ਬਾਈਡੇਨ ਨੇ ਨਿਊਜਰਸੀ ਤੇ ਨਿਊਯਾਰਕ 'ਚ ਲਿਆ ਤੂਫਾਨ ਇਡਾ ਦੇ ਨੁਕਸਾਨ ਦਾ ਜਾਇਜ਼ਾ
ਸੁਣਵਾਈ ਤੈਅ ਸਮੇਂ ਦੇ ਕਰੀਬ ਇਕ ਘੰਟੇ ਬਾਅਦ ਸ਼ੁਰੂ ਹੋਈ ਅਤੇ ਦੇਰੀ ਲਈ ਕੋਈ ਕਾਰਨ ਨਹੀਂ ਦੱਸਿਆ ਗਿਆ। ਅਬਦੇਸਲਾਮ ਇਕਲੌਤਾ ਮੁਲਜ਼ਮ ਹੈ ਜਿਸ 'ਤੇ ਕਤਲ ਦਾ ਮੁਕੱਦਮਾ ਹੈ। ਆਈ.ਐੱਸ. ਦੇ ਇਸ ਨੈੱਟਵਰਕ ਨੇ ਕੁਝ ਮਹੀਨੇ ਬਾਅਦ ਬਰੁਸੇਲਸ 'ਚ ਹਮਲਾ ਕਰ ਕੇ 32 ਲੋਕਾਂ ਦਾ ਕਤਲ ਕਰ ਦਿੱਤਾ ਸੀ। ਉਸ ਰਾਤ ਇਕ ਕੈਫੇ 'ਚ ਮਾਰੇ ਗਏ ਵਿਅਕਤੀ ਦੀ ਮਾਂ ਡੋਮਿਨਿਕ ਕਾਈਲਮੋਸ ਨੇ ਕਿਹਾ ਕਿ ਸੁਣਵਾਈ ਉਸ ਦੇ ਦੁਖ ਨੂੰ ਘੱਟ ਕਰਨ ਦੇ ਨਾਲ ਹੀ ਦੇਸ਼ ਲਈ ਵੀ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ : ਹਾਂਗਕਾਂਗ ਦੀ ਪੁਲਸ ਨੇ ਥਿਆਨਮਿਨ ਚੌਕ ਦੀ ਬਰਸੀ ਮਨਾਉਣ ਵਾਲੇ ਨੇਤਾਵਾਂ ਨੂੰ ਕੀਤਾ ਗ੍ਰਿਫ਼ਤਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੰਬੋਡੀਆ ਦੇ ਰੀਮ ਨੇਵਲ ਬੇਸ ਵਾਂਗ ਹੀ ਬਗਰਾਮ ਏਅਰਬੇਸ ’ਤੇ ਵੀ ਚੀਨ ਦੀ ਨਜ਼ਰ
NEXT STORY