ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਹਾਊਸ ਆਫ ਰੀਪਰੇਜ਼ੈਂਟੇਟਿਵਸ ਨੇ ਬੋਧ ਬਹੁਲ ਰਾਸ਼ਟਰ ਮਿਆਂਮਾਰ ਦੀ ਸਰਕਾਰ ਦੀ ਸਖ਼ਤ ਆਲੋਚਨਾ ਅਤੇ ਉਥੇ ਦੇ ਨੇਤਾਵਾਂ ਨੂੰ ਉਤਰੀ ਰਖਾਇਨ ਸੂਬੇ ਵਿਚ ਘੱਟ ਗਿਣਤੀ ਵਾਲੇ ਲੋਕਾਂ 'ਤੇ ਹੋ ਰਹੇ ਹਮਲਿਆਂ ਨੂੰ ਖਤਮ ਕਰਨ ਦੀ ਮੰਗ ਕੀਤੀ। ਸਦਨ ਨੇ ਮੰਗਲਵਾਰ ਨੂੰ ਇਕ ਪ੍ਰਸਤਾਵ ਪਾਸ ਕਰ ਕੇ ਰਖਾਇਨ ਸੂਬੇ ਵਿਚ ਤੁਰੰਤ ਮਨੁੱਖੀ ਸਹਾਇਤਾ ਬਹਾਲ ਕਰਨ ਦੀ ਅਪੀਲ ਕੀਤੀ। ਅਸ਼ਾਂਤੀ ਕਾਰਨ ਇਸ ਸੂਬੇ ਦੇ 6 ਲੱਖ ਰੋਹਿੰਗਿਆ ਮੁਸਲਮਾਨ ਦੌੜ ਕੇ ਬੰਗਲਾਦੇਸ਼ ਜਾਣ ਲਈ ਮਜ਼ਬੂਰ ਹੋਏ ਹਨ। ਸਦਨ ਦੇ ਡੈਮੋਕ੍ਰੇਟਿਕ ਵ੍ਹਿਪ ਸਟੇਨੀ ਐਚ ਹੋਯਰ ਨੇ ਇਕ ਬਿਆਨ ਵਿਚ ਕਿਹਾ, ''ਇਹ ਕਤਲੇਆਮ ਬੰਦ ਹੋਣਾ ਚਾਹੀਦਾ ਹੈ ਅਤੇ ਸਾਡਾ ਪ੍ਰਸਤਾਵ ਬਰਮਾ ਦੇ ਨੇਤਾਵਾਂ ਨੂੰ ਇਕ ਸੰਦੇਸ਼ ਦੇਣ ਲਈ ਹੈ ਕਿ ਲੋਕਤੰਤਰ ਦੀ ਦੁਬਾਰਾ ਸਥਾਪਨਾ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਨੂੰ ਬਰਮਾ ਦੀ ਸਰਹੱਦਾਂ ਅੰਦਰ ਰਹਿ ਰਹੇ ਸਾਰੇ ਲੋਕਾਂ ਦੇ ਵਿਅਕਤੀਗਤ ਅਧਿਕਾਰ ਅਤੇ ਸੁਤੰਤਰਤਾ ਲਈ ਦਿੱਤੇ ਜਾਣ ਵਾਲੇ ਸਨਮਾਨ ਦੇ ਆਧਾਰ 'ਤੇ ਮਾਪਿਆ ਜਾਵੇਗਾ।'' ਚਾਹੇ ਫਿਰ ਉਹ ਕਿਸੇ ਵੀ ਧਰਮ ਜਾਂ ਨਸਲ ਦੇ ਹੋਣ। ਕਾਂਗਰਸ ਸੰਸਦ ਮੈਂਬਰ ਜੋ ਕ੍ਰੋਲੇ ਅਤੇ ਏਲੀਅਟ ਅੰਗੇਲ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਵਿਚ ਫੌਜੀ ਅਤੇ ਹੋਰ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਭਿਆਨਕ ਕਾਰਵਾਈ ਦੀ ਨਿੰਦਾ ਕੀਤੀ ਗਈ ਅਤੇ ਹਿੰਸਾ ਬੰਦ ਕਰਨ ਦੀ ਮੰਗ ਕੀਤੀ ਗਈ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਅਗਲੇ ਹਫਤੇ ਕਰਨਗੇ ਚੀਨ ਦੀ ਯਾਤਰਾ
NEXT STORY