ਬੀਜਿੰਗ (ਬਿਊਰੋ)— ਚੀਨ ਵਿਚ ਓਵਰਵੇਟ ਪੁਲਸ ਅਫਸਰ ਨੇ ਇਨਸਾਨੀਅਤ ਦੀ ਵੱਡੀ ਮਿਸਾਲ ਪੇਸ਼ ਕੀਤੀ ਹੈ। ਇਸ ਮੋਟੇ ਪੁਲਸ ਅਫਸਰ ਨੇ ਲਿਊਕੇਮੀਆ ਨਾਲ ਪੀੜਤ ਮਰੀਜ਼ ਨੂੰ ਆਪਣਾ ਬੋਨ ਮੈਰੋ ਦਾਨ ਕਰਨ ਲਈ ਆਪਣਾ 30 ਕਿਲੋ ਵਜ਼ਨ ਘਟਾਇਆ। ਅਸਲ ਵਿਚ ਸਾਲ 2013 ਵਿਚ ਲਿਊ ਚੇਂਗ ਚੀਨ ਦੇ ਬੋਨ ਮੈਰੋ ਡੋਨਰ ਪ੍ਰੋਗਰਾਮ ਨਾਲ ਜੁੜਿਆ ਸੀ। ਸ਼ੇਡੋਂਗ ਸੂਬੇ ਦੀ ਰੈੱਡ ਕ੍ਰਾਸ ਸੋਸਾਇਟੀ, ਜੋ ਲਿਊਕੇਮੀਆ ਦੇ ਮਰੀਜ਼ ਦੇ ਇਲਾਜ ਵਿਚ ਮਦਦ ਕਰਦੀ ਹੈ, ਜਦੋਂ ਉਸ ਨੇ ਲਿਊ ਦੀ ਜਾਂਚ ਕੀਤੀ ਤਾਂ ਉਨ੍ਹਾਂ ਦਾ ਬੋਨ ਮੈਰੋ ਲਿਊਕੇਮੀਆ ਨਾਲ ਪੀੜਤ ਇਕ ਮਰੀਜ਼ ਨਾਲ ਮਿਲ ਗਿਆ। 24 ਸਾਲਾ ਲਿਊ ਆਪਣਾ ਬੋਨ ਮੈਰੋ ਉਸ ਮਰੀਜ਼ ਨੂੰ ਦਾਨ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦਾ ਵਜ਼ਨ ਡੋਨੇਸ਼ਨ ਦੇ ਲਿਹਾਜ ਨਾਲ ਕਾਫੀ ਜ਼ਿਆਦਾ ਸੀ।
24 ਸਾਲਾ ਪੁਲਸ ਅਫਸਰ ਲਿਊ ਚੇਂਗ ਦਾ ਇਸ ਸਾਲ ਜੂਨ ਵਿਚ ਵਜ਼ਨ 110 ਕਿਲੋ ਸੀ। ਬੋਨ ਮੈਰੋ ਡੋਨੇਟ ਕਰਨ ਲਈ ਲਿਊ ਨੇ ਮੈਡੀਕਲ ਸਲਾਹ ਦੇ ਤਹਿਤ ਆਪਣਾ ਵਜ਼ਨ ਘਟਾਉਣਾ ਸ਼ੁਰੂ ਕੀਤਾ। ਲਿਊ ਨੇ ਦੱਸਿਆ ਕਿ ਆਪਣਾ ਵਜ਼ਨ ਘਟਾਉਣ ਲਈ ਉਨ੍ਹਾਂ ਨੇ ਨਾ ਸਿਰਫ ਸ਼ਖਤ ਮਿਹਨਤ ਕੀਤੀ ਬਲਕਿ ਆਪਣੇ ਖਾਣੇ 'ਤੇ ਵੀ ਕੰਟਰੋਲ ਰੱਖਿਆ। ਉਨ੍ਹਾਂ ਨੇ ਇਸ ਦੌਰਾਨ ਸਿਰਫ ਉਬਲੇ ਹੋਏ ਆਲੂ ਅਤੇ ਪੱਤਾਗੋਭੀ ਖਾਧੀ। ਇਸ ਦੇ ਇਲਾਵਾ ਲਿਊ ਨੇ ਰੋਜ਼ਾਨਾ 10 ਕਿਲੋਮੀਟਰ ਤੱਕ ਦੀ ਸੈਰ ਕੀਤੀ। ਉਸ ਸਮੇਂ ਵੀ ਜਦੋਂ ਮੌਸਮ ਕਾਫੀ ਖਰਾਬ ਸੀ। ਲਿਊ ਨੇ ਦੱਸਿਆ ਕਿ ਸਖਤ ਟਰੇਨਿੰਗ ਦੌਰਾਨ ਕਈ ਵਾਰੀ ਉਨ੍ਹਾਂ ਨੇ ਕਾਫੀ ਦਰਦ ਸਹਿਣ ਕੀਤਾ ਪਰ ਉਨ੍ਹਾਂ ਦਾ ਦਰਦ ਉਸ ਮਰੀਜ਼ ਦੇ ਦਰਦ ਤੋਂ ਕਾਫੀ ਘੱਟ ਸੀ, ਜੋ ਲਿਊਕੇਮੀਆ ਨਾਲ ਲੜ ਰਿਹਾ ਸੀ। ਫਿਲਹਾਲ ਲਿਊ ਬੋਨ ਮੈਰੋ ਡੋਨੇਟ ਕਰਨ ਦੇ ਲਿਹਾਜ ਨਾਲ ਹਸਪਤਾਲ ਵਿਚ ਭਰਤੀ ਹਨ। ਇਸ ਲਈ ਹੁਣ ਲਿਊ ਨੂੰ ਖੁਸ਼ੀ ਹੈ ਕਿ ਉਹ ਕਿਸੇ ਲੋੜਵੰਦ ਦੇ ਕੰਮ ਆ ਰਹੇ ਹਨ।
...ਤੇ ਇੰਝ ਜਾਧਵ ਦੀ ਮਾਂ ਨੇ ਪਾਕਿ ਦੇ ਇਰਾਦਿਆਂ ਨੂੰ ਕੀਤਾ ਨਾਕਾਮ
NEXT STORY