ਇੰਟਰਨੈਸ਼ਨਲ ਡੈਸਕ- ਬੀਤੇ ਕੁਝ ਸਮੇਂ ਤੋਂ ਜਹਾਜ਼ਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਲੋਕਾਂ 'ਚ ਹਵਾਈ ਯਾਤਰਾ ਨੂੰ ਲੈ ਕੇ ਚਿੰਤਾ ਦੇਖੀ ਜਾ ਰਹੀ ਹੈ। ਇਸੇ ਦੌਰਾਨ ਫਰਾਂਸ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੀ ਰਾਜਧਾਨੀ ਪੈਰਿਸ ਤੋਂ ਕੋਰਸਿਕਾ ਜਾ ਰਹੀ ਇਕ ਫਲਾਈਟ ਦੀ ਲੈਂਡਿੰਗ ਤੋਂ ਐਨ ਪਹਿਲਾਂ ਏਅਰ ਟ੍ਰੈਫ਼ਿਕ ਕੰਟਰੋਲਰ ਸੌਂ ਹੀ ਗਿਆ, ਜਿਸ ਕਾਰਨ ਜਹਾਜ਼ ਸਵਾਰ ਯਾਤਰੀਆਂ ਦੀ ਜਾਨ ਵੀ ਹਵਾ 'ਚ ਲਟਕਦੀ ਰਹੀ।
ਰਿਪੋਰਟਾਂ ਮੁਤਾਬਕ ਜਦੋਂ ਜਹਾਜ਼ ਪੈਰਿਸ ਤੋਂ ਉਡਾਣ ਭਰ ਕੇ ਅਜੈਕਸੀਓ ਦੇ ਨੇਪੋਲੀਅਨ ਬੋਨਾਪਾਰਤ ਏਅਰਪੋਰਟ 'ਤੇ ਲੈਂਡਿੰਗ ਲਈ ਪਹੁੰਚਿਆ ਤਾਂ ਲੈਂਡਿੰਗ ਤੋਂ ਐਨ ਪਹਿਲਾਂ ਏਅਰ ਟ੍ਰੈਫ਼ਿਕ ਕੰਟ੍ਰੋਲਰ ਸੌਂ ਗਿਆ, ਜਿਸ ਕਾਰਨ ਜਹਾਜ਼ ਕਰੀਬ 18 ਮਿੰਟ ਤੱਕ ਭੂ-ਮੱਧ ਸਾਗਰ ਦੇ ਉੱਪਰ ਗੇੜੇ ਮਾਰਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਨਿਰਧਾਰਿਤ ਸਮੇਂ ਤੋਂ ਕਰੀਬ ਅੱਧਾ ਘੰਟਾ ਦੇਰੀ ਨਾਲ ਪਹੁੰਚਿਆ, ਜਿਸ ਕਾਰਨ ਸ਼ਿਫਟ 'ਤੇ ਮੌਜੂਦ ਇਕਲੌਤਾ ATC ਦੀ ਅੱਖ ਲੱਗ ਗਈ ਤੇ ਉਸ ਨੂੰ ਜਗਾਉਣ ਲਈ ਵੀ ਕੋਈ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; 3 ਪੁਲਸ ਅਧਿਕਾਰੀਆਂ ਦਾ ਗੋਲ਼ੀਆਂ ਮਾਰ ਕੇ ਕਤਲ ! ਹਮਲਾਵਰ ਵੀ ਢੇਰ
ਜਦੋਂ ਏਅਰ ਟ੍ਰੈਫਿਕ ਕੰਟਰੋਲਰ ਵੱਲੋਂ ਕੋਈ ਜਵਾਬ ਨਾ ਮਿਲਿਆ ਤਾਂ ਜਹਾਜ਼ ਦੇ ਪਾਇਲਟ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਸ ਨੂੰ ਲੈਂਡਿੰਗ ਲਈ ਜਗ੍ਹਾ ਨਾ ਮਿਲੀ ਤਾਂ ਉਸ ਨੂੰ ਜਹਾਜ਼ ਹਵਾ 'ਚ ਹੀ ਘੁੰਮਾਉਣਾ ਪੈ ਗਿਆ, ਕਾਫ਼ੀ ਕੋਸ਼ਿਸ਼ਾਂ ਮਗਰੋਂ ਪੁਲਸ ਤੇ ਹੋਰ ਕਮਚਾਰੀਆਂ ਨੇ ਮਿਲ ਕੇ ਟਾਵਰ 'ਤੇ ਚੜ੍ਹ ਕੇ ਕੰਟਰੋਲਰ ਨੂੰ ਜਗਾਇਆ ਤੇ ਤਾਂ ਜਾ ਕੇ ਜਹਾਜ਼ ਨੂੰ ਲੈਂਡ ਕਰਵਾਇਆ ਜਾ ਸਕਿਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਫਲਾਈਟ ਕੈਪਟਨ ਨੇ ਦੱਸਿਆ ਕਿ ਮੈਂ ਆਪਣੇ ਕਈ ਸਾਲਾਂ ਦੇ ਤਜਰਬੇ ਦੌਰਾਨ ਅਜਿਹੀ ਸਥਿਤੀ ਦਾ ਕਦੇ ਸਾਹਮਣਾ ਨਹੀਂ ਕੀਤਾ। ਅਸੀਂ ਥੋੜ੍ਹੀ ਦੇਰ ਹਵਾ 'ਚ ਘੁੰਮਦੇ ਰਹੇ, ਪਰ ਇਸ ਦੌਰਾਨ ਕਿਸੇ ਨੂੰ ਵੀ ਕਿਸੇ ਕਿਸਮ ਦੀ ਘਬਰਾਹਟ ਦਾ ਅਹਿਸਾਸ ਨਹੀਂ ਹੋਇਆ। ਜਦੋਂ ਯਾਤਰੀਆਂ ਨੂੰ ਵੀ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵੀ ਇਸ ਨੂੰ ਮਜ਼ਾਕੀਆ ਅੰਦਾਜ਼ 'ਚ ਹੀ ਲਿਆ।
ਇਹ ਵੀ ਪੜ੍ਹੋ- 'ਪਾਕਿਸਤਾਨ 'ਤੇ ਹਮਲਾ ਮਤਲਬ ਸਾਊਦੀ 'ਤੇ ਹਮਲਾ..!', ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਐਂਟੀਫਾ ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨਗੇ ਡੋਨਾਲਡ ਟਰੰਪ
NEXT STORY