ਸਿਓਲ (ਏਜੰਸੀ)- ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਸੰਸਦ ਵਿੱਚ ਆਪਣੇ ਖਿਲਾਫ ਮਹਾਦੋਸ਼ ਮਤਾ ਪਾਸ ਹੋਣ 'ਤੇ ਸ਼ਨੀਵਾਰ ਨੂੰ ਕਿਹਾ ਕਿ ਉਹ "ਕਦੇ ਵੀ ਹਾਰ ਨਹੀਂ ਮੰਨਣਗੇ।" ਯੂਨ ਨੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਰਾਹ ਵਿੱਚ ਇਸ ਨੂੰ "ਅਸਥਾਈ" ਕਦਮ ਕਰਾਰ ਦਿੰਦੇ ਅਧਿਕਾਰੀਆਂ ਨੂੰ ਸਰਕਾਰ ਦੀਆਂ ਗਤੀਵਿਧੀਆਂ ਵਿੱਚ ਸਥਿਰਤਾ ਬਣਾਈ ਰੱਖਣ ਦਾ ਸੱਦਾ ਦਿੱਤਾ। ਮਹਾਦੋਸ਼ ਪ੍ਰਸਤਾਵ 'ਤੇ ਸੰਸਦ (ਨੈਸ਼ਨਲ ਅਸੈਂਬਲੀ) 'ਚ ਵੋਟਿੰਗ ਹੋਈ, ਜਿਸ ਦੇ ਸਮਰਥਨ 'ਚ 204, ਜਦੋਂਕਿ ਇਸ ਦੇ ਖਿਲਾਫ 85 ਵੋਟਾਂ ਪਈਆਂ। ਨੈਸ਼ਨਲ ਅਸੈਂਬਲੀ ਵੱਲੋਂ ਇਸ ਮਹੀਨੇ ਮਾਰਸ਼ਲ ਲਾਅ ਲਾਗੂ ਕਰਨ ਦੇ ਹੁਕਮਾਂ 'ਤੇ ਮਹਾਦੋਸ਼ ਚਲਾਉਣ ਲਈ ਇਕ ਮਤਾ ਪਾਸ ਕਰਨ ਤੋਂ ਬਾਅਦ ਯੂਨ ਨੇ ਆਪਣੇ ਦਫ਼ਤਰ ਰਾਹੀਂ ਇਹ ਬਿਆਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਇਹ ਸਾਬਕਾ ਫੁੱਟਬਾਲ ਖਿਡਾਰੀ ਬਣਿਆ ਜਾਰਜੀਆ ਦਾ ਰਸ਼ਟਰਪਤੀ
'ਥੋੜ੍ਹੇ ਸਮੇਂ ਦੇ ਮਾਰਸ਼ਲ ਲਾਅ'ਨੇ ਤਾਨਾਸ਼ਾਹ ਨੇਤਾਵਾਂ ਦੇ ਉਸ ਦੌਰ ਦੀ ਯਾਦ ਦਿਵਾ ਦਿੱਤੀ, ਜਿਸ ਨੂੰ ਦੇਸ਼ ਨੇ 1980 ਤੋਂ ਬਾਅਦ ਹੁਣ ਤੱਕ ਨਹੀਂ ਦੇਖਿਆ ਸੀ। ਸੰਸਦੀ ਵੋਟ ਰਾਸ਼ਟਰਪਤੀ ਦੇ ਤੌਰ 'ਤੇ ਉਨ੍ਹਾਂ ਦੀਆਂ ਸ਼ਕਤੀਆਂ ਨੂੰ ਮੁਅੱਤਲ ਕਰਦੀ ਹੈ। ਉਨ੍ਹਾਂ ਨੂੰ ਸੰਵਿਧਾਨਕ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਹੈ, ਜੋ ਇਹ ਤੈਅ ਕਰੇਗਾ ਕਿ ਉਨ੍ਹਾਂ ਨੂੰ ਰਸਮੀ ਤੌਰ 'ਤੇ ਅਹੁਦੇ ਤੋਂ ਹਟਾਉਣਾ ਹੈ ਜਾਂ ਨਹੀਂ। ਯੂਨ ਨੇ 3 ਦਸੰਬਰ ਨੂੰ ਦੇਸ਼ 'ਚ ਮਾਰਸ਼ਲ ਲਾਅ ਲਗਾਉਣ ਦਾ ਹੁਕਮ ਦਿੱਤਾ ਸੀ, ਜਿਸ ਕਾਰਨ ਦੇਸ਼ 'ਚ ਸਿਆਸੀ ਉਥਲ-ਪੁਥਲ ਮਚ ਗਈ। ਅਧਿਕਾਰੀ ਉਨ੍ਹਾਂ ਵਿਰੁੱਧ ਬਗਾਵਤ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ: ਸ਼ਰਾਬ ਦੇ ਸ਼ੌਕੀਨਾਂ ਲਈ ਮਾੜੀ ਖ਼ਬਰ, ਹੁਣ ਇਸ ਦਾਰੂ 'ਤੇ ਪਾਬੰਦੀ ਦੀ ਤਿਆਰੀ
ਅਦਾਲਤ ਕੋਲ ਇਹ ਫੈਸਲਾ ਕਰਨ ਲਈ 180 ਦਿਨ ਦਾ ਸਮਾਂ ਹੈ ਕਿ ਯੂਨ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਇਆ ਜਾਵੇ ਜਾਂ ਨਹੀਂ। ਜੇਕਰ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ 60 ਦਿਨਾਂ ਦੇ ਅੰਦਰ ਆਮ ਚੋਣਾਂ ਕਰਾਉਣੀਆਂ ਪੈਣਗੀਆਂ। ਇਹ ਦੂਜੀ ਵਾਰ ਹੈ ਜਦੋਂ ਸੰਸਦ ਨੇ ਯੂਨ ਦੇ ਖਿਲਾਫ ਮਹਾਦੋਸ਼ ਮਤੇ 'ਤੇ ਵੋਟਿੰਗ ਕੀਤੀ ਹੈ। ਬੀਤੇ ਸ਼ਨੀਵਾਰ ਨੂੰ ਸੱਤਾਧਾਰੀ ਪਾਰਟੀ ਦੇ ਜ਼ਿਆਦਾਤਰ ਸੰਸਦ ਮੈਂਬਰਾਂ ਨੇ ਵੋਟਿੰਗ ਦਾ ਬਾਈਕਾਟ ਕੀਤਾ ਸੀ, ਜਿਸ ਕਾਰਨ ਯੂਨ ਨੂੰ ਕੁਝ ਰਾਹਤ ਮਿਲੀ ਸੀ। ਸੱਤਾਧਾਰੀ ਪੀਪਲ ਪਾਵਰ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਨੇ ਫਿਰ ਕਿਹਾ ਕਿ ਉਹ ਦੂਜੀ ਵਾਰ ਵੋਟਿੰਗ ਵਿੱਚ ਹਿੱਸਾ ਲੈਣਗੇ। ਯੂਨ ਦੇ ਮਾਰਸ਼ਲ ਲਾਅ ਲਗਾਉਣ ਦੇ ਆਦੇਸ਼ ਦੇ ਖਿਲਾਫ ਦੱਖਣੀ ਕੋਰੀਆ ਵਿੱਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ, ਜਦੋਂ ਕਿ ਉਨ੍ਹਾਂ ਦੀ ਪ੍ਰਸਿੱਧੀ ਵਿੱਚ ਵੀ ਕਾਫ਼ੀ ਗਿਰਾਵਟ ਆਈ। ਪਿਛਲੇ ਦੋ ਹਫ਼ਤਿਆਂ ਤੋਂ ਹਰ ਰਾਤ, ਹਜ਼ਾਰਾਂ ਲੋਕ ਕੜਾਕੇ ਦੀ ਠੰਡ ਦਾ ਸਾਹਮਣਾ ਕਰਦੇ ਹੋਏ ਰਾਜਧਾਨੀ ਸਿਓਲ ਦੀਆਂ ਸੜਕਾਂ 'ਤੇ ਉਤਰੇ ਹੋਏ ਹਨ ਅਤੇ ਯੂਨ ਨੂੰ ਅਹੁਦੇ ਤੋਂ ਹਟਾਉਣ ਅਤੇ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ 18 ਹਜ਼ਾਰ ਭਾਰਤੀਆਂ 'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਹ ਸਾਬਕਾ ਫੁੱਟਬਾਲ ਖਿਡਾਰੀ ਬਣਿਆ ਜਾਰਜੀਆ ਦਾ ਰਾਸ਼ਟਰਪਤੀ
NEXT STORY