ਜਕਾਰਤਾ (ਏ.ਪੀ.)- ਇੱਕ ਇੰਡੋਨੇਸ਼ੀਆਈ ਯਾਤਰੀ ਜਹਾਜ਼ ਦਾ ਜਾਵਾ ਸਾਗਰ ਵਿੱਚੋਂ ਲੰਘਦੇ ਸਮੇਂ ਸੰਪਰਕ ਟੁੱਟ ਗਿਆ ਹੈ। ਇਸ ਜਾਣਕਾਰੀ ਤੋਂ ਬਾਅਦ ਐਤਵਾਰ ਨੂੰ ਬਚਾਅ ਕਰਮਚਾਰੀਆਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਜਹਾਜ਼ ਵਿੱਚ 240 ਲੋਕ ਸਵਾਰ ਹਨ ਅਤੇ ਇਹ ਪੂਰਬੀ ਜਾਵਾ ਤੋਂ ਬੋਰਨੀਓ ਟਾਪੂ 'ਤੇ ਦੱਖਣੀ ਕਾਲੀਮੰਤਨ ਜਾ ਰਿਹਾ ਸੀ।
ਦੱਖਣੀ ਕਾਲੀਮੰਤਨ ਪ੍ਰਾਂਤ ਦੀ ਰਾਜਧਾਨੀ ਬੰਜਾਰਮਾਸਿਨ ਵਿੱਚ ਖੋਜ ਅਤੇ ਬਚਾਅ ਦਫਤਰ ਨੇ ਕਿਹਾ ਕਿ ਉਸਨੂੰ ਜਾਣਕਾਰੀ ਮਿਲੀ ਹੈ ਕਿ ਵਰਜੋ ਟ੍ਰਾਂਸਪੋਰਟ 8 ਦਾ ਪੂਰਬੀ ਜਾਵਾ ਪ੍ਰਾਂਤ ਵਿੱਚ ਇੰਡੋਨੇਸ਼ੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੁਰਾਬਾਇਆ ਤੋਂ ਬੰਜਾਰਮਾਸਿਨ ਜਾਂਦੇ ਸਮੇਂ ਸੰਪਰਕ ਟੁੱਟ ਗਿਆ। ਮੁੱਢਲੀ ਜਾਣਕਾਰੀ ਦੇ ਅਨੁਸਾਰ ਜਹਾਜ਼ ਨਾਲ ਆਖਰੀ ਵਾਰ ਜਦੋਂ ਸੰਪਰਕ ਹੋਇਆ ਸੀ, ਉਦੋਂ ਇਹ ਜਾਵਾ ਸਾਗਰ ਵਿੱਚ ਬੰਜਾਰਮਾਸਿਨ ਵਿੱਚ ਇੱਕ ਘਾਟ ਤੋਂ ਲਗਭਗ 148 ਕਿਲੋਮੀਟਰ ਦੂਰ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ ਤੋਂ ਵਾਪਸ ਲਿਆਂਦੇ ਜਬਰ-ਜ਼ਨਾਹ ਦੇ ਦੋਸ਼ੀ ਦੀ ਗਲਾਸਗੋ 'ਚ ਹੋਣ ਬਾਰੇ ਸੋਸ਼ਲ ਮੀਡੀਆ 'ਤੇ ਚਰਚਾ, ਪੁਸ਼ਟੀ ਅਜੇ ਬਾਕ
NEXT STORY